16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਚੰਨੀ ਸਾਬ ਸਿਰਫ਼ ਐਲਾਨਾਂ ਤੱਕ ਸੀਮਤ, ਜ਼ਮੀਨੀ ਹਕੀਕਤ ਨਾਲ ਨਹੀਂ ਕੋਈ ਮੇਲ:...

ਚੰਨੀ ਸਾਬ ਸਿਰਫ਼ ਐਲਾਨਾਂ ਤੱਕ ਸੀਮਤ, ਜ਼ਮੀਨੀ ਹਕੀਕਤ ਨਾਲ ਨਹੀਂ ਕੋਈ ਮੇਲ: ਕੁਲਤਾਰ ਸਿੰਘ ਸੰਧਵਾ

ਕੋਟਕਪੂਰਾ : ਆਮ ਆਦਮੀ ਪਾਰਟੀ (ਆਪ) ਕੋਟਕਪੂਰਾ ਤੋਂ ਐਮਐਲਏ ਸਰਦਾਰ ਕੁਲਤਾਰ ਸਿੰਘ ਸੰਧਵਾ ਅੰਮ੍ਰਿਤਸਰ ਇਕ ਜਨਸਭਾ ਇਕ ਮੌਕਾ ਕੇਜਰੀਵਾਲ ਨੂੰ ਦੇ ਤਹਿਤ ਹਲਕਾ ਪੱਛਮੀ ਵਿੱਖੇ ਪਹੁੰਚੇ,ਇਸ ਮੌਕੇ ਉਹਨਾਂ ਦਾ ਭਰਵਾਂ ਸਵਾਗਤ ਜ਼ਿਲ੍ਹਾ ਅੰਮ੍ਰਿਤਸਰ ਦੀ ਲੋਕ ਸਭਾ ਇੰਚਾਰਜ ਸਰਦਾਰ ਇਕਬਾਲ ਸਿੰਘ ਭੁੱਲਰ, ਜਿਲ੍ਹਾ ਪ੍ਰਧਾਨ ਸ਼ਹਿਰੀ ਮੈਡਮ ਜੀਵਨਜੋਤ ਕੌਰ,ਹਲਕਾ ਪੱਛਮੀ ਦੇ ਆਗੂ ADC ਰਾਕੇਸ਼ ਕੁਮਾਰ,ਸਾਬਕਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ,ਡਾ.ਜਸਬੀਰ ਸਿੰਘ ਸੰਧੂ,ਡਾ.ਇੰਦਰਪਾਲ,ਰਾਜੀਵ ਭਗਤ,ਰਵਿੰਦਰ ਹੰਸ, ਪ੍ਰਦੀਪ ਸਿੰਘ ਤੇਜੀ,ਵਲੋਂ ਕੀਤਾ ਗਿਆ, MLA ਕੁਲਤਾਰ ਸਿੰਘ ਸੰਧਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਨੂੰ ਕੌਣ ਕੁੱਟਦਾ ਤੇ ਕੌਣ ਲੁੱਟਦਾ ਆ ਰਿਹਾ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ” ਜਿਨ ਤਨ ਲਾਗੇ ਉਹ ਤਨ ਜਾਣੇ” ਉਨ੍ਹਾਂ ਨੇ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਹੁਣ ਆਪਾਂ ਨੂੰ ਰੋਗ ਦਾ ਪਤਾ ਲੱਗ ਗਿਆ ਹੈ ਆਪਾਂ ਹੁਣ ਦਵਾਈ ਲੱਭੀਏ ਭਾਵ 2022 ਦੀਆਂ ਚੋਣਾਂ ਵਿਚ ਲੁਟੇਰਿਆਂ ਨੂੰ ਭਜਾ ਦੇਈਏ ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਗ਼ਦਰੀ ਬਾਬਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਉਹੀ ਧਰਤੀ ਹੋਣ ਗੁਲਾਮ ਹੋਈ ਪਈ ਹੈ ਰਵਾਇਤੀ ਪਾਰਟੀਆਂ ਨੇ ਦੇਸ਼ ਨੂੰ ਲੁੱਟ ਕੇ ਖਾ ਲਿਆ ਇਸੇ ਕਰਕੇ ਲੋਕ ਆਪਣੇ ਬੱਚਿਆਂ ਨੂੰ ਪੱਚੀ ਪੱਚੀ ਲੱਖ ਰੁਪਿਆ ਲਾ ਕੇ ਫੌਰਨ ਭੇਜ ਰਹੇ ਹਨ ਇੱਥੇ ਪਹੁੰਚੇ ਵੱਖ ਵੱਖ ਬੁਲਾਰਿਆਂ ਵੱਲੋਂ ਹਲਕਾ ਪੱਛਮੀ ਨੂੰ ਜਿਤਾਉਣ ਲਈ ਵਾਅਦਾ ਕੀਤਾ ਤੇ ਹਲਕੇ ਦੇ ਲੋਕਾਂ ਨੇ ਦੋਵੇਂ ਹੱਥ ਖੜ੍ਹਾ ਕਰਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਵਾਸਤੇ ਹੱਲਾ ਬੋਲ ਨਾਅਰਾ ਲਾਇਆ ਅਤੇ ਕੁਲਤਾਰ ਸਿੰਘ ਸੰਧਵਾ ਨੂੰ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਵਿੱਚ ਹਰ ਵਰਗ ਦਾ ਯੋਗਦਾਨ ਰਹੇਗਾ। ਉਹਨਾਂ ਜਨਸਭਾ ਵਿੱਚ ਮੌਜੂਦ ਮਹਿਲਾਵਾਂ ਤੋਂ ਸਵਾਲ ਕਰਦਿਆਂ ਪੁੱਛਿਆ ਕਿ ਚੰਨੀ ਸਾਬ ਨੇ ਕਿਹੜਾ ਵਾਇਦਾ ਪੂਰਾ ਕੀਤਾ, ਉਹਨਾਂ ਕਿਹਾ ਨਾ ਰੇਤ ਸਸਤੀ ਹੋਈ ਅਤੇ ਨਾ ਹੀ ਕਿਸੇ ਮਾਫੀਆ ਨੂੰ ਨੱਥ ਪਾਈ ਜਾ ਸਕੀ, ਕਿਉਂਕਿ ਇਹ ਸਾਰੇ ਆਪਸ ’ਚ ਰਲ਼ੇ ਹੋਏ ਹਨ, ਇਸ ਕਰਕੇ ਚੰਨੀ ਦੇ ਇੱਕ ਪਾਸੇ ਰੇਤ ਤੇ ਟਰਾਂਸਪੋਰਟ ਮਾਫੀਆ ਅਤੇ ਦੂਜੇ ਪਾਸੇ ਸ਼ਰਾਬ ਤੇ ਬਿਜਲੀ ਮਾਫੀਆ ਬੈਠਦਾ ਹੈ।

Today Now News

RELATED ARTICLES
- Advertisment -

POPULAR POSTS