17.1 C
Chandigarh

TODAY NOW NEWS

Thursday, March 19, 2026
Homeਪੰਜਾਬਤਰਨਤਾਰਨਸੋਨੀ ਮਾਨ ਦੇ ਘਰ 'ਤੇ ਹੋਏ ਹਮਲੇ ਦਾ ਮਾਮਲਾ: ਲੱਖਾ ਸਿਧਾਣਾ ਸਮੇਤ...

ਸੋਨੀ ਮਾਨ ਦੇ ਘਰ ‘ਤੇ ਹੋਏ ਹਮਲੇ ਦਾ ਮਾਮਲਾ: ਲੱਖਾ ਸਿਧਾਣਾ ਸਮੇਤ ਕਰੀਬ 20 ਲੋਕਾਂ ਖਿਲਾਫ਼ ਮਾਮਲਾ ਦਰਜ

ਤਰਨਤਾਰਨ: ਪੰਜਾਬੀ ਅਦਾਕਾਰਾ ਅਤੇ ਗਾਇਕਾ ਸੋਨੀ ਮਾਨ ਦੇ ਘਰ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਬੀਤੇ ਦਿਨ ਤਰਨਤਾਰਨ ਦੀ ਮਾਸਟਰ ਕਲੋਨੀ ‘ਚ ਰਹਿਣ ਵਾਲੀ ਸੋਨੀ ਮਾਨ ਦੇ ਘਰ ‘ਤੇ ਹਮਲਾ ਹੋਇਆ ਸੀ। ਲੱਖਾ ਸਿਧਾਣਾ ‘ਤੇ ਇਸ ਹਮਲੇ ਦਾ ਦੋਸ਼ ਹੈ। ਇਸ ਦੇ ਨਾਲ ਹੀ ਲੱਖਾ ਸਿਧਾਣਾ ਸਮੇਤ ਪੰਜ ਹੋਰ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸੋਨੀ ਮਾਨ ਦੇ ਘਰ ਬਾਹਰ ਹੋਈ ਇਸ ਘਟਨਾ ਚੋਂ ਪੁਲਿਸ ਨੂੰ 12 ਰਾਊਂਡ ਫਾਇਰ ਮਿਲੀਆਂ ਹਨ। ਸੋਨੀ ਮਾਨ ਦਾ ਕਹਿਣਾ ਹੈ ਕਿ ਲੱਖਾ ਸਿਧਾਣਾ ਉਸਨੂੰ ਕਾਫੀ ਚਿਰ ਤੋਂ ਧਮਕੀਆਂ ਦੇ ਰਿਹਾ ਸੀ। ਇਹਨਾਂ ਗੋਲੀਆਂ, ਸੀਸੀਟੀਵੀ ਦੀ ਫੁਟੇਜ ਅਤੇ ਸੋਨੀਆ ਮਾਨ ਦੇ ਬਿਆਨ ਦੇ ਅਧਾਰ ‘ਤੇ ਪੁਲਿਸ ਨੇ ਲੱਖਾ ਸਿਧਾਣਾ, ਜਗਦੀਪ ਰੰਧਾਵਾ, ਕਰਨ ਪਾਠਕ ਵਾਸੀ ਢੋਟੀਆਂ,ਭੋਲਾ ਸਿੰਘ ਵਾਸੀ ਜੋਧਪੁਰ, ਤੇਜ ਪ੍ਰਤਾਪ ਵਾਸੀ ਜੋਧਪੁਰ ਸਮੇਤ 10/15 ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ। ਉਹਨਾਂ ਤੇ ਧਾਰਾ 452, 307, 506,148, 149 ਆਰਮਜ਼ ਐਕਟ 25 ਤੇ ਆਰਮਜ਼ ਐਕਟ 27 ਦੇ ਤਹਿਤ ਪਰਚੇ ਦਰਜ਼ ਕੀਤੇ ਗਏ ਹਨ।

Today Now News

RELATED ARTICLES
- Advertisment -

POPULAR POSTS