
ਮਾਨਸਾ 15 ਦਸੰਬਰ/ ਗੁਰਜੰਟ ਸਿੰਘ ਬਾਜੇਵਾਲੀਆ/ਮੋਦੀ ਸਰਕਾਰ ਵੱਲੋਂ ਲਿਆਦੇ ਗਏ ਕਾਲੇ ਕਾਨੂੰਨਾਂ ਦੇ ਵਿਰੁੱਧ ਰੇਲਵੇ ਸਟੇਸ਼ਨ ਤੇ ਲੱਗਾ ਪੱਕਾ ਕਿਸਾਨ ਮੋਰਚਾ ਅੱਜ 445 ਵੇ ਦਿਨ ਪ੍ਰਭਾਵਸ਼ਾਲੀ ਸਮਾਗਮ ਉਪਰੰਤ ਸਮਾਪਤ ਕਰ ਦਿੱਤਾ ਗਿਆ , ਅੱਜ ਦੇ ਸਮਾਗਮ ਵਿੱਚ ਕਿਸਾਨੀ ਅੰਦੋਲਨ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਕਿਸਾਨ ਆਗੂਆਂ ਦਾ ਵਿਸੇਸ਼ ਤੋਰ ਤੇ ਸਨਮਾਨ ਕੀਤਾ ਗਿਆ , ਸਮਾਗਮ ਦੇ ਅੰਤ ਵਿੱਚ ਕਿਸਾਨਾ , ਮਜਦੂਰਾਂ ਤੇ ਬੀਬੀਆਂ ਨੇ ਭੰਗੜੇ ਪਾ ਕੇ ਤੇ ਪਟਾਕੇ ਪਾ ਕੇ ਖੁਸੀ ਸਾਝੀ ਕੀਤੀ । ਇਸ ਮੌਕੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਰੂਲਦੂ ਸਿੰਘ ਮਾਨਸਾ , ਬੋਘ ਸਿੰਘ ਮਾਨਸਾ , ਜਸਵੀਰ ਕੌਰ ਨੱਤ , ਕੁਲਵੰਤ ਸਿੰਘ , ਕੁਲਵਿੰਦਰ ਉੱਡਤ , ਕਿ੍ਸਨ ਚੌਹਾਨ , ਭੱਜਨ ਸਿੰਘ ਘੁੰਮਣ ,ਮਾਹਿਦਰ ਸਿੰਘ ਭੈਣੀਬਾਘਾ, ਡਾ.ਧੰਨਾ ਮੱਲ ਗੋਇਲ ਤੇ ਛੱਜੂ ਰਾਮ ਰਿਸੀ ਨੇ ਕਿਹਾ ਦੇਸ ਦੇ ਇਤਿਹਾਸਕ ਤੇ
ਮਹਾਨ ਕਿਸਾਨ ਅੰਦੋਲਨ ਨੇ ਦੇਸ ਵਿੱਚ ਨਵੇ ਕੀਰਤੀਮਾਨ ਸਥਾਪਤ ਕੀਤੇ , ਤਮਾਮ ਕੁਰਬਾਨੀਆਂ ਦੇ ਬਾਵਜੂਦ ਅੰਦੋਲਨ ਅੱਗੇ ਵਧਿਆ ਤੇ ਦੇਸ ਦੀ ਫਾਸੀਵਾਦੀ ਮੋਦੀ ਸਰਕਾਰ ਨੂੰ ਹਰਾ ਕੇ ਦੇਸ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਵਾਏ । ਆਗੂਆਂ ਨੇ ਕਿਹਾ ਕਿ ਲੋਕਤੰਤਰੀ ਢਾਂਚੇ ਵਿੱਚ ਚੁਣੀਆਂ ਹੋਈਆ ਸਰਕਾਰਾਂ ਨੂੰ ਮਨਮਾਨੀਆਂ ਕਰਕੇ ਲੋਕਾ ਤੇ ਕਾਰਪੋਰੇਟ ਜਗਤ ਦੀਆਂ ਘੜੀਆਂ ਹੋਈਆ ਨੀਤੀਆਂ ਡੋਸਣ ਨੂੰ ਲੋਕ ਬਰਦਾਸ਼ਤ ਨਹੀ ਕਰਨਗੇ ਤੇ ਰਾਜਸੀ ਪਾਰਟੀਆਂ ਨੂੰ ਸੰਘਰਸ ਦੇ ਜਰੀਏ ਲੋਕ ਪੱਖੀ ਨੀਤੀਆਂ ਲਾਗੂ ਕਰਨ ਲਈ ਮਜਬੂਰ ਕਰਨਗੇ ਤੇ ਸੰਯੁਕਤ ਕਿਸਾਨ ਮੋਰਚੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦਾ ਨਵਾਂ ਰੂਪ ਲੋਕਾ ਅੱਗੇ ਰੱਖੇਗਾ।
ਆਗੂਆਂ ਨੇ ਕਿਹਾ ਕਿ ਲੋਕ ਆਉਣ ਵਾਲੇ ਸਮੇ ਵਿੱਚ ਸੁਚੇਤ ਰਹਿਣ ਤਾ ਲੋਕ ਦੋਖੀ ਰਾਜਸੀ ਪਾਰਟੀਆਂ ਵੱਡੇ-ਵੱਡੇ ਵਾਅਦੇ ਕਰਕੇ ਚੌਣਾ ਜਿੱਤ ਜਾਦੇ ਹਨ ਤੇ ਫਿਰ ਆਪਣੇ ਵਾਅਦਿਆਂ ਨੂੰ ਭੁਲ ਜਾਦੀਆਂ ਹਨ ਤੇ ਨਵੳਦਾਰਵਾਦੀ ਨੀਤੀਆਂ ਤਹਿਤ ਲੋਕਾ ਦਾ ਖੂਨ ਨਚੋੜਨ ਦਾ ਕੰਮ ਕਰਦੀਆ ਹਨ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਇਕਬਾਲ ਮਾਨਸਾ , ਬਲਵਿੰਦਰ ਨੰਗਲ , ਸੁਖਚਰਨ ਦਾਨੇਵਾਲੀਆ , ਰਤਨ ਭੋਲਾ , ਤੇਜ ਸਿੰਘ ਚਕੇਰੀਆ , ਮੇਜਰ ਸਿੰਘ ਦੂਲੋਵਾਲ , ਜਸਵੰਤ ਸਿੰਘ ਜਵਾਹਰਕੇ , ਮੱਖਣ ਸਿੰਘ ਭੈਣੀਬਾਘਾ ਆਦਿ �



