17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਇੰਗਲੈਂਡ: ਕਹਾਣੀਕਾਰ ਬਲਵੰਤ ਸਿੰਘ ਗਿੱਲ ਦੇ ਕਹਾਣੀ ਸੰਗ੍ਰਿਹ “ਵਲਾਇਤੀ ਵਾਂਢਾ” ਦੇ ਲੋਕ...

ਇੰਗਲੈਂਡ: ਕਹਾਣੀਕਾਰ ਬਲਵੰਤ ਸਿੰਘ ਗਿੱਲ ਦੇ ਕਹਾਣੀ ਸੰਗ੍ਰਿਹ “ਵਲਾਇਤੀ ਵਾਂਢਾ” ਦੇ ਲੋਕ ਅਰਪਣ ਸਮੇਂ ਲੱਗੀਆਂ ਰੌਣਕਾਂ

ਗਲਾਸਗੋ / ਬੈਡਫੋਰਡ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੇ ਸ਼ਹਿਰ ਬੈਡਫੋਰਡ ਵਿਖੇ ਬਲਵੰਤ ਸਿੰਘ ਗਿੱਲ ਦੀ ਪਲੇਠੀ ਕਹਾਣੀਆਂ ਦੀ ਕਿਤਾਬ “ਵਲਾਇਤੀ ਵਾਂਢਾ ਅਤੇ ਹੋਰ ਕਹਾਣੀਆਂ” ਨੂੰ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਮਹਿੰਦਰਪਾਲ ਧਾਲੀਵਾਲ, ਕੁਲਵੰਤ ਢਿੱਲੋਂ, ਐੱਮ ਪੀ ਮੁਹੰਮਦ ਜਾਸੀਨ ਤੇ ਨਿਰਪਾਲ ਸਿੰਘ ਸ਼ੇਰਗਿੱਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਮਹਿੰਦਰਪਾਲ ਧਾਲੀਵਾਲ ਤੇ ਕੁਲਵੰਤ ਢਿੱਲੋਂ ਨੇ “ਵਲਾਇਤੀ ਵਾਂਢਾ ਤੇ ਹੋਰ ਕਹਾਣੀਆਂ” ਬਾਰੇ ਵਿਚਾਰ ਪੇਸ਼ ਕੀਤੇ। ਉਸ ਤੋਂ ਬਾਅਦ ਮੁਹੰਮਦ ਜਾਸੀਨ ਐੱਮ ਪੀ, ਜਗਤਾਰ ਸਿੰਘ ਬਾਸੀ (ਸਾਬਕਾ ਡਿਪਟੀ ਫਾਇਰ ਆਫੀਸਰ, E ਬੀ ਈ), ਜਸਵੀਰ ਸਿੰਘ ਪਰਮਾਰ ਚੇਅਰਮੈਨ “ਬੈਡਫੋਰਡ ਏਸ਼ੀਅਨ ਬਿਜਨਸ ਐਸੋਸੀਏਸ਼ਨ”, ਗੁਰਨਾਮ ਸਿੰਘ ਸੁੱਚਾ, ਪਰਮਜੀਤ ਸਿੰਘ ਸੋਹਲ, ਜਸਵੰਤ ਸਿੰਘ ਗਿੱਲ ਤੇ ਨਿਰਪਾਲ ਸਿੰਘ ਸ਼ੇਰਗਿੱਲ ਹੋਰਾਂ ਨੇ ਕਹਾਣੀਕਾਰ ਬਲਵੰਤ ਸਿੰਘ ਗਿੱਲ ਦੀਆਂ ਜੀਵਨ ਵਿੱਚ ਸੰਘਰਸ਼ ਪ੍ਰਾਪਤੀਆਂ ਤੇ ਸਾਹਿਤਕ ਸਫਰ ਦਾ ਜਿਕਰ ਕੀਤਾ। ਇਸ ਉਪਰੰਤ ਭਰਵੇਂ ਇਕੱਠ ਵਿੱਚ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ। ਦੂਜੇ ਭਾਗ ਵਿੱਚ ਕਵਿਤਾ ਦਾ ਦੌਰ ਚੱਲਿਆ ਜਿਸ ਵਿੱਚ ਮਨਜੀਤ ਕੌਰ ਪੱਡਾ, ਜਸਵਿੰਦਰ ਰਤੀਆ, ਜਸਵਿੰਦਰ ਮਾਨ, ਬਲਵਿੰਦਰ ਕੌਰ, ਮਹਿੰਦਰਪਾਲ ਧਾਲੀਵਾਲ, ਅਵਤਾਰ ਸਿੰਘ ਡੋਲ, ਹਰਜਿੰਦਰ ਮੱਲ ਤੇ ਰੂਪ ਦਵਿੰਦਰ ਆਦਿ ਨੇ ਆਪਣੀਆਂ ਕਵਿਤਾਵਾਂ ਨਾਲ ਸਭ ਦਾ ਧਿਆਨ ਖਿੱਚਿਆ। ਪ੍ਰੋਗਰਾਮ ਦੀ ਸਫਲਤਾ ਇਸ ਵਿੱਚ ਵੀ ਸੀ ਕਿ ਨੌਜਵਾਨ ਮੁੰਡੇ ਕੁੜੀਆਂ ਨੇ ਭਰਵੀਂ ਹਾਜਰੀ ਲਗਵਾਈ ਤੇ ਸਾਰੇ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਿਆ। ਇਸ ਦੌਰਾਨ ਬਲਵੰਤ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਉਂਦਿਆਂ ਰੂਪ ਦਵਿੰਦਰ ਨੇ ਕਿਹਾ ਕਿ ਬਲਵੰਤ ਸਿੰਘ ਗਿੱਲ ਦੀਆਂ ਸਾਰੀਆਂ ਕਹਾਣੀਆਂ ਹੀ ਪਰਵਾਸ ਵਿੱਚ ਹੰਢਾਏ ਉਹਨਾਂ ਪਲਾਂ ਦਾ ਜਿਕਰ ਕਰਦੀਆਂ ਹਨ ਜੋ ਸਾਡੇ ਆਲੇ ਦੁਆਲੇ ਦੇ ਇਰਦ ਗਿਰਦ ਦੀ ਦਾਸਤਾਂ ਹੈ। ਪਰਵਿੰਦਰ ਕੌਰ ਗਿੱਲ, ਡਾ: ਬਸਰਾ , ਮਨਜੀਤ ਕੌਰ ਸੋਹਲ, ਸਰਵਣ ਸਿੰਘ ਮੰਡੇਰ, ਸੁਖਪਾਲ ਸਿੰਘ ਗਿੱਲ ਤੇ ਰਾਜੀ ਅਟਵਾਲ ਨੇ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਰਮਿੰਦਰਜੀਤ ਸਿੰਘ ਗਿੱਲ (ਬੈਨੀ), ਰਵਿੰਦਰ ਕੌਰ ਗਿੱਲ, ਸੁਖਜੀਤ ਸਿੰਘ ਚੀਮਾ (ਸੁੱਖੀ), ਨਿੱਕੀ ਚੀਮਾ, ਸ਼ਮਿੰਦਰ ਸਿੰਘ ਸੰਘਾ, ਸਨਦੀਪ ਕੌਰ ਸੰਘਾ ਵੱਲੋਂ ਕੀਤੇ ਵਡਮੁੱਲੇ ਕਾਰਜਾਂ ਕਰਕੇ ਇਹ ਸਮਾਗਮ ਯਾਦਗਾਰੀ ਬਣ ਗਿਆ। ਅੰਤ ਵਿੱਚ ਸਭ ਨੇ ਪ੍ਰੀਤੀ ਭੋਜਨ ਦਾ ਆਨੰਦ ਮਾਣਿਆ ਤੇ ਵਿਦਾਇਗੀ ਲਈ। ਇਸ ਸਮੇਂ ਗੀਤਕਾਰ ਹਰਜਿੰਦਰ ਮੱਲ ਦੇ ਲਿਖੇ ਅਤੇ ਗਾਇਕਾ ਜਸਪਿੰਦਰ ਨਰੂਲਾ ਦੁਆਰਾ ਗਾਏ ਗੀਤ “ਜਿੰਦ ਮਾਹੀ” ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ।

Today Now News

RELATED ARTICLES
- Advertisment -

POPULAR POSTS