17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੇਸ਼ ਦੇ ਪ੍ਰਧਾਨਮੰਤਰੀ ਦੀਆਂ ਨੀਤੀਆਂ ਘਰ ਘਰ ਪਹੁੰਚਾਈਆਂ ਜਾਣਗੀਆਂ: ਮਿਲਖਾ ...

ਦੇਸ਼ ਦੇ ਪ੍ਰਧਾਨਮੰਤਰੀ ਦੀਆਂ ਨੀਤੀਆਂ ਘਰ ਘਰ ਪਹੁੰਚਾਈਆਂ ਜਾਣਗੀਆਂ: ਮਿਲਖਾ ਸਰਦੂਲਗੜ੍ਹ ਦੇ ਵੱਖ ਵੱਖ ਧਾਰਮਿਕ ਸਥਾਨਾਂ ਤੋਂ ਅਸ਼ੀਰਵਾਦ ਲੈ ਕੇ ਕੀਤਾ ਚੋਣ ਪ੍ਰਚਾਰ ਸ਼ੁਰੂ

ਮਾਨਸਾ 17 ਦਸੰਬਰ /ਗੁਰਜੰਟ ਸਿੰਘ ਬਾਜੇਵਾਲੀਆ/ ਸਰਦੂਲਗਡ਼੍ਹ ਪੰਜਾਬ ਚ ਹੋਣ ਵਾਲੀਆਂ ਵਿਧਾਨ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਥੇ ਸਾਰੀਆਂ ਪਾਰਟੀਆਂ ਨੇ ਆਪਣੇ ਹਾਈ ਕਮਾਂਡ ਦੇ ਸਹਿਯੋਗ ਨਾਲ ਪੰਜਾਬ ਚ ਰੈਲੀਆਂ ਦਾ ਦੌਰ ਆਰੰਭਿਆ ਹੈ।ਉਥੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਚ ਭਾਰਤੀਆ ਜਨਤਾ ਪਾਰਟੀ ਦੇ ਹਲਕਾ ਸੇਵਾਦਾਰ ਜਗਜੀਤ ਸਿੰਘ ਮਿਲਖਾ ਨੇ ਸਰਦੂਲਗਡ਼੍ਹ ਦੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਬੀਜੇਪੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ।ਬੀਜੇਪੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਮਿਲਖਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਨੂੰ ਵਾਪਸ ਲੈ ਕੇ ਜਿੱਥੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਪੇਸ਼ ਕੀਤਾ ਹੈ ,ਉਥੇ ਉਨ੍ਹਾਂ ਦੀਆਂ ਵਿਕਾਸ ਨੀਤੀਆਂ ਨੂੰ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਚ ਘਰ ਘਰ ਪਹੁੰਚਾਉਣ ਦਾ ਜਤਨ ਕੀਤਾ ਜਾ ਰਿਹਾ ਹੈ।ਜਿਸ ਦੀ ਕੜੀ ਵਜੋਂ ਅੱਜ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਇਤਿਹਾਸਕ ਪਿੰਡ ਝੰਡਾ ਕਲਾਂ ਵਿਖੇ ਪਾਰਟੀ ਅਤੇ ਸਮੁੱਚੀ ਮਾਨਵਤਾ ਭਲਾਈ ਦੀ ਚਡ਼੍ਹਦੀ ਕਲਾ ਲਈ ਅਰਦਾਸ ਕਰਕੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਨੂੰ ਆਰੰਭ ਦਿੱਤਾ ਹੈ।ਉਨ੍ਹਾਂ ਅੱਜ ਬੇਸਹਾਰਾ ਗਊਸ਼ਾਲਾ ਸਰਦੂਲਗਡ਼੍ਹ ,ਡੇਰਾ ਬਾਬਾ ਹਕਤਾਲਾ ਸਾਹਿਬ ,ਸ੍ਰੀ ਸਨਾਤਨ ਧਰਮ ਮੰਦਰ,ਅਗਰਵਾਲ ਪੀਰਖਾਨਾ ਆਦਿ ਦੇ ਦਰਸ਼ਨ ਕੀਤੇ ਅਤੇ ਉਥੋਂ ਆਪਣਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਾਈ ਕਮਾਂਡ ਦੇ ਹੁਕਮਾਂ ਸਦਕਾ ਬੀਜੇਪੀ ਪਾਰਟੀ ਦੀਆਂ ਸਰਗਰਮੀਆਂ ਪੂਰੇ ਵਿਧਾਨ ਸਭਾ ਹਲਕੇ ਚ ਆਰੰਭ ਦਿੱਤੀਆਂ ਹਨ ਛੇਤੀ ਹੀ ਪਾਰਟੀ ਵੱਲੋਂ ਇਕ ਵੱਡਾ ਪ੍ਰੋਗਰਾਮ ਇਸ ਹਲਕੇ ਅੰਦਰ ਕੀਤਾ ਜਾਵੇਗਾ ।ਜਿਸ ਵਿੱਚ ਪਾਰਟੀ ਦੇ ਵੱਡੇ ਨੇਤਾ ਪੀ ਪੁੱਜਣਗੇ।ਉਨ੍ਹਾਂ ਸਰਦੂਲਗਡ਼੍ਹ ਸ਼ਹਿਰ ਚ ਵੱਖ ਵੱਖ ਥਾਂਵਾਂ ਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗਾਂ ਵੀ ਕੀਤੀਆਂ ।ਇਸ ਮੌਕੇ ਉਨ੍ਹਾਂ ਦੇ ਨਾਲ ਬੀਜੇਪੀ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਰਾਜ ਰਾਣਾ ,ਸਾਬਕਾ ਮੰਡਲ ਪ੍ਰਧਾਨ ਪ੍ਰੇਮ ਕੁਮਾਰ ਗਰਗ,ਮਨਿਓਰਿਟੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪੱਪੂ ਖਾਨ, ਕਿਸਾਨ ਆਗੂ ਸੁਰਜੀਤ ਸਿੰਘ,ਮੰਗਲ ਸਿੰਘ ਝੰਡਾ ਕਲਾਂ,ਕਿਸਾਨ ਆਗੂ ਪ੍ਰਤਾਪ ਸਿੰਘ ਗੁਰਾਇਆ,ਸੰਜੇ ਕੁਮਾਰ ਸਰਦੂਲਗੜ੍ਹ ,ਦੀਪਕ ਕੁਮਾਰ ਦਫਤਰ ਇੰਚਾਰਜ ਇਸ ਤੋਂ ਇਲਾਵਾ ਵੱਡੀ ਗਿਣਤੀ ਚ ਨੌਜਵਾਨ ਆਗੂ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS