
ਰਾਏਕੋਟ 16 ਦਸੰਬਰ (ਹਾਕਮ ਸਿੰਘ ਧਾਲੀਵਾਲ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਰਾਏਕੋਟ ਫੇਰੀ ਜਿੱਥੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਪੈਦਾ ਕਰ ਗਈ ਉਥੇ ਨਵਜੋਤ ਸਿੰਘ ਸਿੱਧੂ ਵੱਲੋਂ ਮੌਜੂਦਾ ਸੰਸਦ ਮੈਂਬਰ ਡਾ ਅਮਰ ਸਿੰਘ ਬੋਪਾਰਾਏ ਦੇ ਪੁੱਤਰ ਕਾਮਿਲ ਬੋਪਾਰਾਏ ਨੂੰ ਉਮੀਦਵਾਰ ਬਣਾਏ ਜਾਣ ਵੱਲ ਕੀਤਾ ਇਸ਼ਾਰਾ ਵੀ 2022 ਚ ਕਾਮਿਲ ਬੋਪਾਰਾਏ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਛੇੜਦਾ ਨਜ਼ਰ ਆਇਆ ਬੇਸ਼ੱਕ ਨਵਜੋਤ ਸਿੰਘ ਸਿੱਧੂ ਨੇ ਅਧਿਕਾਰਤ ਤੌਰ ਤੇ ਤਾਂ ਕਾਮਲ ਬੋਪਾਰਾਏ ਨੂੰ ਉਮੀਦਵਾਰ ਨਹੀਂ ਐਲਾਨਿਆ ਪਰੰਤੂ ਜਾਂਦੇ ਜਾਂਦੇ ਇਹ ਜ਼ਰੂਰ ਕਹਿ ਗਏ ਕਿ ਤੁਸੀਂ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਵਿਚ ਡਾ ਅਮਰ ਸਿੰਘ ਬੋਪਾਰਾਏ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਇਆ ਉਸੇ ਤਰ੍ਹਾਂ ਉਨ੍ਹਾਂ ਦੇ ਸਪੁੱਤਰ ਕਾਮਿਲ ਬੋਪਾਰਾਏ ਨੂੰ ਵੀ ਕਾਮਯਾਬ ਕਰਿਓ, ਜੋ ਉਨ੍ਹਾਂ ਵੱਲੋਂ ਕਾਮਲ ਬੋਪਾਰਾਏ ਨੂੰ ਉਮੀਦਵਾਰ ਉਮੀਦਵਾਰ ਬਣਾਏ ਜਾਣ ਵੱਲ ਸਾਫ ਇਸ਼ਾਰਾ ਕਰਦਾ ਨਜ਼ਰ ਆ ਰਿਹਾ ਸੀ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ ਢਾਈ ਘੰਣਾ ਲੇਟ ਪੁੱਜੇ ਨਵਜੋਤ ਸਿੰਘ ਸਿੱਧੂ ਦੇ ਪੁੱਜਣ ਤੋਂ ਪਹਿਲਾਂ ਸਿਰਫ ਦੋ ਜਾਂ ਤਿੰਨ ਬੁਲਾਰਿਆਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਤੋਂ ਹੀ ਕਾਫੀ ਲੇਟ ਹੋ ਚੁੱਕੇ ਸਨ ਨਵਜੋਤ ਸਿੱਧੂ ਨੇ ਜਿੱਤੇ ਆਪਣਾ ਭਾਸ਼ਣ ਸ਼ੁਰੂ ਕਰਦੇ ਹੀ ਪੰਜਾਬੀਆਂ ਨੂੰ ਵਿਧਾਨ ਸਭਾ ਚੋਣਾਂ ਚ ਸੋਚ ਸਮਝ ਕੇ ਵੋਟ ਪਾਉਣ ਲਈ ਕਿਹਾ, ਉਥੇ ਪਿਛਲੀਆਂ ਸਰਕਾਰਾਂ ਅਤੇ ਕੈਪਟਨ ਸਰਕਾਰ ਨੂੰ ਵੀ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਵੱਡੀ ਗਿਣਤੀ ਵਿਚ ਖਜ਼ਾਨੇ ਦੇ ਟੈਕਸ ਦੀ ਚੋਰੀ ਹੋਈ ਹੈ ਜਿਸ ਦੇ ਚੱਲਦੇ ਪਹਿਲਾਂ ਇਹ ਟੈਕਸ ਚੋਰੀ ਰੋਕ ਕੇ ਖਜ਼ਾਨਾ ਭਰਿਆ ਜਾਵੇਗਾ ਇਸ ਸਮੇਂ ੳੁਨ੍ਹਾਂ ਅਾਪਣੇ ਭਾਸ਼ਨ ਦੌਰਾਨ ਦਾਲਾਂ ਅਤੇ ਤੇਲ ਬੀਜਾਂ ਤੇ ਪੰਜਾਬ ਸਰਕਾਰ ਵਲੋਂ ਐੱਮਐੱਸਪੀ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਪੰਜਾਬ ਵਿੱਚ ਜਿੰਨੇ ਵੀ ਸਰਕਾਰੀ ਵੇਅਰਹਾਊਸ ਹਨ ੳੁਨ੍ਹਾਂ ਚ ਕਿਸਾਨ ਆਪਣੀ ਫ਼ਸਲ ਜਮ੍ਹਾ ਕਰ ਸਕਣਗੇ ਅਤੇ ਕਿਸਾਨ ਉਸੇ ਸਮੇਂ 80 ਪਰਸੈਂਟ ਪੇਮੇਂਟ ਵੀ ਲੈ ਸਕੇਗਾ ਅਤੇ ਵਧੀ ਕੀਮਤ ਤੇ ਆਪਣੀ ਸਰਕਾਰ ਫ਼ਸਲ ਵੇਚ ਸਕੇਗਾ ਇਸ ਸਮੇਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੀ ਰੇਤੇ ਸ਼ਰਾਬ ਦੀ ਚੋਰੀ, ਕੇਬਲ ਟੈਕਸ ਚੋਰੀ ਦਾ ਕਾਰਪਰੇਸ਼ਨ ਬਣਾ ਕੇ ਚੋਰੀ ਹੋਣ ਤੋਂ ਰੋਕਿਆ ਜਾਵੇਗਾ,ਇਸ ਸਮੇਂ ਉਨ੍ਹਾਂ ਜ਼ਿਆਦਾ ਸਮਾਂ ਕੇਜਰੀਵਾਲ ਅਤੇ ਬਾਦਲਾਂ ਨੂੰ ਭੰਡਣ ਤੇ ਹੀ ਲਗਾਇਆ ਜਦਕਿ ਕੇਂਦਰ ਦੀ ਭਾਜਪਾ ਸਰਕਾਰ ਵੱਲ ਕੁਝ ਜ਼ਿਆਦਾ ਨਾ ਬੋਲਣਾ ਵੀ ਕਈ ਸਵਾਲ ਖੜ੍ਹੇ ਕਰ ਗਿਆ ਇਸ ਸਮੇਂ ਉਨ੍ਹਾਂ ਨਾਲ ਡਾ ਅਮਰ ਸਿੰਘ ਬੋਪਾਰਾਏ ਮੈਂਬਰ ਪਾਰਲੀਮੈਂਟ, ਹਲਕਾ ਇੰਚਾਰਜ ਕਾਮਿਲ ਬੋਪਾਰਾਏ ,ਗੁਰਪ੍ਰੀਤ ਸਿੰਘ ਜੀ ਪੀ ਐਮ ਐਲ ਏ, ਕੁਲਬੀਰ ਸਿੰਘ ਨਾਗਰਾ, ਗੁਰਕੀਰਤ ਸਿੰਘ ਕੋਟਲੀ ਕੈਬਨਿਟ ਮੰਤਰੀ, ਵਿਧਾਇਕ ਲਖਵੀਰ ਸਿੰਘ ਲੱਖਾ, ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ, ਜ਼ਿਲਾ ਮਹਿਲਾ ਪ੍ਰਧਾਨ ਗੁਰਦੀਪ ਕੌਰ, ਮੇਜਰ ਸਿੰਘ ਭੈਣੀ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਕਾਂਗਰਸੀ ਵਰਕਰ ਵੀ ਹਾਜ਼ਰ ਸਨ।





