ਪ੍ਰਿੰਸੀਪਲ ਮਨਜੀਤ ਕੌਰ ਨੇ ਵਿਦਿਆਰਥਣਾਂ ਨੂੰ ਵੋਟ ਬਣਾਉਣ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਕੀਤਾ ਪ੍ਰੇਰਿਤ

ਚੋਣ ਕਮਿਸ਼ਨ ਭਾਰਤ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਦੀ ਦੇਖ ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਸਵੀਪ ਪ੍ਰੋਗਰਾਮ ਤਹਿਤ ਸਕੂਲ ਵਿਖੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਪੋਸਟਰ ਮੇਕਿੰਗ ਪੇਂਟਿੰਗ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੀਆਂ ਛੇਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਵਿਦਿਆਰਥਣਾਂ ਨੇ ਬਹੁਤ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ ਸਕੂਲ ਦੇ ਪ੍ਰਿੰਸੀਪਲ ਮਨਜੀਤ ਕੌਰ ਜੱਜ ਨੇ ਵਿਦਿਆਰਥਣ ਵੋਟ ਬਣਾਉਣ ਅਤੇ ਵੋਟਾਂ ਦਾ ਸਹੀ ਇਸਤੇਮਾਲ
ਕਰਨ ਲਈ ਪ੍ਰੇਰਿਤ ਕੀਤਾ ਉਨ੍ਹਾਂ ਨੇ ਕਿਹਾ ਕਿ ਇੱਕ ਵੋਟਰ ਹੀ ਦੇਸ਼ ਵਿੱਚ ਮਜ਼ਬੂਤ ਲੋਕਤੰਤਰ ਬਣਾ ਸਕਦਾ ਹੈ ਭਾਸ਼ਣ ਮੁਕਾਬਲਿਆਂ ਚ ਪਹਿਲਾ ਸਥਾਨ ਗਿਆਰ੍ਹਵੀਂ ਕਲਾਸ ਦੀ ਖੁਸ਼ੀ ਕੁਮਾਰੀ ਦੂਸਰਾ ਸਥਾਨ ਗਿਆਰ੍ਹਵੀਂ ਦੀ ਵਿਦਿਆਰਥਣ ਬੇਬੀ ਅਤੇ ਤੀਸਰਾ ਸਥਾਨ ਗਿਆਰ੍ਹਵੀਂ ਕਲਾਸ ਦੀ ਸੁਨੈਨਾ ਨੇ ਹਾਸਲ ਕੀਤਾ ਇਸੇ ਤਰ੍ਹਾਂ ਪੋਸਟਰ ਪੇਂਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਬਾਰ੍ਹਵੀਂ ਕਲਾਸ ਦੀ ਸਲੋਨੀ ਦੂਸਰਾ ਸਥਾਨ ਨੌਵੀਂ ਕਲਾਸ ਦੀ ਸ਼ਿਵਾਨੀ ਅਤੇ ਹਰਪ੍ਰੀਤ ਕੌਰ ਤੀਸਰਾ ਸਥਾਨ ਗਿਆਨੀ ਕਲਾਸ ਦੀ ਮਹਿਕ ਅਤੇ ਬੇਬੀ ਨੇ ਸਾਂਝੇ ਤੌਰ ਤੇ ਹਾਸਲ ਕੀਤਾ ਰੰਗੋਲੀ ਮੁਕਾਬਲੇ ਵਿੱਚ ਪਹਿਲਾ ਸਥਾਨ ਬਾਰ੍ਹਵੀਂ ਕਲਾਸ ਦੀ ਦਿਲਪ੍ਰੀਤ ਕੌਰ ਦੂਸਰਾ ਸਥਾਨ ਬਾਰ੍ਹਵੀਂ ਕਲਾਸ ਦੀ ਪ੍ਰੀਤੀ ਤੇ ਤੀਸਰਾ ਸਥਾਨ ਗਿਆਰ੍ਹਵੀਂ ਕਲਾਸ ਦੀ ਮਹਿਕ ਨੇ ਹਾਸਲ ਕੀਤਾ ਇਨ੍ਹਾਂ ਮੁਕਾਬਲਿਆਂ ਵਿੱਚ ਮਨਜੀਤ ਕੌਰ ਪਰਮਜੀਤ ਕੌਰ ਅਮਨਦੀਪ ਕੌਰ ਹਰਪ੍ਰੀਤ ਕੌਰ ਆਰਤੀ ਮਨਪ੍ਰੀਤ ਕੌਰ ਨੇ ਜੱਜਮੈਂਟ ਦੀ ਭੂਮਿਕਾ ਬਾਖੂਬੀ ਨਿਭਾਈ ਇਸ ਸਾਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬਲਦੇਵ ਸਿੰਘ ਮਹਿੰਦਰਪਾਲ ਸਿੰਘ ਗੁਰਪ੍ਰੀਤ ਸਿੰਘ ਅਜਮੇਰ ਸਿੰਘ ਦੀਪਕ ਕਾਲੀਆ ਪਰਮਜੀਤ ਸਿੰਘ ਦਲਜੀਤ ਰਾਏ ਸੁਖਦੇਵ ਸਿੰਘ ਨੇ ਅਹਿਮ ਭੂਮਿਕਾ ਨਿਭਾਈ






