
ਮਾਨਸਾ : 6 ਦਸੰਬਰ/ਗੁਰਜੰਟ ਸਿੰਘ ਬਾਜੇਵਾਲੀਆ / ਭਾਰਤ ਰਤਨ ਬਾਬਾ ਸਾਹਿਬ ਡਾਂ ਭੀਮ ਰਾਓ ਅੰਬੇਦਕਰ ਜਿੰਨਾਂ ਨੇ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਅਤੇ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਤੇ ਜਿਨਾਂ ਨੇ ਭਾਰਤੀ ਸਮਾਜ ਵਿੱਚ ਚੱਲ ਰਿਹਾ ਜਾਤੀ ਭੇਦ-ਭਾਵ ਨੂੰ ਖਤਮ ਕਰਨ ਲਈ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਸਮਾਜਿਕ ਬੁਰਾਈਆ ਨੂੰ ਖਤਮ ਕਰਨ ਲਈ,ਭੇਦ-ਭਾਵ ਦੇ ਖਿਲਾਫ ਆਪਣਾ ਆਵਾਜ ਬੁਲੰਗ ਕੀਤੀ ਅਤੇ ਭਾਰਤ ਦੇ ਦਲਿਤ ਸਮਾਜ ਦੇ ਲੋਕਾਂ ਨੂੰ ਨਵੀ ਦਿਸ਼ਾਂ ਦਿੱਤੀ ਅਤੇ ਆਧੁਨਿਕ ਭਾਰਤ ਦੇ ਨਿਰਮਾਨ ਲਈ ਆਪਣਾ ਅਹਿਮ ਯੋਗਦਾਨ ਦਿੱਤਾ.ਅੱਜ ਉਹਨਾਂ ਦੇ ਪ੍ਰੀ ਨਿਰਵਾਣ ਦਿਵਸ ਦੇ ਮੋਕੇ ਤੇ ਜਿਲ੍ਹਾ ਮਾਨਸਾ ਦੇ ਡੀ.ਸੀ ਕੰਪਲੈਕਸ ਵਿਖੇ ਸੁਸ਼ੋਬਤ ਬਾਬਾ ਸਾਹਿਬ ਡਾਂ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਪਰ ਵੱਖ ਵੱਖ ਜੱਥੇਬੰਦੀਆ ਦੇ ਨੁਮਾਇਦੇ ਐਸ .ਸੀ ਕਮੇਟੀ ਦੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਫਤਿਹਪੂਰ ਦੀ ਅਗਵਾਈ ਹੇਠ ਬਾਬਾ ਸਾਹਿਬ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਇਸ ਮੋਕੇ ਤੇ ਰਾਜ ਪੱਧਰੀ ਭਾਸਣ ਵਜੇਤਾ ਬਲਵੰਤ ਸਿੰਘ ਭੀਖੀ, ਹੰਸਾ ਸਿੰਘ ਮੀਤ ਪ੍ਰਧਾਨ, ਮੰਦਰ ਸਿੰਘ ਫਤਿਹਪੂਰੀਆ , ਸਮਸੇਰ ਸਿੰਘ ਚੈਨੇਵਾਲਾ . ਐਡਵੋਕੇਟ ਬਲਵੰਤ ਸਿੰਘ ਭਾਟੀਆ, ਲਾਭ ਸਿੰਘ ਨੰਬਰਦਾਰ ਫਤਿਹਪੂਰ, ਡਾਂ ਹਰਭਜਨ ਸਿੰਘ ਗੁਰਨੇ, ਗੁਰਮੀਤ ਸਿੰਘ ਫਤਿਹਪੂਰ , ਐਡਵੋਕੇਟ ਅੰਗਰੇਜ ਸਿੰਘ ਕਲੇਰ ਸਾਬਕਾ ਵਾਇਸ ਪ੍ਰਧਾਨ, ਕਲਰਕ ਜਗਦੀਪ ਸਿੰਘ ਸਿੱਧੂ ਅਸਪਾਲ , ਸੁਖਪਾਲ ਸਿੰਘ ਚੋਹਾਨ ਉੱਭਾ, ਮਹਿੰਦਰ ਸਿੰਘ ਪੰਚ ਫਤਿਹਪੂਰ , ਕਰਮਜੀਤ ਕੋਰ ਨਰੇਗਾ ਵਰਕਰ, ਮਨਪ੍ਰੀਤ ਕੋਰ ਨਰੇਗਾ ਵਰਕਰ , ਕਲਰਕ ਬਿੱਟੂ ਸਿੰਘ ਹੀਰੋ ਖੁਰਦ , ਜਸਪ੍ਰੀਤ ਸਿੰਘ ਦਲੇਲ ਸਿੰਘ ਵਾਲਾ ਆਦਿ ਹਾਜਰ ਹੋਏ ਸਨ ।





