17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਮੈਰੀਕਨ ਲਾਅ ਇੰਸਟੀਚਿਊਟ ਵਿਚ ਭਾਰਤੀ ਮੂਲ ਦੇ 3 ਅਮਰੀਕੀ ਮੈਂਬਰ ਸ਼ਾਮਿਲ

ਅਮੈਰੀਕਨ ਲਾਅ ਇੰਸਟੀਚਿਊਟ ਵਿਚ ਭਾਰਤੀ ਮੂਲ ਦੇ 3 ਅਮਰੀਕੀ ਮੈਂਬਰ ਸ਼ਾਮਿਲ

ਸੈਕਰਾਮੈਂਟੋ 26 ਦਸੰਬਰ (ਹੁਸਨ ਲੜੋਆ ਬੰਗਾ)-ਅਮੈਰੀਕਨ ਲਾਅ ਇੰਸਟੀਚਿਊਟੀ ਨੇ ਆਪਣੀ ਕਾਰਜਕੁਸ਼ਲਤਾ ਵਿਚ ਬੇਹਤਰੀ ਲਿਆਉਣ ਦੇ ਮਕਸਦ ਨਾਲ 59 ਨਵੇਂ ਮੈਂਬਰ ਸ਼ਾਮਿਲ ਕੀਤੇ ਹਨ ਜਿਨ੍ਹਾਂ ਵਿਚ ਭਾਰਤੀ ਮੂਲ ਦੇ 3 ਅਮਰੀਕੀ ਵੀ ਸ਼ਾਮਿਲ ਹਨ। ਅਮੈਰਕੀਨ ਲਾਅ ਇਸੰਟੀਚਿਊਟ ਇਕ ਆਜ਼ਾਦ ਸੰਸਥਾ ਹੈ ਜੋ ਕਾਨੂੰਨਾਂ, ਸਿਧਾਤਾਂ ਤੇ ਮਾਡਲ ਕੋਡਜ ਦੀ ਵਿਆਖਿਆ ਕਰਨ ਦਾ ਕੰਮ ਕਰਦੀ ਹੈ। ਇੰਸਟੀਚਿਊਟ ਦੇ ਪ੍ਰਧਾਨ ਡੇਵਿਡ ਐਫ ਲੇਵੀ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਨਿਆਂ ਪ੍ਰਸ਼ਾਸਨ ਤੇ ਕਾਨੂੰਨ ਦੇ ਰਾਜ ਨੂੰ ਕਾਇਮ ਰਖਣ ਦਾ ਮਿਸ਼ਨ ਸਫਲਤਾ ਪੂਰਵਕ ਅੱਗੇ ਵਧ ਰਿਹਾ ਹੈ। ਇੰਸਟੀਚਿਊਟ ਵਿਚ ਚੁਣ ਗਏ 3 ਭਾਰਤੀਆਂ ਵਿਚ ਰੂੁਪਾਲੀ ਡੇਸਾਈ ਫੋਨਿਕਸ, (ਐਰੀਜ਼ੋਨਾ), ਪ੍ਰੋਫੈਸਰ ਅਨਿਲ ਕਲਹਣ ਫਿਲਾਡੈਲਫੀਆ ਤੇ ਪ੍ਰੋਫੈਸਰ ਸ਼ੋਬਾ ਸਿਵਾਪ੍ਰਸਾਦ ਵਾਢੀਆ ਸ਼ਾਮਿਲ ਹਨ।

Today Now News

RELATED ARTICLES
- Advertisment -

POPULAR POSTS