
ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਰਾਜ ਰਾਣੀ ਜੀ (85) ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ।ਮਾਤਾ ਰਾਜ ਰਾਣੀ ਜੀ ਕੁਝ ਦਿਨਾਂ ਤੋਂ ਬਿਮਾਰ ਕਾਰਨ ਉਨ੍ਹਾਂ ਨੂੰ ਰੋਪੜ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ । ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ । ਮਾਤਾ ਜੀ ਦਾ ਉਨ੍ਹਾਂ ਦੇ ਜੱਦੀ ਪਿੰਡ ਖਟਾਣਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਇਸ ਸਮੇਂ ਮਾਤਾ ਜੀ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਰਾਣਾ ਕੇਪੀ ਸਿੰਘ ਨੇ ਦਿਖਾਈ । ਇਸ ਸਮੇਂ ਮਾਤਾ ਜੀ ਨੂੰ ਇਲਾਕੇ ਦੀਆਂ ਵੱਖ ਵੱਖ ਸਮਾਜਿਕ ,ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਤੇ ਵੱਡੀ ਗਿਣਤੀ ਚ ਸੰਗਤ ਨੇ ਸੇਜਲ ਅੱਖਾਂ ਨਾਲ ਵਿਦਾਈ ਦਿੱਤੀ । ਮਾਤਾ ਰਾਜ ਰਾਣੀ ਆਪਣੇ ਪਿੱਛੇ ਇਕਲੌਤੇ ਪੁੱਤਰ ਰਾਣਾ ਕੇਪੀ ਸਿੰਘ ਤੋ ਇਲਾਵਾ ਤਿੰਨ ਪੁੱਤਰੀਆਂ ਛੱਡ ਗਏ ਹਨ । ਜੋ ਕਿ ਆਪੋ ਆਪਣੇ ਘਰਾਂ ਵਿਚ ਖੁਸ਼ ਹਨ ।












