17.1 C
Chandigarh

TODAY NOW NEWS

Thursday, March 19, 2026
HomeBREAKING NEWSਜਿਲ੍ਹਾ ਪੁਲਿਸ ਮੁਖੀ ਵੱਲੋੋਂ ਸਬ ਡਵੀਜ਼ਨ ਬੁਢਲਾਡਾ ਦੇ ਥਾਣਿਆਂ ਅਤੇ ਪੋਲਿੰਗ ਸਟੇਸ਼ਨਾਂ/ਬੂਥਾਂ...

ਜਿਲ੍ਹਾ ਪੁਲਿਸ ਮੁਖੀ ਵੱਲੋੋਂ ਸਬ ਡਵੀਜ਼ਨ ਬੁਢਲਾਡਾ ਦੇ ਥਾਣਿਆਂ ਅਤੇ ਪੋਲਿੰਗ ਸਟੇਸ਼ਨਾਂ/ਬੂਥਾਂ ਦਾ ਸਰਸਰੀ ਦੌੌਰਾ ਕਰਕੇ ਦਿੱਤੇ ਦਿਸ਼ਾ ਨਿਰਦੇਸ਼

ਮਾਨਸਾ 21 ਦਸੰਬਰ/ਗੁਰਜੰਟ ਸਿੰਘ ਬਾਜੇਵਾਲੀਆ /ਡਾ,ਸੰਦੀਪ ਕੁਮਾਰ ਗਰਗ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਦੇ ਕੰਮਕਾਜ਼ ਵਿੱਚ ਪ੍ਰਗਤੀ ਲਿਆਉਣ ਅਤੇ ਆਗਾਮੀ ਵਿਧਾਨ ਸਭਾਂ ਚੋੋਣਾਂ^2022 ਦੇ ਮੱਦੇਨਜ਼ਰ ਅੱਜ ਸਬ^ਡਵੀਜ਼ਨ ਬੁਢਲਾਡਾ ਅਧੀਨ ਪੈਂਦੇ ਥਾਣਾ ਬੋਹਾ, ਥਾਣਾ ਸਿਟੀ ਬੁਢਲਾਡਾ, ਸਦਰ ਬੁਢਲਾਡਾ ਅਤੇ ਪੁਲਿਸ ਚੌੌਕੀ ਕੁਲਰੀਆ (ਥਾਣਾ ਬਰੇਟਾ) ਅਤੇ ਇਹਨਾਂ ਦੇ ਇਲਾਕਾ ਵਿੱਚ ਪੈਂਦੇ ਪੋਲਿੰਗ ਸਟੇਸ਼ਨਾਂ/ਪੋੋਲਿੰਗ ਬੂਥਾਂ ਦਾ ਸਰਸਰੀ ਦੌੌਰਾ ਕੀਤਾ ਗਿਆ। ਜਿਸ ਤਹਿਤ ਮੁੱਖ ਅਫਸਰਾਨ ਥਾਣਾ ਨੂੰ ਥਾਣਾ ਦੀ ਬਿਲਡਿੰਗ ਦੀ ਸਾਫ ਸਫਾਈ ਰੱਖਣ ਅਤੇ ਰਿਕਾਰਡ ਦੇ ਰੱਖ^ਰਖਾਵ ਸਬੰਧੀ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਥਾਣਿਆਂ ਦੇ ਵਿੱਚ ਖੜੇ ਮਾਲ ਮੁਕੱਦਮਾ ਦੇ ਵਹੀਕਲਾਂ ਦਾ ਸਮਾਂਬੱਧ ਨਿਪਟਾਰਾ ਕਰਨ ਲਈ ਹਦਾਇਤਾ ਜਾਰੀ ਕੀਤੀਆ ਗਈਆ। ਇਸਤੋੋਂ ਇਲਾਵਾ ਮੁੱਖ ਅਫਸਰਾਨ ਥਾਣਾ ਨੂੰ ਹਦਾਇਤ ਕੀਤੀ ਗਈ ਕਿ ਜਦੋੋਂ ਵੀ ਕੋੋਈ ਦਰਖਾਸ਼ਤੀ ਆਪਣੀ ਦੁੱਖ/ਤਕਲੀਫ ਲੈ ਕੇ ਥਾਣਾ/ਚੌੌਕੀ ਵਿਖੇ ਆਉਦਾ ਹੈ, ਉਸਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰਦੇ ਹੋਏ ਉਸਨੂੰ ਜਲਦੀ ਤੋੋਂ ਜਲਦੀ ਇੰਨਸਾਫ ਮੁਹੱਈਆਂ ਕਰਨਾ ਯਕੀਨੀ ਬਣਾਇਆ ਜਾਵੇ। ਇਸਤੋੋਂ ਇਲਾਵਾ ਇਲਾਕਾ ਥਾਣਾ ਵਿੱਚ ਪੈਂਦੇ ਪੋੋਲਿੰਗ ਸਟੇਸ਼ਨਾਂ ਅਤੇ ਪੋਲਿੰਗ ਬੂਥਾਂ ਦੀ ਵੀ ਸਰਸਰੀ ਚੈਕਿੰਗ ਕੀਤੀ ਗਈ ਅਤੇ ਅਗਾਊ ਪ੍ਰਬੰਧਾਂ ਸਬੰਧੀ ਲੋੋੜੀਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਡਾ, ਗਰਗ ਵੱਲੋੋਂ ਮੁੱਖ ਅਫਸਰਾਨ ਥਾਣਾ ਨੂੰ ਦਿਨ/ਰਾਤ ਦੀਆ ਗਸ਼ਤਾ ਤੇ ਨਾਕਾਬੰਦੀਆਂ ਅਸਰਦਾਰ ਢੰਗ ਨਾਲ ਕਰਕੇ ਮਾੜੇ ਅਨਸਰਾ *ਤੇ ਕਰੜੀ ਨਿਗਰਾਨੀ ਰੱਖਣ, ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਕੇ ਇਲਾਕਾ ਵਿੱਚ ਨਸ਼ਿਆਂ ਦੀ ਮੁਕੰਮਲ ਰੋੋਕਥਾਮ ਯਕੀਨੀ ਬਨਾਉਣ, ਚੋਰੀ ਆਦਿ ਦੀਆ ਵਾਰਦਾਤਾਂ ਤੇ ਕਾਬੂ ਪਾਉਣ, ਕੁਰੱਪਸ਼ਨ ਮੁਕਤ ਪ੍ਰਸਾਸ਼ਨ ਦੇਣ ਅਤੇ ਆਪਣੇ ਥਾਣਿਆਂ ਦੇ ਇਲਾਕਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਣ ਦੀ ਹਦਾਇਤ ਕੀਤੀ ਗਈ। ਇਸ ਮੌੌਕੇ ਸ੍ਰੀ ਮਨਿੰਦਰ ਸਿੰਘ, ਆਈ,ਪੀ,ਐਸ, ਸਹਾਇਕ ਕਪਤਾਨ ਪੁਲਿਸ (ਸ:ਡ:) ਬੁਢਲਾਡਾ ਸਮੇਤ ਥਾਣਿਆ ਦੇ ਮੁੱਖ ਅਫਸਰਾਨ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS