
ਮਾਨਸਾ, 09 ਦਸੰਬਰ (ਗੁਰਜੰਟ ਸਿੰਘ ਬਾਜੇਵਾਲੀਆ) ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਡਿਪਲੋਮਾਂ ਇੰਜੀਨੀਅਰ 6ਵੇਂ ਤਨਖਾਹ ਕਮਿਸ਼ਨ ਦੀਆ ਤਰੁੱਟੀਆਂ ਵਿਰੁੱਧ ਮੁਹਾਲੀ ਵਿਖੇ 2 ਦਸੰਬਰ ਦੀ ਰੈਲੀ ਕਰਨ ਉਪਰੰਤ 2 ਦਸੰਬਰ ਤੋਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹਨ। ਆਈ.ਬੀ. ਮੰਡਲ ਜਵਾਹਰਕੇ, ਮਾਨਸਾ ਵਿੱਚ ਰੱਖੇ ਜਿਲ੍ਹਾ ਪੱਧਰੀ ਧਰਨੇ ਵਿੱਚ ਇੰਜ. ਕਰਮਜੀਤ ਸਿੰਘ ਸਿੱਧੂ ਅਤੇ ਇੰਜੀ. ਚੈਰੀ ਜਿੰਦਲ ਨੇ ਦੱਸਿਆ ਗਿਆ ਕਿ ਜੇ.ਈ. ਨੂੰ ਪਹਿਲਾ 4800 ਗ੍ਰੇਡ ਪੇਅ ਦੇ ਹਿਸਾਬ ਨਾਲ ਤਨਖਾਹ ਮਿਲਦੀ ਸੀ। ਪ੍ਰੰਤੂ 6ਵੇਂ ਤਨਖਾਹ ਕਮਿਸ਼ਨ ਵਿੱਚ ਜੇ.ਈ. ਨੂੰ 3800 ਗ੍ਰੇਡ ਪੇਅ ਵਿੱਚ ਤਨਖਾਹ ਫਿਕਸ ਕਰ ਦਿੱਤੀ ਗਈ ਹੈ, ਇਸ ਤੋਂ ਇਲਾਵਾ ਹਰ ਇੱਕ ਜੇ.ਈ./ਏ.ਈ. ਨੂੰ 30 ਲੀਟਰ ਪੈਟਰੋਲ ਕੰਮਾਂ ਉਪਰ ਜਾਣ ਲਈ ਮਿਲਦਾ ਸੀ, ਇਹ ਭੱਤਾ ਡਬਲ ਕਰਨ ਦੀ ਮੰਗ ਕੀਤੀ ਸੀ ਪ੍ਰੰਤੂ ਇਸ ਪੇਅ ਕਮਿਸ਼ਨ ਵਿੱਚ ਇਹ ਭੱਤਾ ਕੱਟ ਦਿੱਤਾ ਗਿਆ ਹੈ। 2011 ਦੇ ਲੰਬੇ ਸੰਘਰਸ਼ ਤੋਂ ਬਾਅਦ ਜੇ.ਈ. ਨੂੰ 10-20-25 ਸਾਲਾਂ ਏ.ਸੀ.ਪੀ. ਦੇ ਤਹਿਤ 10 ਸਾਲਾਂ ਬਾਅਦ ਉਪ ਮੰਡਲ ਇੰਜੀਨੀਅਰ ਦੇ ਸਕੇਲ ਨਾਲ ਸਹਾਇਕ ਇੰਜੀਨੀਅਰ ਦਾ ਆਹੁਦਾ ਮਿਲ ਜਾਦਾ ਸੀ, ਉਹ ਵੀ ਇਸ ਪੇਅ ਕਮਿਸ਼ਨ ਵਿੱਚ ਖਤਮ ਕਰ ਦਿੱਤਾ ਗਿਆ ਹੈ। ਜਿਸ ਕਾਰਨ ਪੰਜਾਬ ਦੇ ਇੰਜੀਨੀਅਰ ਸੰਘਰਸ਼ ਦੇ ਰਾਹ ਤੇ ਹਨ। ਇਸ ਮੌਕੇ ਉਪ ਮੰਡਲ ਇੰਜੀਨੀਅਰ ਰਛਪਾਲ ਸਿੰਘ, ਇੰਜੀ. ਵੇਦ ਪ੍ਰਕਾਸ਼, ਇੰਜੀ. ਰਾਮਪਾਲ, ਇੰਜੀ. ਮਨਜੀਤ ਸਿੰਘ, ਇੰਜੀ. ਸੁਖਵੀਰ ਸਿੰਘ ਸਿੱਧੂ, ਇੰਜੀ. ਨਗਿੰਦਰ ਸ਼ਰਮਾ, ਇੰਜੀ. ਰਮਨਦੀਪ ਸਿੰਘ ਉਪਲ, ਇੰਜੀ. ਜਗਮੀਤ ਸਿੰਘ ਸਿੱਧੂ, ਇੰਜੀ. ਹਰਪ੍ਰੀਤ ਸਿੰਘ ਗਿੱਲ, ਇੰਜੀ. ਅੰਕਿਤ ਵਧਵਾ, ਇੰਜੀ. ਹਰਮਨਪ੍ਰੀਤ ਸਿੰਘ, ਇੰਜੀ. ਪਰਦੀਪ ਗਰਗ, ਇੰਜੀ. ਗੁਰਜੀਤ ਸਿੰਘ, ਇੰਜੀ. ਗਗਨਦੀਪ ਸਿੰਘ, ਇੰਜੀ. ਅਗਮ ਜਿੰਦਲ, ਇੰਜੀ. ਮਨਪ੍ਰੀਤ ਸਿੰਘ, ਇੰਜੀ. ਰਜਨੀਸ਼ ਗਰਗ, ਇੰਜੀ. ਰੁਪਿੰਦਰ ਕੁਮਾਰ, ਇੰਜੀ. ਜਗਜੀਤ ਸਿੰਘ, ਇੰਜੀ. ਸੁਖਮਿੰਦਰ ਸਿੰਘ, ਇੰਜੀ. ਸੌਰਵ ਸਿੰਗਲਾ ਅਤੇ ਇੰਜੀ. ਗੁਰਦੀਪ ਸਿੰਘ ਤੋਂ ਇਲਾਵਾ ਸਾਰੇ ਵਿਭਾਗਾਂ ਦੇ ਸਮੂਹ ਜੂਨੀਅਰ ਇੰਜੀਨੀਅਰ ਅਤੇ ਪਦ ਉਨਤ ਉਪ ਮੰਡਲ ਇੰਜੀਨੀਅਰ ਸਾਮਲ ਹੋਏ।






