16.6 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੁਵਾਚੇੇ ਮੋਬਾਇਲ ਫੋਨ ਬਰਾਮਦ ਕਰਨ ਵਿੱਚ ਮਾਨਸਾ ਪੁਲਿਸ ਨੂੰ ਮਿਲੀ ਇੱਕ ਹੋੋਰ...

ਗੁਵਾਚੇੇ ਮੋਬਾਇਲ ਫੋਨ ਬਰਾਮਦ ਕਰਨ ਵਿੱਚ ਮਾਨਸਾ ਪੁਲਿਸ ਨੂੰ ਮਿਲੀ ਇੱਕ ਹੋੋਰ ਵੱਡੀ
ਸਫਲਤਾਂ

ਮਾਨਸਾ, 30 ਨਵੰਬਰ/ਗੁਰਜੰਟ ਸਿੰਘ ਬਾਜੇਵਾਲੀਆ/ਜ਼ਿਲ੍ਹਾ ਪੁਲਿਸ ਮਾਨਸਾ ਭਾਂਵੇ ਨਿੱਤ ਦੇ ਧਰਨੇ/ਰੈਲੀਆਂ, ਨਸ਼ਿਆਂ ਨੂੰ ਰੋਕਣ ਲਈ ਦਿਨ/ਰਾਤ ਦੀਆ
ਨਾਕਾਬੰਦੀ ਡਿਊਟੀਆਂ ਅਤੇ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੀਆ ਡਿਊਟੀਆਂ ਆਦਿ ਤੋੋਂ
ਇਲਾਵਾ ਕੋਵਿਡ^19 ਮਹਾਂਮਾਰੀ ਦੇ ਫੈਲਾਓ ਨੂੰ ਰੋਕਣ ਲਈ ਸਮੇਂ ਸਮੇਂ ਸਿਰ ਜਾਰੀ ਗਾਈਡਲਾਈਨਜ ਨੂੰ ਸਹੀ ਢੰਗ ਨਾਲ
ਲਾਗੂ ਕਰਨ ਦੀਆਂ ਸਖਤ ਡਿਊਟੀਆਂ ਵਿੱਚ ਰੁੱਝੀ ਹੋਈ ਹੈ, ਫਿਰ ਵੀ ਇੱਕ ਸੁਚੱਜੀ ਕਮਿਊਨਿਟੀ ਪੁਲਿਿਸੰਗ ਦਾ ਇਜ਼ਹਾਰ
ਕਰਦੇ ਹੋਏ ਪਬਲਿਕ ਦੇ ਗਵਾਚੇ ਮੋਬਾਇਲ ਫੋਨਾਂ ਨੂੰ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕਰਕੇ ਉਹਨਾਂ ਦੇ ਹੋਏ
ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਵੀ ਜ਼ਿਲ੍ਹਾ ਮਾਨਸਾ ਪੁਲਿਸ ਵੱਲੋਂ ਬਹੁਤ ਮਹੱਤਵਪੂਰਣ ਰੋਲ ਅਦਾ ਕੀਤਾ ਜਾ
ਰਿਹਾ ਹੈ।
ਇਸ ਸਬੰਧੀ ਡਾ,ਸੰਦੀਪ ਕੁਮਾਰ ਗਰਗ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ
ਨੋੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਜਿਲਾ ਹੈਡਕੁਆਟਰ *ਤੇ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਪੀ,ਬੀ,ਆਈ,)
ਮਾਨਸਾ ਦੀ ਅਗਵਾਈ ਹੇਠ ਸਾਂਝ ਕੇਂਦਰ ਮਾਨਸਾ ਅਤੇ ਸਾਈਬਰ ਸੈਲ ਮਾਨਸਾ ਦੇ ਨੌਜਵਾਨ ਅਤੇ ਤਜ਼ਰਬੇਕਾਰ
ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਦਾ ਗਠਨ ਕੀਤਾ ਹੋਇਆ ਹੈ, ਜਿਸਨੇ ਪ੍ਰੰਪਰਾਗਤ ਅਤੇ ਆਧੁਨਿਕ ਵਿਗਿਆਨਕ
ਤਕਨੀਕ ਦੀ ਸੁਮੇਲ ਦਾ ਉਪਯੋਗ ਕਰਦੇ ਹੋਏ ਇੰਨੀ ਵੱਡੀ ਗਿਣਤੀ ਵਿੱਚ ਗਵਾਚੇ ਅਤੇ ਚੋਰੀਸ਼ੁਦਾ ਮੋਬਾਇਲ ਫੋਨ ਬਰਾਮਦ
ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ।
ਐਸ,ਐਸ,ਪੀ, ਮਾਨਸਾ ਨੇ ਦੱਸਿਆ ਕਿ ਹੁਣ ਜੋੋ 129 ਮੋਬਾਇਲ ਫੋਨ ਰਿਕਵਰ ਕੀਤੇ ਗਏ ਹਨ, ਉਨ੍ਹਾਂ
ਬਰਾਮਦਸ਼ੁਦਾ ਮੋਬਾਇਲ ਫੋਨਾਂ ਵਿੱਚ ਕਾਫੀ ਮਹਿੰਗੇ ਮੋਬਾਇਲ ਫੋਨ ਵੀ ਸ਼ਾਮਲ ਹਨ, ਜਿਵੇਂ 21 ਮੋਬਾਇਲ ਫੋਨ ਸੈਮਸੰਗ
ਕੰਪਨੀ, ਰੈਡਮੀ (ਐਮ,ਆਈ) ਦੇ 17, ਵੀਵੋੋ ਦੇ 51, ਰੀਅਲ^ਮੀ ਦੇ 8, ਓਪੋੋ ਦੇ 14 ਅਤੇ ਇਸ ਤੋ ਇਲਾਵਾ ਹੋਰ
ਵੱਖ^ਵੱਖ ਅੱਛੀਆਂ ਕੰਪਨੀਆਂ ਦੇ ਮਹਿੰਗੇ ਫੋਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਟੀਮ ਲਗਾਤਾਰ 24 ਘੰਟੇ ਆਪਣੇ
ਕੰਮ ਵਿੱਚ ਮੁਸਤੈਦ ਹੈ, ਜਿਸਦੇ ਸਿੱਟੇ ਵਜੋੋਂ ਨਿਕਟ ਭਵਿੱਖ ਵਿੱਚ ਪਬਲਿਕ ਦੇ ਬਾਕੀ ਰਹਿੰਦੇ ਗੁੰਮ/ਚੋਰੀਸ਼ੁਦਾ ਮੋਬਾਇਲ ਫੋੋਨ
ਬਰਾਮਦ ਹੋਣ ਦੀ ਵੱਡੀ ਉਮੀਦ ਹੈ। ਐਸਐਸ,ਪੀ, ਮਾਨਸਾ ਵੱਲੋੋਂ ਕਪਤਾਨ ਪੁਲਿਸ (ਪੀ,ਬੀਆਈ) ਮਾਨਸਾ ਅਤੇ
ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਸਾ ਪੁਲਿਸ ਨੇ ਨਿੱਤ ਦੀਆ ਡਿਊਟੀਆਂ ਦੇ ਨਾਲ^ਨਾਲ ਲੋਕ ਭਲਾਈ
ਦੇ ਕੰਮ ਕਰਦਿਆਂ ਪਹਿਲਾਂ ਵੀ 1176 ਮੋਬਾਇਲ ਫੋੋਨ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਹਵਾਲੇ ਕੀਤੇ ਸਨ ਅਤੇ ਹੁਣ
ਹੋੋਰ 129 ਮੋਬਾਇਲ ਫੋੋਨ ਬਰਾਮਦ ਹੋੋਣ ਨਾਲ ਮਾਨਸਾ ਪੁਲਿਸ ਵੱਲੋਂ ਅੱਜ ਤੱਕ ਕੁੱਲ 1305 ਮੋਬਾਇਲ ਫੋੋਨ ਬਰਾਮਦ
ਕਰਵਾ ਕੇ ਅਸਲ ਮਾਲਕਾਂ ਦੇ ਸਪੁਰਦ ਕੀਤੇ ਜਾ ਚੁੱਕੇ ਹਨ।
ਐਸ,ਐਸ,ਪੀ, ਮਾਨਸਾ ਡਾ, ਸੰਦੀਪ ਕੁਮਾਰ ਗਰਗ ਵੱਲੋਂ ਬਰਾਮਦ 129 ਮੋਬਾਇਲ ਫੋਨਾਂ ਨੂੰ ਅੱਜ ਹਾਜ਼ਰ
ਆਏ ਸਬੰਧਤ ਮਾਲਕਾਂ ਦੇ ਸਪੁਰਦ ਕੀਤਾ ਗਿਆ ਅਤੇ ਜੋ ਵਿਅਕਤੀ ਆਪਣਾ ਮੋੋਬਾਇਲ ਫੋੋਨ ਹਾਸਲ ਕਰਨ ਲਈ ਕਿਸੇ
ਕਾਰਨ ਕਰਕੇ ਅੱਜ ਹਾਜ਼ਰ ਨਹੀ ਆ ਸਕੇ ਉਹਨਾਂ ਦੇ ਬਾਕੀ ਰਹਿੰਦੇ ਮੋੋਬਾਇਲ ਫੋੋਨ ਉਹਨਾਂ ਸਬੰਧਤ ਵਿਅਕਤੀਆਂ ਨੂੰ
ਜਲਦੀ ਹੀ ਵਿਲੇਜ ਅਤੇ ਵਾਰਡ^ਵਾਈਜ ਪੁਲਿਸ ਅਫਸਰਾਂ ਰਾਹੀਂ ਉਨ੍ਹਾਂ ਦੇ ਘਰੋ^ਘਰੀਂ ਪਹੁੰਚਾ ਦਿੱਤੇ ਜਾਣਗੇ। ਡਾ, ਗਰਗ
ਨੇ ਦੱਸਿਆ ਕਿ ਪਬਲਿਕ ਦੇ ਗੁੰਮਸੁਦਾ ਮੋਬਾਇਲ ਫੋਨਾਂ ਦੀ ਬਰਾਮਦਗੀ ਸਬੰਧੀ ਮਾਨਸਾ ਪੁਲਿਸ ਵੱਲੋੋਂ ਆਰੰਭੀ ਮੁਹਿੰਮ ਅੱਗੇ
ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।

Today Now News

RELATED ARTICLES
- Advertisment -

POPULAR POSTS