ਨਵੀਂ ਦਿੱਲੀ-
ਤਾਮਿਲਨਾਡੂ ‘ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਵਿੱਚ ਸੀਡੀਐਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ 14 ਲੋਕ ਸਵਾਰ ਸਨ।

ਘਟਨਾ ਸਥਾਨ ਤੋਂ ਹੁਣ ਤਕ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਗੱਲ ਦੀ ਪੁਸ਼ਟੀ ਹਵਾਈ ਫ਼ੌਜ ਨੇ ਵੀ ਕਰ ਦਿੱਤੀ ਹੈ। ਮੁਢਲੀ ਜਾਣਕਾਰੀ ਮੁਤਾਬਕ ਫ਼ੌਜ ਦਾ ਰੈਸਕਿਊ ਆਪ੍ਰੇਸ਼ਨ ਜਾਰੀ ਹੈ।
ਸਮਾਚਾਰ ਏਜੰਸੀ ਏਐਨਆਈ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਡੀਐਸ ਬਿਪਿਨ ਰਾਵਤ ਉਨ੍ਹਾਂ ਦਾ ਸਟਾਫ ਅਤੇ ਕੁਝ ਪਰਿਵਾਰਕ ਮੈਂਬਰ ਫੌਜ ਦੇ ਐਮਆਈ-ਸੀਰੀਜ਼ ਹੈਲੀਕਾਪਟਰ ‘ਚ ਸਵਾਰ ਸਨ ਜੋ ਤਾਮਿਲਨਾਡੂ ਦੇ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਹਾਦਸਾਗ੍ਰਸਤ ਹੋ ਗਿਆ।
ਹਾਦਸੇ ਤੋਂ ਬਾਅਦ ਆਸਪਾਸ ਦੇ ਇਲਾਕਿਆਂ ‘ਚ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਗਈ ਹੈ।
ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਲਗਾਤਾਰ ਇਸ ਮਾਮਲੇ ‘ਚ ਅਪਡੇਟ ਲੈ ਰਹੇ ਹਨ ਤੇ ਪ੍ਰਧਾਨ ਮੰਤਰੀ ਦੇ ਵੀ ਸੰਪਰਕ ‘ਚ ਹਨ। ਰੱਖਿਆ ਮੰਤਰੀ ਕੁਝ ਹੀ ਦੇਰ ‘ਚ ਸੰਸਦ ‘ਚ ਇਸ ਹੈਲੀਕਾਪਟਰ ਹਾਦਸੇ ਸਬੰਧੀ ਬਿਆਨ ਜਾਰੀ ਕਰ ਸਕਦੇ ਹਨ





