17.1 C
Chandigarh

TODAY NOW NEWS

Thursday, March 19, 2026
HomeBREAKING NEWSਸੁਲਤਾਨਪੁਰ ਲੋਧੀ ਵਿੱਚ ਅਕਾਲੀ ਦਲ ਦੀ ਫ਼ਤਿਹ ਰੈਲੀ ਵਿੱਚ ਕੁਰਸੀਆਂ ਖਾਲੀ

ਸੁਲਤਾਨਪੁਰ ਲੋਧੀ ਵਿੱਚ ਅਕਾਲੀ ਦਲ ਦੀ ਫ਼ਤਿਹ ਰੈਲੀ ਵਿੱਚ ਕੁਰਸੀਆਂ ਖਾਲੀ

ਸੁਲਤਾਨਪੁਰ ਲੋਧੀ 22 ਦਸੰਬਰ (ਨਿਰਮਲ ਸਿੰਘ ਹੈਪੀ) ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਖੇ ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਕੀਤੀ ਵਿਸ਼ਵਾਸ਼ ਰੈਲੀ ਉਪਰੰਤ ਅੱਜ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਵੱਲੋਂ ਰੱਖੀ ਫ਼ਤਿਹ ਰੈਲੀ ਦੌਰਾਨ ਉਦੋਂ ਸਥਿਤੀ ਹਾਸੋਹੀਣੀ ਬਣ ਗਈ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਜਾ ਰਹੇ ਭਾਸ਼ਣ ਦੌਰਾਨ ਕਈ ਕੁਰਸੀਆਂ ਖਾਲੀ ਪਈਆਂ ਵੇਖੀਆਂ ਗਈਆਂ। ਅਕਾਲੀ ਦਲ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਵੱਲੋਂ ਇਸ ਫਤਿਹ ਰੈਲੀ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਸੀ ਪ੍ਰੰਤੂ ਇਹ ਰੈਲੀ ਘੱਟ, ਰੋਡ ਸ਼ੋਅ ਜ਼ਿਆਦਾ ਪ੍ਰਤੀਤ ਹੋਈ ਜਦੋਂ ਐਸ ਓ ਆਈ ਦੇ ਨੌਜਵਾਨਾਂ ਨੇ ਪਾਰਟੀ ਪ੍ਰਧਾਨ ਦੀ ਆਮਦ ਮੌਕੇ ਵਿਸ਼ਾਲ ਰੋਡ ਸ਼ੋਅ ਕੱਢਿਆ। ਰੈਲੀ ਦੌਰਾਨ ਸ਼ੁਰੂਅਾਤ ਵਿੱਚ ਤਾਂ ਭਾਵੇਂ ਕਾਫ਼ੀ ਵਰਕਰਾਂ ਵਿੱਚ ਭਾਸ਼ਣ ਸੁਣਨ ਲਈ ਉਤਸ਼ਾਹ ਵਿਖਾਈ ਦੇ ਰਿਹਾ ਸੀ ਪਰ ਜਦੋਂ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਭਾਸ਼ਣ ਸ਼ੁਰੂ ਕੀਤਾ ਤਾਂ ਕੁਰਸੀਆਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ। ਕੈਪਟਨ ਹਰਮਿੰਦਰ ਸਿੰਘ ਨੇ ਭਾਸ਼ਣ ਸ਼ੁਰੂ ਹੋਣ ਤੇ ਕੁਝ ਸਮੇਂ ਬਾਅਦ ਅਕਾਲੀ ਵਰਕਰਾਂ ਦਾ ਉਤਸ਼ਾਹ ਠੰਢਾ ਹੋਇਆ ਵਿਖਾਈ ਦਿੱਤਾ।ਕੁਝ ਮਿੰਟਾਂ ਵਿੱਚ ਅਕਾਲੀ ਵਰਕਰ ਕੁਰਸੀਆਂ ਖਾਲੀ ਕਰਕੇ ਚਲਦੇ ਬਣੇ। ਹਾਲ ਤਾਂ ਇਹ ਸੀ ਕਿ ਆਖ਼ਰੀ ਦੀਆਂ ਜ਼ਿਆਦਾਤਰ ਕੁਰਸੀਆਂ ਖਾਲੀ ਪਈਆਂ ਸਨ ਜਿਨ੍ਹਾਂ ਤੇ ਕਿਸੇ ਵੀ ਅਕਾਲੀ ਵਰਕਰ ਨੇ ਬੈਠਣ ਜਾਂ ਬਿਠਾਉਣ ਦੀ ਜ਼ਰੂਰਤ ਨਹੀਂ ਸਮਝੀ। ਮੀਡੀਆ ਵੱਲੋਂ ਕਰ ਰਹੇ ਕਵਰੇਜ ਦੌਰਾਨ ਅਕਾਲੀ ਵਰਕਰਾਂ ਦਾ ਜਦੋਂ ਧਿਆਨ ਗਿਆ ਤਾਂ ਉਨ੍ਹਾਂ ਕੁਝ ਕੁਰਸੀਆਂ ਇਕੱਠੀਆਂ ਕਰ ਕੇ ਉੱਪਰ ਤਰਪਾਲ ਵਿਛਾ ਦਿੱਤੀ। ਆਖ਼ਰੀ ਹਿੱਸੇ ਵਿੱਚ ਤਾਂ ਫਿਰ ਵੀ ਵੱਡੀ ਗਿਣਤੀ ਵਿੱਚ ਖਾਲੀ ਕੁਰਸੀਆਂ ਸਾਫ਼ ਨਜ਼ਰ ਆ ਰਹੀਆਂ ਸਨ। ਅਕਾਲੀ ਦਲ ਇਸ ਫਤਹਿ ਰੈਲੀ ਨੂੰ ਨਿਰੋਲ ਹਲਕਾ ਰੈਲੀ ਦੱਸ ਰਿਹਾ ਹੈ ਜਦਕਿ ਵੱਡੀ ਗਿਣਤੀ ਵਿੱਚ ਬੱਸਾਂ ਮਾਝੇ ਤੋਂ ਵੀ ਆਈਆਂ ਵਿਖਾਈ ਦਿੱਤੀਆਂ। ਅਕਾਲੀ ਵਰਕਰ ਰੈਲੀ ਦੀ ਤੁਲਨਾ ਕਾਂਗਰਸ ਪਾਰਟੀ ਦੀ ਵਿਸ਼ਾਲ ਰੈਲੀ ਨਾਲ ਕਰ ਰਹੇ ਸਨ ਪ੍ਰੰਤੂ ਕਾਂਗਰਸ ਪਾਰਟੀ ਵੱਲੋਂ ਕੀਤੀ ਰੈਲੀ ਦੌਰਾਨ ਸਿੱਧੂ ਦੇ ਭਾਸ਼ਣ ਤਕ ਲੋਕ ਬੈਠੇ ਹੋਏ ਵਿਖਾਈ ਦਿੱਤੇ। ਅਕਾਲੀ ਦਲ ਦੀ ਇਸ ਰੈਲੀ ਵਰਕਰਾਂ ਵਿਚ ਕਾਫੀ ਉਤਸ਼ਾਹ ਤਾਂ ਸੀ ਪ੍ਰੰਤੂ ਕੀ ਇਹ ਸਫਲ ਹੋ ਪਾਇਆ ਜਾਂ ਨਹੀਂ ਅਕਾਲੀ ਉਮੀਦਵਾਰ ਨੂੰ ਇਸ ਦੀ ਪੜਚੋਲ ਕਰਨ ਦੀ ਜ਼ਰੂਰਤ ਹੈ।

Today Now News

RELATED ARTICLES
- Advertisment -

POPULAR POSTS