17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਬੇਰੁਜ਼ਗਾਰਾਂ ਪ੍ਰਤੀ ਕੈਪਟਨ ਅਤੇ ਬਾਦਲਾਂ ਜਿੰਨੀ ਹੀ ਬੇਰਹਿਮ ਹੈ ਚੰਨੀ ਸਰਕਾਰ: ਚੀਮਾ

ਬੇਰੁਜ਼ਗਾਰਾਂ ਪ੍ਰਤੀ ਕੈਪਟਨ ਅਤੇ ਬਾਦਲਾਂ ਜਿੰਨੀ ਹੀ ਬੇਰਹਿਮ ਹੈ ਚੰਨੀ ਸਰਕਾਰ: ਚੀਮਾ

ਚੰਡੀਗੜ੍ਹ — ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਬਠਿੰਡਾ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਅੱਖਾਂ ਸਾਹਮਣੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਤੇ ਕੀਤੇ ਗਏ ਪੁਲੀਸ ਤਸ਼ੱਦਦ ਦੀ ਸਖ਼ਤ ਨਿਖ਼ੇਧੀ ਕੀਤੀ ਹੈ। ਚੀਮਾ ਨੇ ਸਾਬਕਾ ਆਕਲੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਕਾਂਗਰਸੀ ਮੰਤਰੀ ਵਿਜੈਇੰਦਰ ਸਿੰਗਲਾ ਦੀਆਂ ਗਾਲ਼ਾਂ ਅਤੇ ਥੱਪੜਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਚ ਪੱਧਰੀ ਯੋਗਤਾ ਦੇ ਬਾਵਜੂਦ ਕਈ ਕਈ ਸਾਲਾਂ ਤੋਂ ਨੌਕਰੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਪ੍ਰਤੀ ਚੰਨੀ ਸਰਕਾਰ ਦਾ ਰਵਈਆ ਵੀ ਕੈਪਟਨ ਅਤੇ ਬਾਦਲਾਂ ਦੀਆਂ ਸਰਕਾਰਾਂ ਵਰਗਾ ਹੀ ਹੈ। ਚੀਮਾ ਨੇ ਮੁੱਖ ਮੰਤਰੀ ਦੇ ਸੁਰੱਖਿਆ ਕਰਮੀ ਵੱਲੋਂ ਸਾਰੀਆਂ ਹੱਦਾਂ ਪਾਰ ਕਰਕੇ ਬੇਰੁਜ਼ਗਾਰ ਲੜਕੇ ਲੜਕੀਆਂ ’ਤੇ ਢਾਹੇ ਤਸ਼ੱਦਦ ਲਈ ਮੁੱਖ ਮੰਤਰੀ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਅਜਿਹੇ ਅੱਥਰੇ ਅਫ਼ਸਰਾਂ ਦੀ ਵਰਦੀ ਲਹਾਉਣ ਲਈ ਹਰ ਸੰਭਵ ਲੜਾਈ ਲੜੇਗੀ ਤਾਂ ਕਿ ਹੋਰਨਾਂ ਨੂੰ ਸੀਮਾ ’ਚ ਰਹਿਣ ਦੀ ਸਿੱਖਿਆ ਮਿਲ ਸਕੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਬੰਧਿਤ ਪੁਲੀਸ ਅਧਿਕਾਰੀ ਵਿਰੁੱਧ ਆਮ ਆਦਮੀ ਪਾਰਟੀ ਲਿਖਤੀ ਰੂਪ ’ਚ ਡੀ.ਜੀ.ਪੀ. ਪੰਜਾਬ ਕੋਲ ਸ਼ਿਕਾਇਤ ਕਰੇਗੀ ਅਤੇ ਜ਼ਰੂਰਤ ਪਈ ਤਾਂ ਹਾਈਕੋਰਟ ਦਾ ਦਰਵਾਜਾ ਵੀ ਖੜਖੜਾਏਗੀ।

Today Now News

RELATED ARTICLES
- Advertisment -

POPULAR POSTS