
ਸੁਲਤਾਨਪੁਰ ਲੋਧੀ 25 ਨਵੰਬਰ 2021: ਨਿਰਮਲ ਸਿੰਘ – ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਲੁਟੇਰਿਆਂ ਦੇ ਹੋਸਲੇ ਕਿਸ ਕਦਰ ਬੁਲੰਦ ਹਨ ਇਹ ਸੁਲਤਾਨਪੁਰ ਲੋਧੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ ਜਿੱਥੇ ਪੁਲਿਸ ਸੁਸਤ ਤੇ ਲੁਟੇਰੇ ਚੁਸਤ ਨਜ਼ਰ ਆ ਰਹੇ ਹਨ ਸੁਲਤਾਨਪੁਰ ਲੋਧੀ ਦੇ ਥਾਣੇ ਤੋਂ ਕੁਝ ਮਿਨਟਾ ਦੀ ਦੂਰੀ ਤੇ ਮੁਹੱਲਾ ਸਿੱਖਾਂ ਤੋਂ ਘਰ ਵਿੱਚ ਬੈਠੀ ਬਜੁਰਗ ਔਰਤ ਜੋ ਮੋਬਾਇਲ ਤੇ ਗੁਰਬਾਣੀ ਸੁਣ ਰਹੀ ਸੀ ਤੋਂ ਦੋ ਲੁਟੇਰੇ ਮੋਬਾਈਲ ਲੁੱਟ ਕੇ ਤੇ ਫਰਾਰ ਹੋ ਜਾਂਦੇ ਹਨ। ਇਸ ਦੋਰਾਨ ਬਜੁਰਗ ਅੋਰਤ ਵੱਲੋਂ ਸਾਰੀ ਸੂਚਨਾ ਫੋਨ ਉੱਤੇ ਆਪਣੀ ਬੇਟੀ ਗੁਰਵਿੰਦਰ ਕੋਰ ਨੂੰ ਦਿੱਤੀ ਜਾਂਦੀ ਹੈ। ਬੇਟੀ ਘਰ ਆਉਁਦੀ ਹੈ ਤੇ ਸੀਸੀਟੀਵੀ ਕੈਮਰਿਆਂ ਵਿੱਚੋਂ ਲੁਟੇਰਿਆਂ ਦੇ ਚਿਹਰੇ ਕੱਢਕੇ ਆਪਣੇ ਸਰਕਲ ਵਿੱਚ ਭੇਜਦੀ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੀ ਭਾਲ ਸੁਰੂ ਹੋ ਜਾਂਦੀ ਹੈ। ਇਸੇ ਦੋਰਾਨ ਹੀ ਗੁਰਵਿੰਦਰ ਕੋਰ ਪੁਲਿਸ ਨੂੰ ਵੀ ਲੁੱਟ ਦੀ ਇਤਲਾਹ ਕਰਕੇ ਖੁਦ ਵੀ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਮਿਲਦੀ ਹੈ ਕਿ ਲੁਟੇਰੇ ਦੂਜੀ ਲੁੱਟ ਦੀ ਨਿਯਤ ਵਿੱਚ ਸੁਲਤਾਨਪੁਰ ਲੋਧੀ ਵਿੱਚ ਹੀ ਘੁੰਮ ਰਹੇ ਸਨ । ਲੁਟੇਰਿਆਂ ਦੀ ਕਿਸਮਤ ਮਾੜੀ ਸੀ ਕਿ ਉਹਨਾਂ ਦਾ ਵਾਅ ਆਮ ਲੜਕੀ ਨਾਲ ਨਹੀਂ ਸਗੋਂ ਗਤਕਾ ਖੇਡਣ ਤੇ ਸਿਖਾਉਣੀ ਵਾਲੀ ਸਿੰਘਣੀ ਗੁਰਵਿੰਦਰ ਕੌਰ ਨਾਲ ਪੈ ਗਿਆ। ਗੁਰਵਿੰਦਰ ਕੋਰ ਵੱਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਦਬੋਚ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਮੋਕੇ ਤੇ ਪਹੁੰਚਦੀ ਹੈ ਤੇ ਲੁਟੇਰਿਆਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ ਅਤੇ ਅਗਲੀ ਕਾਰਵਾਈ ਕਰ ਦਿੰਦੀ ਹੈ।





