16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਕੱਟੇ ਕਾਰਡ ਮੁੜ ਬਹਾਲ ਨਾ ਕੀਤੇ ਤਾਂ ਮੈਂ ਆਪ ਮਰਨ ਵਰਤ 'ਤੇ...

ਕੱਟੇ ਕਾਰਡ ਮੁੜ ਬਹਾਲ ਨਾ ਕੀਤੇ ਤਾਂ ਮੈਂ ਆਪ ਮਰਨ ਵਰਤ ‘ਤੇ ਬੈਠਾਂਗਾ – ਜਸਪਾਲ ਗੁੜੱਦੀ

ਫੂਡ ਸਪਲਾਈ ਦਫਤਰਮਾਨਸਾ, 23 ਦਸੰਬਰ (ਗੁਰਜੰਟ ਸਿੰਘ ਬਾਜੇਵਾਲੀਆ ):- ਕੱਟੇ ਗਏ ਨੀਲੇ ਆਟਾ ਦਾਲ ਕਾਰਡ ਮੁੜ ਚਾਲੂ ਕਰਾਉਣ ਲਈ ਅੱਜ ਫੂਡ ਸਪਲਾਈ ਦਫਤਰ ਬੁਢਲਾਡਾ ਅੱਗੇ ਧਰਨਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦਿਹਾਤੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਗੁੜੱਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਗਰੀਬਾਂ ਦੇ ਬਣਾਏ ਆਟਾ ਦਾਲ ਸਕੀਮ ਵਾਲੇ ਕਾਰਡ ਕਾਂਗਰਸ ਸਰਕਾਰ ਵੱਲੋਂ ਬਿਨਾਂ ਨੋਟਿਸ ਦਿੱਤੇ ਕੱਟ ਦਿੱਤੇ ਗਏ ਸਨ ਜੋ ਕਿ ਸਰਾਸਰ ਗਰੀਬ ਪਰਿਵਾਰਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਹਰ ਵਰਗ ਨੂੰ ਦੁਖੀ ਕੀਤਾ ਹੈ। ਸ: ਗੁੜੱਦੀ ਨੇ ਕਿਹਾ ਕਿ ਜੇਕਰ ਗਰੀਬ ਪਰਿਵਾਰਾਂ ਦੇ ਕੱਟੇ ਗਏ ਕਾਰਡ ਮੁੜ ਚਾਲੂ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਉਨ੍ਹਾਂ ਵੱਲੋਂ ਆਪ ਮਰਨ ਵਰਤ ‘ਤੇ ਬੈਠਿਆ ਜਾਵੇਗਾ। ਸ਼ਾਮ ਸਮੇਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਧਰਨੇ ‘ਚ ਪਹੁੰਚ ਕੇ ਮੰਗ ਪੱਤਰ ਲੈ ਲਿਆ ਗਿਆ ਅਤੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਗ ਪੱਤਰ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਕੌਲਧਰ ਚਰਨਜੀਤ ਕੌਰ ਭਾਦੜਾ ਸਰਕਲ ਪ੍ਰਧਾਨ ਇੰਸਤਰੀ ਵਿੰਗ,ਗੰਗਾ ਸਿੰਘ ਕਣਕਵਾਲ, ਬੱਬੂ ਟੈਲੀਕਾਮ, ਗੁਰਪ੍ਰੀਤ ਸਿੰਘ ਮੈਂਬਰ, ਜੀਵਨ ਸਿੰਘ ਆਦਿ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS