ਚੰਡੀਗੜ, 7 ਦਸੰਬਰ :
ਜਿਲਾ ਫਤਹਿਗੜ ਸਾਹਿਬ ਅਧੀਨ ਆਉਂਦੇ ਸੀ.ਐਚ.ਸੀ.ਭਗੜਾਣਾ ਅਤੇ ਐਸ.ਡੀ.ਐਚ. ਖਮਾਣੋਂ ਨੂੰ ਜਲਦ ਅਪਗ੍ਰੇਡ ਕੀਤਾ ਜਾ ਰਿਹਾ ਹੈ ਉਕਤ ਪ੍ਰਗਟਾਵਾ ਪੰਜਾਬ ਰਾਜ ਦੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ ਸੋਨੀ ਨੇ ਅੱਜ ਇਥੇ ਕੀਤਾ।

ਉਨਾਂ ਕਿਹਾ ਕਿ ਇਨਾਂ ਸਿਹਤ ਸੰਸਥਾਵਾਂ ਨੂੰ ਅੱਪਗ੍ਰੇਡ ਕਰਨ ਲਈ ਵਿਭਾਗ ਵਲੋਂ ਕਾਰਜ ਬਹੁਤ ਤੇਜੀ ਨਾਲ ਕੀਤੇ ਜਾ ਰਹੇ ਹਨ ਅਤੇ ਆਈ.ਪੀ.ਐਚ.ਐਸ. ਦੇ ਨਿਯਮਾਂ ਅਨੁਸਾਰ ਸਾਰੀਆਂ ਸਰਤਾਂ ਨੂੰ ਪੂਰਾ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਸ੍ਰੀ ਸੋਨੀ ਨੇ ਕਿਹਾ ਕਿ ਇਹ ਸਿਹਤ ਸੰਸਥਾਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਾਦਤ ਨੂੰ ਸਮਰਪਿਤ ਸਤਾਬਦੀ ਸਮਾਰੋਹ ਦੀ ਯਾਦਗਾਰ ਦੇ ਤੌਰ ਤੇ ਅੱਪਗ੍ਰੇਡ ਕੀਤਾ ਜਾ ਰਿਹਾ ਹੈ।





