17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰIncome Tax Department ਵੱਲੋਂ ਚੀਨੀ ਮੋਬਾਈਲ ਨਿਰਮਾਤਾ ਕੰਪਨੀਆਂ ’ਤੇ ਛਾਪੇਮਾਰੀ

Income Tax Department ਵੱਲੋਂ ਚੀਨੀ ਮੋਬਾਈਲ ਨਿਰਮਾਤਾ ਕੰਪਨੀਆਂ ’ਤੇ ਛਾਪੇਮਾਰੀ

ਨਵੀ ਦਿੱਲੀ : ਆਮਦਨ ਕਰ ਵਿਭਾਗ ਨੇ ਦੇਸ਼ ਭਰ ਵਿਚ ਚੀਨੀ ਮੋਬਾਈਲ ਫੋਨ ਨਿਰਮਾਤਵਾਂ ਨਾਲ ਸਬੰਧਤ ਇਕਾਈਆਂ ਵਿਰੁੱਧ ਟੈਕਸ ਚੋਰੀ ਦੇ ਆਰੋਪਾਂ ਹੇਠ ਓਪੋ, ਸ਼ਾਓਮੀ ਤੇ ਵਨ ਪਲੱਸ ਤੋਂ ਇਲਾਵਾ ਹੋਰਨਾਂ ਮੋਬਾਈਲ ਕੰਪਨੀਆਂ ਦੇ 2 ਦਰਜਨ ਤੋਂ ਵੱਧ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਇਹਨਾਂ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀ ਨੂੰ ਕਾਰਵਾਈ ’ਚ ਸ਼ਾਮਿਲ ਕੀਤਾ ਗਿਆ ਹੈ ਤੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਹਨ।

ਸੂਤਰਾਂ ਅਨੁਸਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼ੁਰੂ ਹੋ ਇਸ ਕਾਰਵਾਈ ਵਿਚ ਦਿੱਲੀ, ਮੁੰਬਈ, ਬੈਂਗਲਰੂ, ਗ੍ਰੇਟਰ ਨੌਇਡਾ, ਕੋਲਕਾਤਾ, ਗੁਹਾਟੀ ਤੇ ਇੰਦੌਰ ਤੇ ਕੁਝ ਹੋਰ ਥਾਂਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਹਨਾਂ ਕੰਪਨੀਆਂ ਦੇ ਬੁਲਾਰਿਆਂ ਨੇ ਦੱਸਿਆ ਕਿ ਉਹ ਜਿੰਮੇਵਾਰ ਕੰਪਨੀਆਂ ਹਨ, ਦੇਸ਼ ਦੇ ਕਾਨੂੰਨ ਦਾ ਸਨਮਾਨ ਕਰਦੀਆਂ ਹਨ ਅਤੇ ਕਾਨੂੰਨ ਅਨੁਸਾਰ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀਆਂ ਹਨ। ਵਿਕਰੀ ਬਿੱਲਾਂ ਦੀ ਤੁਲਨਾ ਵਿਚ ਦਰਾਮਦ ਬਿੱਲਾਂ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਕੰਪਨੀਆਂ ਮੋਬਾਈਲ ਦੇ ਵਪਾਰ ਵਿਚ ਲਗਭਗ 30 ਫੀਸਦੀ ਦਾ ਲਾਭ ਹੋਇਆ ਸੀ, ਪਰ ਕੰਪਨੀਆਂ ਪਿਛਲੇ ਕੁਝ ਸਾਲਾਂ ਤੋਂ ਕਾਫ਼ੀ ਘਾਟੇ ਦੀ ਗੱਲ ਕਰ ਰਹੀਆਂ ਸਨ।
ਇਹਨਾਂ ਚੀਨੀ ਮੋਬਾਈਲ ਵੱਲੋਂ ਵੱਡੇ ਪੱਧਰ ’ਤੇ ਟੈਕਸ ਚੋਰੀ ਦੀ ਖੂਫੀਆ ਜਾਣਕਾਰੀ ਮਿਲਣ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ। ਲੰਬੇ ਸਮੇਂ ਤੋਂ ਇਹ ਕੰਪਨੀਆਂ ਆਮਦਨ ਕਰ ਵਿਭਾਗ ਦੇ ਨਿਸ਼ਾਨੇ ਤੇ ਸਨ, ਜਦੋਂ ਆਮਦਨ ਕਰ ਵਿਭਾਗ ਨੂੰ ਟੈਕਸ ਚੋਰੀ ਕਰਨ ਦੀ ਪੱਕੀ ਖੂਫ਼ੀਆ ਜਾਣਕਾਰੀ ਮਿਲੀ ਤਾਂ ਛਾਪੇਮਾਰੀ ਕੀਤੀ ਗਈ। ਆਮਦਨ ਕਰ ਵਿਭਾਗ ਦੀ ਟੀਮ ਨੂੰ ਛਾਪੇਮਾਰੀ ਦੌਰਾਨ ਟੈਕਸ ਚੋਰੀ ਦੇ ਸਬੂਤ ਦੇ ਰੂਪ ’ਚ ਵੱਡੀ ਮਾਤਰਾ ਵਿਚ ਡਿਜੀਟਲ ਡਾਟਾ ਜ਼ਬਤ ਕੀਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS