ਨਵੀਂ ਦਿੱਲੀ : ਤੂਫਾਨ ‘ਜਵਾਦ’ ਕਮਜ਼ੋਰ ਹੋ ਕੇ ਡੂੰਘੇ ਦਬਾਅ ’ਚ ਬਦਲ ਗਿਆ ਹੈ। ਉੱਥੇ, ਇਕ ਤਾਜ਼ਾ ਪੱਛਮੀ ਹਵਾਵਾਂ ਦੀ ਗੜਬੜੀ ਪੱਛਮੀ ਹਿਮਾਲਿਆ ਨੇੜੇ ਮੌਜੂਦ ਹੈ। ਇਹੀ ਨਹੀਂ, ਦੱਖਣੀ ਗੁਜਰਾਤ ਕੰਢੇ ਨੇੜੇ ਪੂਰਬ-ਉੱਤਰ ਅਰਬ ਸਾਗਰ ’ਤੇ ਇਕ ਸਰਕੂਲੇਸ਼ਨ ਬਣ ਗਿਆ ਹੈ। ਇਸ ਕਾਰਨ ਵਿਆਪਕ ਮੌਸਮੀ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ।
ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਜੰਮੂ-ਕਸ਼ਮੀਰ ਸਮੇਤ ਹੋਰ ਪਹਾੜੀ ਇਲਾਕਿਆਂ ’ਚ ਅਗਲੇ ਦੋ ਦਿਨਾਂ ਤਕ ਹਲਕੀ ਤੋਂ ਭਾਰੀ ਬਰਫ਼ਬਾਰੀ ਹੋਵੇਗੀ। ਇਹੀ ਨਹੀਂ, ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਬਾਰਸ਼ ਦਾ ਅਨੁਮਾਨ ਹੈ। ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ ’ਚ ਹੱਡ ਕੰਬਾਉਣ ਵਾਲੀ ਸਰਦੀ ਦੀ ਸ਼ੁਰੂਆਤ ਹੋਣ ਦਾ ਅਨੁਮਾਨ ਹੈ।

ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਜੰਮੂ-ਕਸ਼ਮੀਰ ’ਚ ਦੋ ਦਿਨਾਂ ਤਕ ਹਲਕੀ ਤੋਂ ਭਾਰੀ ਬਰਫ਼ਬਾਰੀ ਹੋਵੇਗੀ, ਜਿਸ ਨਾਲ ਘੱਟੋ-ਘੱਟ ਤਾਪਮਾਨ ’ਚ ਵਾਧਾ ਹੋਵੇਗਾ। ਮੌਸਮ ਵਿਭਾਗ ਅਨੁਸਾਰ, ਸੋਮਵਾਰ ਸ਼ਾਮ ਤਕ ਬਰਫ਼ਬਾਰੀ ਦਾ ਅਨੁਮਾਨ ਹੈ। ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਦੋ ਤੋਂ ਤਿੰਨ ਇੰਚ, ਜਦੋਂਕਿ ਉੱਚਾਈ ਵਾਲੇ ਇਲਾਕਿਆਂ ’ਚ ਛੇ ਤੋਂ ਸੱਤ ਇੰਚ ਬਰਫ਼ਬਾਰੀ ਦੇ ਆਸਾਰ ਹਨ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਵੀ ਬਾਰਸ਼ ਅਤੇ ਬਰਫ਼ਬਾਰੀ ਹੋਣ ਦਾ ਅਨੁਮਾਨ ਹੈ। ਦੋਵੇਂ ਹੀ ਰਾਜਾਂ ’ਚ ਉੱਚੇ ਖੇਤਰਾਂ ’ਚ ਬਰਫ਼ਬਾਰੀ ਅਤੇ ਮੈਦਾਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਉੱਤਰ ਭਾਰਤ ਦੇ ਹਿੱਸਿਆਂ ’ਚ ਠੰਢ ਦੀ ਸ਼ੁਰੂਆਤ ਹੋ ਜਾਵੇਗੀ।
ਬੰਗਾਲ ਦੇ ਕਈ ਹਿੱਸਿਆਂ ’ਚ ਵਿਆਪਕ ਮੀਂਹ ਦੇ ਆਸਾਰ
ਉੱਥੇ ‘ਜਵਾਦ’ ਤੂਫ਼ਾਨ ਕਮਜ਼ੋਰ ਹੋ ਕੇ ਪੂਰਬ-ਉੱਤਰ ਵੱਲ ਵਧਣ ਨਾਲ ਦੇਸ਼ ਦੇ ਕਈ ਹਿੱਸਿਆਂ ’ਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਹ ਹੌਲੀ-ਹੌਲੀ ਪੱਛਮੀ ਬੰਗਾਲ ਕੰਢੇ ਵੱਲ ਵੁੱਤਰ ਅਤੇ ਉੱਤਰ-ਪੂਰਬ ਵੱਲ ਵਧੇਗਾ। ਇਸ ਨਾਲ ਉੱਤਰ ਅਤੇ ਦੱਖਣ 24 ਪਰਗਨਾ, ਕੋਲਕਾਤਾ, ਹਾਵੜਾ ਅਤੇ ਪੂਰਬ ਅਤੇ ਪੱਛਮੀ ਮੋਦਨੀਪੁਰ ਜ਼ਿਲ੍ਹਿਆਂ ’ਚ ਹਲਕੀ ਤੋਂ ਮੱਧਮ ਬਾਰਸ਼ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਦੱਖਣ 24 ਪਰਗਨਾ ਅਤੇ ਮੋਦਨੀਪੁਰ ਜ਼ਿਲ੍ਹਿਆਂ ਦੇ ਕੰਢੀ ਖੇਤਰਾਂ ਅਤੇ ਪੂਰਬ ਵਰਧਮਾਨ ਦੇ ਕੁਝ ਹਿੱਤਿਆਂ ਸਮੇਂ ਦੱਖਣੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ’ਚ ਭਾਰਤੀ ਬਾਰਸ਼ ਹੋਣ ਦਾ ਅਨੁਮਾਨ ਹੈ।
ਭਾਰਤੀ ਬਰਫ਼ਬਾਰੀ ਨਾਲ ਠੰਢ ਦੇਵੇਗੀ ਦਸਤਕ
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਿਸਤਾਨ, ਮੁਜ਼ਫ਼ਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਹਲਕੀ ਤੋਂ ਮੱਧਮ ਦੇ ਨਾਲ ਵਿਆਪਕ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਇਹੀ ਨਹੀਂ ਅਗਲੇ 24 ਘੰਟਿਆਂ ਦੌਰਾਨ ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ’ਚ ਹਲਕੀ ਤੋਂ ਛਿਟਪੁਟ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਆਉਣ ਵਾਲੇ ਦਿਨਾਂ ’ਚ ਉੱਤਰ ਪੱਛਮ, ਮੱਧ ਅਤੇ ਪੂਰਬੀ ਭਾਰਤ ’ਚ ਘੱਟੋ-ਘੱਟ ਤਾਪਮਾਨ ’ਚ 3-5 ਡਿਗਰੀ ਸੈਲਸੀਅਮ ਦੀ ਗਿਰਾਵਟ ਦਰਜ ਕੀਤੀ ਜਾਵੇਗੀ।
ਦੇਸ਼ ਦੇ ਬਾਕੀ ਹਿੱਸਿਆਂ ’ਚ ਅਜਿਹਾ ਰਹੇਗਾ ਮੌਸਮ
ਉੱਥੇ ਮੌਸਮ ਦਾ ਪੂਰਵ ਅਨੁਮਾਨ ਜਾਰੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੈਟ ਵੈਦਰ ਦੀ ਰਿਪੋਰਟ ਅਨੁਸਾਰ, ਅਗਲੇ 24 ਘੰਟਿਆਂ ਦੌਰਾਨ ਗੰਗੀ ਪੱਛਮੀ ਬੰਗਾਲ, ਮਣੀਪੁਰ, ਮਿਜ਼ੋਰਮ, ਕੰਢੀ ਓਡਿਸ਼ਾ ਅਤੇ ਤ੍ਰਿਪੁਰਾ ਦੇ ਵੱਖ-ਵੱਖ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਜਦੋਂਕਿ ਕੁਝ ਥਾਵਾਂ ’ਤੇ ਭਾਰੀ ਬਾਰਸ਼ ਹੋ ਸਕਦੀ ਹੈ। ਉੱਥੇ ਪੱਛਮੀ ਬੰਗਾਲ ਦੇ ਬਾਕੀ ਹਿੱਸਿਆਂ, ਤਾਮਿਲਨਾਡੂ, ਕੇਰਲ ਅਤੇ ਝਾਰਖੰਡ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਦਾ ਅਨੁਮਾਨ ਹੈ। ਲਕਸ਼ਦੀਪ, ਅੰਡੇਮਾਨ-ਨਿਕੋਬਾਰ ਦ੍ਵੀਪ ਸਮੂਹ, ਮੇਘਾਲਿਆ, ਨਾਗਾਲੈਂਡ, ਪੰਜਾਬ, ਹਰਿਆਣਾ ਅਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਹਲਕੀ ਬਾਰਸ਼ ਹੋ ਸਕਦੀ ਹੈ। ਉੱਥੇ ਦਿੱਲੀ-ਐੱਨਸੀਆਰ ਦੇ ਇਲਾਕਿਆਂ ’ਚ ਹਲਕੀ ਬਾਰਸ਼ ਹੋ ਸਕਦੀ ਹੈ।






