17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਿਧਾਇਕ ਕਮਾਲੂ ਦੇ ਯਤਨਾਂ ਸਦਕਾ ਸਿਵਲ ਹਸਪਤਾਲ ਮੌੜ ਨੂੰ ਮਿਲਿਆ ਸਬ-ਡਵੀਜ਼ਨ ਦਾ...

ਵਿਧਾਇਕ ਕਮਾਲੂ ਦੇ ਯਤਨਾਂ ਸਦਕਾ ਸਿਵਲ ਹਸਪਤਾਲ ਮੌੜ ਨੂੰ ਮਿਲਿਆ ਸਬ-ਡਵੀਜ਼ਨ ਦਾ ਦਰਜ਼ਾ

ਮੌੜ ਮੰਡੀ, , 16 ਦਸੰਬਰ ਹਰਮਿੰਦਰ ਸਿੰਘ ਅਵਿਨਾਸ਼ / ਸੰਜੀਵ ਕੁਮਾਰ ਨੌਟੀ
ਪਿਛਲੇ ਲੰਮੇਂ ਸਮੇਂ ਤੋਂ ਸਿਹਤ ਸਹੂਲਤਾਂ ਨੂੰ ਤਰਸ ਰਹੇ ਇਲਾਕਾ ਵਾਸੀਆਂ ਦੀ ਮੰਗ ਉਸ ਵਖ਼ਤ ਪੂਰੀ ਹੋ ਗਈ, ਜਦੋਂ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਯਤਨਾਂ ਸਦਕਾ ਮੰਗਲਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਸਰਕਾਰ ਨੇ ਸਿਵਲ ਹਸਪਤਾਲ ਮੌੜ ਨੂੰ ਸਬ-ਡਵੀਜ਼ਨ ਪੱਧਰ ਦਾ ਦਰਜਾ ਦੇ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ’ਚ ਸਾਮਲ ਹੋਣ ਸਮੇਂ ਇਲਾਕਾ ਵਾਸੀਆਂ ਨਾਲ 4 ਵੱਡੇ ਵਾਅਦੇ ਕੀਤੇ ਸਨ। ਜਿਸ ਵਿਚ ਸਿਵਲ ਹਸਪਤਾਲ ਮੌੜ ਨੂੰ ਸਬ-ਡਵੀਜ਼ਨ ਪੱਧਰੀ ਬਣਾਉਣਾ, ਮੌੜ ਮੰਡੀ ’ਚ ਫਾਇਰ ਬ੍ਰਿਗੇਡ ਸਥਾਪਿਤ ਕਰਨੀ, ਮੌੜ ਬੰਬ ਧਮਾਕੇ ਦੇ ਪੀੜਿਤ ਪਰਿਵਾਰਾਂ ਨੂੰ ਨੌਕਰੀਆਂ ਦਿਵਾਉਣਾ ਅਤੇ ਆਧੁਨਿਕ ਮਸ਼ੀਨਾਂ ਨਾਲ ਸ਼ਹਿਰ ਦੇ ਸੀਵਰੇਜ ਦੀ ਸਫਾਈ ਕਰਵਾਉਣਾ ਸੀ। ਵਿਧਾਇਕ ਕਮਾਲੂ ਕਰੀਬ 6 ਮਹੀਨਿਆਂ ਵਿਚਕਾਰ ਹੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ’ਚ ਸਫਲ ਹੋ ਗਿਆ ਹੈ। ਉੱਧਰ ਵਿਧਾਇਕ ਕਮਾਲੂ ਦਾ ਕਹਿਣਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਦਫਤਰਾਂ ’ਚ ਵਰਕਰਾਂ ਦੀ ਕੋਈ ਵੀ ਸੁਣਵਾਈ ਨਹੀ ਸੀ ਹੋ ਰਹੀ, ਜਿਸ ਕਾਰਨ ਵਰਕਰ ਨਿਰਾਸ਼ ਹੋ ਕੇ ਆਪਣੇ ਘਰਾਂ ’ਚ ਬੈਠ ਗਏ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਅੱਗੇ ਇਹਨਾਂ ਮੁੱਖ ਮੰਗਾਂ ਦੇ ਨਾਲ ਨਾਲ ਸਿਵਲ ਹਸਪਤਾਲ ਮੌੜ ਨੂੰ ਅਪਗ੍ਰੇਡ ਕਰਨ,ਦਫ਼ਤਰਾਂ ’ਚ ਵਰਕਰਾਂ ਦਾ ਮਾਣ ਸਨਮਾਨ ਬਹਾਲ ਕਰਵਾਉਣ ਲਈ ਮੰਗ ਕੀਤੀ ਸੀ। ਜਿਸ ਤੋਂ ਬਾਅਦ ਉਹਨਾਂ ਭਰੋਸਾ ਦਿਵਾਇਆ ਸੀ ਕਿ ਦਫ਼ਤਰਾਂ ’ਚ ਵਰਕਰਾਂ ਦੀ ਪੂਰੀ ਤਰ੍ਹਾਂ ਸੁਣਵਾਈ ਹੋਵੇਗੀ। ਜਿਸਦੇ ਤਹਿਤ ਹੁਣ ਦਫ਼ਤਰਾਂ ’ਚ ਵਰਕਰਾਂ ਨੂੰ ਮਾਨ ਸਨਮਾਨ ਮਿਲਣ ਲੱਗਾ ਹੈ। ਵਿਧਾਇਕ ਕਮਾਲੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉੱਪ ਮੁੱਖ ਮੰਤਰੀ ਓਪੀ ਸੋਨੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਸਪਤਾਲ ਅਪਗ੍ਰੇਡ ਹੋਣ ਨਾਲ ਇਲਾਕੇ ਨੂੰ ਮੌੜ ’ਚ ਹੀ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ। ਜਿਸ ਨਾਲ ਹਰੇਕ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਹਸਪਤਾਲ ’ਚ ਨਿਯੁਕਤ ਹੋਵੇਗੀ।
ਉੱਧਰ ਸ਼ਹਿਰ ਵਾਸੀ ਕੌਂਸਲਰ ਕਰਨੈਲ ਸਿੰਘ ਸਾਬਕਾ ਪ੍ਰਧਾਨ, ਐਡਵੋਕੇਟ ਅਸ਼ੋਕ ਕੁਮਾਰ, ਰਮਨਾ ਮੌੜ ਕਲਾਂ, ਮਨਦੀਪ ਕੌਰ ਕੌਂਸਲਰ ਆਦਿ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਕਮਾਲੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਸਪਤਾਲ ਦੇ ਅਪਗ੍ਰੇਡ ਹੋਣ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੇਗੀ । ਫੋਟੋ ਕੈਪਸਨ : 1 ਸਿਵਲ ਹਸਪਤਾਲ ਮੌੜ ਦਾ ਬਾਹਰੀ ਦ੍ਰਿਸ਼
2 ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਤਸਵੀਰ

Today Now News

RELATED ARTICLES
- Advertisment -

POPULAR POSTS