17.1 C
Chandigarh

TODAY NOW NEWS

Thursday, March 19, 2026
HomeBREAKING NEWSਵੱਡੀ ਖ਼ਬਰ: ਟਿਕਰੀ ਬਾਰਡਰ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਵਾਪਰਿਆ ਵੱਡਾ...

ਵੱਡੀ ਖ਼ਬਰ: ਟਿਕਰੀ ਬਾਰਡਰ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਵਾਪਰਿਆ ਵੱਡਾ ਹਾਦਸਾ

ਸ੍ਰੀ ਮੁਕਤਸਰ ਸਾਹਿਬ ( ਅਨਮੋਲ ਸਿੰਘ ਵੜਿੰਗ) ਕਿਸਾਨੀ ਅੰਦੋਲਨ ਦੀ ਜਿੱਤ ਉਪਰੰਤ ਦਿੱਲੀ ਤੋਂ ਵਾਪਸੀ ਸਮੇਂ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਕਿਸਾਨਾਂ ਦੀ ਇੱਕ ਟਰਾਲੀ ਹਰਿਆਣਾ ਦੀ ਜਾਖਲ ਨੇੜੇ ਸੜਕ ਹਾਦਸੇ ਦਾ ਸਿ਼ਕਾਰ ਹੋ ਗਈ। ਇਸ ਟਰਾਲੀ ਵਿਚ ਸਵਾਰ ਪਿੰਡ ਆਸਾ ਬੁੱਟਰ ਨਾਲ ਸਬੰਧਿਤ ਕਿਸਾਨਾਂ ਵਿਚੋਂ ਦੋ ਦੀ ਮੌਤ ਹੋ ਗਈ ਜਦਕਿ 3 ਦੇ ਕਰੀਬ ਜਖ਼ਮੀ ਹਨ।ਇੱਕ ਪਾਸੇ ਜਿਥੇ ਕਿਸਾਨ ਅੰਦੋਲਨ ਦੀ ਜਿੱਤ ਉਪਰੰਤ ਵਾਪਿਸ ਆ ਰਹੇ ਇਹਨਾਂ ਕਿਸਾਨਾਂ ਦੇ ਖੁਸ਼ੀ ਖੁਸ਼ੀ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਹੀ ਇਸ ਖ਼ਬਰ ਨਾਲ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ।ਭਾਰਤੀ ਕਿਸਾਨ ਯੂਨੀਅਨ (ਕਾਦੀਆ) ਨਾਲ ਸਬੰਧਿਤ ਅਜੇਪ੍ਰੀਤ ਸਿੰਘ (30) ਅਤੇ ਸੁਖਦੇਵ ਸਿੰਘ (40) ਦੀ ਮੌਤ ਹੋ ਗਈ।ਪਿੰਡ ਵਾਸੀਆਂ ਅਨੁਸਾਰ ਅਜੇਪ੍ਰੀਤ ਸਿੰਘ ਅਜੇ ਕੁਆਰਾ ਸੀ ਅਤੇ ਸੁਖਦੇਵ ਸਿੰਘ ਦੇ ਇੱਕ ਕਰੀਬ 5 ਸਾਲ ਦਾ ਬੱਚਾ ਹੈ।ਪਿੰਡ ਵਿਚ ਇਸ ਖ਼ਬਰ ਨਾਲ ਗਮ ਦੀ ਲਹਿਰ ਹੈ।ਪਿੰਡ ਵਾਸੀਆਂ ਅਨੁਸਾਰ ਉਹਨਾਂ ਯੋਜਨਾ ਬਣਾਈ ਸੀ ਕਿ ਜਿੱਤ ਉਪਰੰਤ ਵਾਪਿਸ ਆ ਰਹੇ ਕਿਸਾਨਾਂ ਨੂੰ ਢੋਲ ਢਮੱਕਿਆ ਨਾਲ ਦੋਦਾ ਤੋਂ ਆਸਾ ਬੁੱਟਰ ਲਿਆਂਦਾ ਜਾਵੇਗਾ ਪਰ ਉਸ ਦਰਮਿਆਨ ਹੀ ਇਹ ਮਾੜੀ ਖ਼ਬਰ ਆ ਗਈ। ਦੋਵੇ ਮ੍ਰਿਤਕ ਕਿਸਾਨ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਸਨ।

Today Now News

RELATED ARTICLES
- Advertisment -

POPULAR POSTS