16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਂਧਰਾ ਪ੍ਰਦੇਸ਼ ਦੇ ਸਾਬਕਾ CM ਤੇ ਕਾਂਗਰਸੀ ਨੇਤਾ ਕੋਨੀਜੇਤੀ ਰੋਸਈਆ ਦਾ ਹੋਇਆ...

ਆਂਧਰਾ ਪ੍ਰਦੇਸ਼ ਦੇ ਸਾਬਕਾ CM ਤੇ ਕਾਂਗਰਸੀ ਨੇਤਾ ਕੋਨੀਜੇਤੀ ਰੋਸਈਆ ਦਾ ਹੋਇਆ ਦਿਹਾਂਤ

ਆਂਧਰਾ ਪ੍ਰਦੇਸ਼ – ਅਣਵੰਡੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਕੋਨੀਜੇਤੀ ਰੋਸਈਆ ਦਾ ਅੱਜ 88 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਪਾਰਟੀ ਸੂਤਰਾਂ ਨੇ ਸਾਂਝੀ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਰੋਸਈਆ ਅੱਜ ਸਵੇਰੇ ਬੀਮਾਰ ਹੋ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਉਨ੍ਹਾਂ ਦੀ ਮੌਤ ਹੋ ਗਈ।

ਉਹ 31 ਅਗਸਤ 2011 ਤੋਂ 30 ਅਗਸਤ 2016 ਤੱਕ ਤਾਮਿਲਨਾਡੂ ਦੇ ਰਾਜਪਾਲ ਵੀ ਰਹੇ ਸਨ। ਰੋਸਈਆ ਨੇ 1968 ਵਿਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਵਾਈਐਸ ਰਾਜਸ਼ੇਖਰ ਰੈੱਡੀ ਦੀ ਮੌਤ ਤੋਂ ਬਾਅਦ, ਉਹ 3 ਸਤੰਬਰ ਤੋਂ 25 ਨਵੰਬਰ ਤੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਸਨ।

ਇਸ ਤੋਂ ਪਹਿਲਾਂ, ਉਹ ਵਿੱਤ ਮੰਤਰੀ ਰਹੇ ਅਤੇ ਰਿਕਾਰਡ 15 ਵਾਰ ਰਾਜ ਦਾ ਬਜਟ ਪੇਸ਼ ਕਰਨ ਦਾ ਮਾਣ ਹਾਸਿਲ ਕੀਤਾ ਸੀ। 1933 ਵਿਚ ਜਨਮੇ, ਰੋਸਈਆ ਨੇ 1968 ਵਿਚ ਆਂਧਰਾ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਆਪਣੀ ਵਿਧਾਨਕ ਯਾਤਰਾ ਸ਼ੁਰੂ ਕੀਤੀ ਸੀ। ਉਹ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿਚ ਚਿਰਾਲਾ ਦੀ ਨੁਮਾਇੰਦਗੀ ਵੀ ਕਰ ਚੁੱਕੇ ਹਨ।

Today Now News

RELATED ARTICLES
- Advertisment -

POPULAR POSTS