17.1 C
Chandigarh

TODAY NOW NEWS

Thursday, March 19, 2026
HomeBREAKING NEWSਕਿਸਾਨ ਅੰਦੋਲਨ: ਦਿੱਲੀ ਬਾਰਡਰ ਫੇਰ ਹੋਣਗੇ ਸੀਲ, ਪੜ੍ਹੋ ਪੂਰੀ ਖਬਰ

ਕਿਸਾਨ ਅੰਦੋਲਨ: ਦਿੱਲੀ ਬਾਰਡਰ ਫੇਰ ਹੋਣਗੇ ਸੀਲ, ਪੜ੍ਹੋ ਪੂਰੀ ਖਬਰ

ਨਵੀਂ ਦਿੱਲੀ :  ਨਰਿੰਦਰ ਮੋਦੀ ਸਰਕਾਰ ਵੱਲੋਂ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚਾ ਦਿੱਲੀ-ਐੱਨਸੀਆਰ ਸਰਹੱਦ ‘ਤੇ ਚੱਲ ਰਿਹਾ ਧਰਨਾ ਪ੍ਰਦਰਸ਼ਨ ਖ਼ਤਮ ਕਰਨ ਲਈ ਤਿਆਰ ਨਹੀਂ ਹੈ।

ਇਸ ਦੇ ਉਲਟ, ਸ਼ੁੱਕਰਵਾਰ ਤੋਂ, ਦਿੱਲੀ ਐੱਨਸੀਆਰ ਦੀਆਂ ਸਾਰੀਆਂ ਚਾਰ ਸਰਹੱਦਾਂ (ਸਿੰਘੂ, ਟਿੱਕਰੀ, ਸ਼ਾਹਜਹਾਂਪੁਰ ਤੇ ਗਾਜ਼ੀਪੁਰ) ‘ਤੇ ਕਿਸਾਨ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਦੁੱਗਣੀ ਹੋ ਕੇ ਤਿੰਨ ਗੁਣਾ ਹੋ ਗਈ ਹੈ। ਇਸ ਦੌਰਾਨ ਕਿਸਾਨਾਂ ਦੇ ਮੁੜ ਦਿੱਲੀ ਜਾਣ ਦੀ ਧਮਕੀ ਦੇ ਮੱਦੇਨਜ਼ਰ ਦਿੱਲੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਇਸ ਦੇ ਨਾਲ ਹੀ ਜੇਕਰ ਲੋੜ ਪਈ ਤਾਂ ਦਿੱਲੀ ਮੈਟਰੋ ਦੇ ਕੁਝ ਸਟੇਸ਼ਨਾਂ ਨੂੰ ਬੰਦ ਕਰਨ ਲਈ ਵੀ ਕਿਹਾ ਜਾ ਸਕਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਰਾਤ ਹੀ ਸਾਰੀਆਂ ਸਰਹੱਦਾਂ ’ਤੇ ਸਖ਼ਤ ਬੈਰੀਕੇਡ ਲਗਾ ਕੇ ਚੌਕਸੀ ਵਧਾ ਦਿੱਤੀ ਗਈ ਹੈ। ਇਸ ਨਾਲ ਹੀ ਸ਼ੁੱਕਰਵਾਰ ਸਵੇਰ ਤੋਂ ਹੀ ਪੂਰੀ ਦਿੱਲੀ ਪੁਲਿਸ ਸੜਕਾਂ ‘ਤੇ ਹੈ। ਕਿਸੇ ਵੀ ਹਾਲਤ ਵਿਚ ਕਿਸਾਨਾਂ ਨੂੰ ਦਿੱਲੀ ਵਿਚ ਨਾ ਵੜਨ ਦੀ ਹਦਾਇਤ ਕੀਤੀ ਗਈ ਹੈ। ਸਾਰੇ ਥਾਣਿਆਂ ਦੇ ਬਹੁਤੇ ਪੁਲਿਸ ਮੁਲਾਜ਼ਮ ਸਰਹੱਦਾਂ ਤੇ ਹੋਰ ਥਾਵਾਂ ’ਤੇ ਤਾਇਨਾਤ ਕੀਤੇ ਗਏ ਹਨ।

ਦਿੱਲੀ ਪੁਲਿਸ ਹੈੱਡਕੁਆਰਟਰ ਦੇ ਸਾਰੇ ਉੱਚ ਅਧਿਕਾਰੀ ਵੀ ਸ਼ੁੱਕਰਵਾਰ ਸਵੇਰ ਤੋਂ ਹੀ ਆਪਣੇ-ਆਪਣੇ ਖੇਤਰਾਂ ਵਿਚ ਗਸ਼ਤ ਕਰ ਰਹੇ ਹਨ। ਦਿੱਲੀ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਹਜ਼ਾਰਾਂ ਪੈਰਾ ਮਿਲਟਰੀ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਰਾਜੇਸ਼ ਅਸਥਾਨਾ ਅਧਿਕਾਰੀਆਂ ਤੋਂ ਪਲ-ਪਲ ਜਾਣਕਾਰੀ ਲੈ ਰਹੇ ਹਨ।

Today Now News

RELATED ARTICLES
- Advertisment -

POPULAR POSTS