17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਕੋਰੋਨਾ ਦੇ ਵਧੇ ਮਾਮਲਿਆਂ ਕਾਰਨ ਕੋਰਨੈਲ ਯੁਨੀਵਰਸਿਟੀ ਵੱਲੋਂ ਆਪਣਾ ਕੈਂਪਸ ਬੰਦ

ਕੋਰੋਨਾ ਦੇ ਵਧੇ ਮਾਮਲਿਆਂ ਕਾਰਨ ਕੋਰਨੈਲ ਯੁਨੀਵਰਸਿਟੀ ਵੱਲੋਂ ਆਪਣਾ ਕੈਂਪਸ ਬੰਦ

ਸੈਕਰਾਮੈਂਟੋ 15 ਦਸੰਬਰ (ਹੁਸਨ ਲੜੋਆ ਬੰਗਾ)- ਵਿਦਿਆਰਥੀਆਂ ਵਿਚ ਕੋਵਿਡ-19 ਦੇ ਮਾਮਲੇ ਤੇਜੀ ਨਾਲ ਵਧਣ ਕਾਰਨ ਕੋਰਨੈਲ ਯੁਨੀਵਰਸਿਟੀ ਨੇ ਆਪਣਾ ਲਥਾਕਾ, ਨਿਊਯਾਰਕ ਵਿਚਲਾ ਕੈਂਪਸ ਬੰਦ ਕਰ ਦਿੱਤਾ ਹੈ। ਕੋਰਨੈਲ ਯੁਨੀਵਰਿਸਟੀ ਦੇ ਆਨ ਲਾਈਨ ਅੰਕੜਿਆਂ ਅਨੁਸਾਰ ਕੈਂਪਸ ਵਿਚ ਕੋਵਿਡ-19 ਦੇ ਕੁਲ 469 ਸਰਗਰਮ ਮਾਮਲੇ ਹਨ ਤੇ ਵਿਦਿਆਰਥੀਆਂ ਵਿਚ ਪਾਜ਼ੇਟਿਵ ਦਰ 3.01% ਹੈ। ਕੈਂਪਸ ਦੇ ਪ੍ਰਧਾਨ ਮਾਰਥਾ ਪੋਲੈਕ ਨੇ ਕਿਹਾ ਹੈ ਕਿ ਯੁਨੀਵਰਸਿਟੀ ਦੀ ਲੈਬ ਟੀਮ ਨੂੰ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦਾ ਸਬੂਤ ਵੀ ਮਿਲਿਆ ਹੈ। ਇਸ ਲਈ ਸਮੈਸਟਰ ਖਤਮ ਹੋਣ ‘ਤੇ ਸਾਰੇ ਫਾਇਨਲ ਇਮਤਿਹਾਨ ਆਨ ਲਾਈਨ ਹੋਣਗੇ। ਸਾਰੀਆਂ ਸਰਗਰਮੀਆਂ ਤੇ ਖੇਡਾਂ ਰੱਦ ਕਰ ਦਿੱਤੀਆਂ ਗਈਆਂ ਹਨ। ਲਾਇਬਰੇਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਵਿਦਿਆਰਥੀਆਂ ਨੂੰ ਪੱਤਰ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ। ਪੋਲੈਕ ਨੇ ਕਿਹਾ ਹੈ ਹਾਲਾਂ ਕਿ ਕੋਈ ਵੀ ਵਿਦਿਆਰਥੀ ਗੰਭੀਰ ਰੂਪ ਵਿਚ ਬਿਮਾਰ ਨਹੀਂ ਹੈ ਪਰੰਤੂ ਕੈਂਪਸ ਬੰਦ ਕਰਨ ਦਾ ਕਦਮ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ।

Today Now News

RELATED ARTICLES
- Advertisment -

POPULAR POSTS