17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਰੋਡਵੇਜ਼ ਦੇ ਡਰਾਈਵਰ ਦੀ ਕੁੱਝ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੀਤੀ ਕੁੱਟਮਾਰ ਡਰਾਈਵਰ...

ਰੋਡਵੇਜ਼ ਦੇ ਡਰਾਈਵਰ ਦੀ ਕੁੱਝ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੀਤੀ ਕੁੱਟਮਾਰ ਡਰਾਈਵਰ ਹੋਇਆ ਗੰਭੀਰ ਜ਼ਖਮੀ

ਫਿਰੋਜ਼ਪੁਰ 1 ਦਸੰਬਰ (ਪਰਮਜੀਤ ਸਖਾਣਾ) ਅੱਜ ਫਿਰੋਜ਼ਪੁਰ ਮੋਗਾ ਰੋਡ ਤੇ ਇੱਕ ਰੋਡਵੇਜ਼ ਬੱਸ ਦੇ ਮੁਲਾਜ਼ਮ ਨਾਲ ਕੁੱਝ ਨੌਜਵਾਨਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ। ਕਿ ਕੁੱਝ ਨੌਜਵਾਨਾਂ ਵੱਲੋਂ ਇੱਕ ਲੋਕਲ ਬੱਸ ਅੱਡੇ ਤੇ ਬੱਸ ਰੋਕਣ ਨੂੰ ਲੈਕੇ ਇਹ ਸਭ ਹੰਗਾਮਾ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਡੀਪੂ ਫਿਰੋਜ਼ਪੁਰ ਨੇ ਦੱਸਿਆ ਕਿ ਬੱਸ ਨੰਬਰ 5835 ਜੋ ਚੰਡੀਗੜ੍ਹ ਤੋਂ ਚੱਲ ਕੇ ਫਿਰੋਜ਼ਪੁਰ ਜਾ ਰਹੀ ਸੀ। ਕਿ ਜਦ ਉਹ ਤਲਵੰਡੀ ਭਾਈ ਤੋਂ ਅੱਗੇ ਪਿੰਡ ਠੇਠਰ ਕਲਾਂ ਕੋਲ ਪਹੁੰਚੀ ਤਾਂ ਕੁੱਝ ਨੌਜਵਾਨ ਚਲਦੀ ਬੱਸ ਦੇ ਅੱਗੇ ਆਕੇ ਖੜੇ ਹੋ ਗਏ ਜੋ ਪਿੰਡ ਹਕੂਮਤ ਵਾਲਾ ਦੇ ਦੱਸੇ ਜਾ ਰਹੇ ਹਨ। ਅਤੇ ਉਨ੍ਹਾਂ ਡਰਾਈਵਰ ਸੰਦੀਪ ਕੁਮਾਰ ਨਾਲ ਬੁਰੀ ਤਰਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਦ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਨੇ ਆਪਣੇ ਨਾਲ ਦੇ ਹੋਰ ਸਾਥੀ ਬੁਲਾ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਡਰਾਈਵਰ ਸੰਦੀਪ ਕੁਮਾਰ ਗੰਭੀਰ ਜ਼ਖਮੀ ਹੋ ਗਿਆ ਜਿਸ ਦੇ ਸਿਰ ਵਿੱਚ ਸੱਟ ਲੱਗੀ ਹੈ। ਅਤੇ ਉਸਨੂੰ ਫਿਰੋਜਸਾਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੂਸਰੇ ਪਾਸੇ ਪੰਜਾਬ ਰੋਡਵੇਜ਼ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮੰਗ ਕੀਤੀ ਹੈ। ਕਿ ਆਏ ਦਿਨ ਰੋਡਵੇਜ਼ ਦੇ ਡਰਾਇਵਰਾਂ ਅਤੇ ਕਡੰਕਟਰਾਂ ਨਾਲ ਗੁੰਡਾਗਰਦੀ ਹੋ ਰਹੀ ਹੈ। ਅਤੇ ਭਰੀ ਬੱਸ ਦੌਰਾਨ ਗਾਲੀ ਗਲੋਚ ਅਤੇ ਗੁੰਡਾਗਰਦੀ ਕਰ ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਅਜਿਹਾ ਕਰਨ ਵਾਲੇ ਲੋਕਾਂ ਤੇ ਸਖਤ ਐਕਸ਼ਨ ਲਿਆ ਜਾਵੇ। ਦੂਜੇ ਪਾਸੇ ਜਦੋਂ ਇਸ ਪੂਰੇ ਮਾਮਲੇ ਨੂੰ ਲੈਕੇ ਥਾਣਾ ਘੱਲ ਖੁਰਦ ਦੇ ਏ ਐਸ ਆਈ ਅਨਵਰ ਮਸੀਹ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਰਾਈਵਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਤੇ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਨੂੰਨ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਡੀਪੂ ਫਿਰੋਜ਼ਪੁਰ,ਗੁਰਪ੍ਰੀਤ ਸਿੰਘ ਕਡੰਕਟਰ,ਮਲਕੀਤ ਸਿੰਘ ਡਰਾਈਵਰ, ਸੁਖਚੈਨ ਸਿੰਘ, ਪਰਮਜੀਤ ਸਿੰਘ ਅਤੇ ਆਦਿ ਡਰਾਈਵਰ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS