
ਮਾਨਸਾ 22 ਨਵੰਬਰ (ਗੁਰਜੰਟ ਸਿੰਘ ਬਾਜੇਵਾਲੀਆ) ਨੂੰ ਆਪਣੇ ਹੱਕਾਂ ਲਈ ਸੰਘਰਸ਼ ਲੜਦੇ ਹੋਏ ਮਾਨਸਾ ਜ਼ਿਲ੍ਹੇ ਦੇ ਸੈਂਕੜੇ ਆਸਾਂ ਤੇ ਫੈਸਲੀਟੇਟਰ ਬਲਵਿੰਦਰ ਕੌਰ ਭੈਣੀਬਾਘਾ ਦ ਅਗਵਾਈ ਵਿੱਚ ਅੱਜ ਮਾਨਸਾ, ਜ਼ਿਲ੍ਹੇ ਦੇ ਕੋਨੇ ਕੋਨੇ ਤੋਂ ਪਹੁੰਚ ਕੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹੋਏ ਸੈਂਕੜਿਆਂ ਦੀ ਗਿਣਤੀ ਵਿੱਚ ਮਾਨਸਾ ਜੱਚਾ ਬੱਚਾ ਹਸਪਤਾਲ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਆਪਣੀ ਭੜਾਸ ਕੱਢੀ ਅਤੇ ਫੋਕੇ ਲਾਰਿਆਂ ਤੋਂ ਵਾਝ ਆ ਕੇ ਜੋ ਚੰਡੀਗੜ੍ਹ ਦੀ ਮੀਟਿੰਗ ਵਿੱਚ ਸਾਡੇ ਸਤਿਕਾਰਤ ਸੂਬਾ ਪ੍ਰਧਾਨ ਕਿਰਨਜੀਤ ਕੌਰ ਪੰਜੋਲਾ ਜੀ ਨੂੰ ਵਾਅਦਾ ਦਿੱਤਾ ਸੀ ਕਿ ਤੁਹਾਡੀ ਫਾਇਲ ਸੀ ਐਮ ਕੋਲ ਭੇਜੀ ਉਸ ਫਾਇਲ ਤੇ ਗੌਰ ਫਰਮਾਉਂਦੇ ਹੋਏ ਆਸਾਂ ਵਰਕਰਜ ਅਤੇ ਫੈਸਲਿਟੇਟਰ ਨੂੰ ਹਰਿਆਣਾ ਪੈਟਰਨ ਤੇ ਬੱਝਵਾਂ ਮਾਣ ਭੱਤਾ ਦਿੱਤਾ ਜਾਵੇ ਅਤੇ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਇਸ ਤੋਂ ਇਲਾਵਾ ਬਲਵਿੰਦਰ ਕੌਰ ਭੈਣੀਬਾਘਾ ਨੇ ਅਪਣੀਆਂ ਆਸਾਂ ਵਰਕਰਜ ਸਮੇਤ ਪੰਜਾਬ ਸਰਕਾਰ ਖ਼ਿਲਾਫ਼ ਲਾਰਿਆਂ ਦੀ ਪੰਡ ਸਾੜੀ ਅਤੇ ਜਾਗੋ ਕੱਢ ਕੇ ਸਰਕਾਰ ਦੇ ਪਾਪਾਂ ਦਾ ਘੜਾ ਭੰਨਿਆ ਅਤੇ ਫੈਸਲੀਟੇਟਰ ਯੂਨੀਅਨ ਅਤੇ ਸਮੂਹ ਆਸਾਂ ਵਰਕਰਜ ਦੀ ਸਰਕਾਰ ਨੂੰ ਸਖਤ ਚਿਤਾਵਨੀ ਹੈ ਕਿ ਜੇਕਰ ਸਰਕਾਰ ਸਾਡੀਆਂ ਕਰੋਨਾ ਜਿਹੀ ਬਿਮਾਰੀ ਵਿੱਚ ਮੂਹਰਲੀ ਕਤਾਰ ਦੇ ਜੋਧਿਆਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਪੰਜਾਬ ਦੀਆਂ ਸਮੂਹ ਆਸਾਂ ਵਰਕਰਜ ਅਤੇ ਫੈਸਲਿਟੇਟਰ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰੱਖਾਂਗੇ ਤੇ ਸਰਕਾਰ ਦੇ ਸਿਹਤ ਮਹਿਕਮੇ ਦੇ ਕੋਈ ਵੀ ਕੰਮ ਨਹੀਂ ਕਰਾਂਗੇ ਇਸ ਸਾਡਾ ਸਰਕਾਰ ਨੂੰ ਰੋਸ ਭਰਿਆ ਚੈਲਜ ਹੈ ਕਿ ਸਾਡੀਆਂ ਹੱਕੀ ਮੰਗਾਂ ਮੰਨ ਕੇ ਸਾਨੂੰ ਜਲਦੀ ਤੋਂ ਜਲਦੀ ਹਰਿਆਣਾ ਪੈਟਰਨ ਦਿੱਤਾ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਧਰਨੇ ਦੀ ਅਗਵਾਈ ਕਰਦੇ ਹੋਏ ਬਲਵਿੰਦਰ ਕੌਰ ਭੈਣੀਬਾਘਾ ਬਲਾਕ ਖਿਆਲਾਂ ਪ੍ਰਧਾਨ ਬਲਵਿੰਦਰ ਕੌਰ ਮਾਨਸਾ ਰੁਪਿੰਦਰ ਕੌਰ ਰਿੰਪੀ ਪ੍ਰਧਾਨ ਸਰਦੂਲਗੜ੍ਹ ਆਸਾਂ ਵਰਕਰ ਜਸਵੀਰ ਕੌਰ ਖਿਆਲਾਂ ਸੋਨੀਆ ਮਾਨਸਾ ਹਰਦੇਵ ਕੌਰ ਫੈਸਲੀਟੇਟਰ ਪਰਮਜੀਤ ਕੌਰ ਮਲਕੀਤ ਕੌਰ ਫੈਸ ਰਾਜਕੁਮਾਰੀ ਮਨਜੀਤ ਕੌਰ ਹਰਜੀਤ ਕੌਰ ਰਜਿੰਦਰ ਕੌਰ ਰਾਜਵਿੰਦਰ ਕੌਰ ਵੀਰਪਾਲ ਨੰਗਲ ਹਰਜੀਤ ਕੌਰ ਬਰਨਾਲਾ ਰਾਜਵੀਰ ਕੌਰ ਬੁਰਜ ਹਰੀ ਬੀਨਾ ਖਿੱਲਣ ਤੇ ਸਮੂਹ ਆਸਾਂ ਤੇ ਫਸਲਿਟੇਟਰ ਜਥੇਬੰਦੀ ਵੱਲੋਂ ਸੈਂਕੜੇ ਦੀ ਗਿਣਤੀ ਵਿੱਚ ਸਰਕਾਰ ਵਿਰੁੱਧ ਆਪਣੀ ਆਵਾਜ਼ ਉਠਾਈ ਇਸ ਲਈ ਬਲਵਿੰਦਰ ਕੌਰ ਭੈਣੀਬਾਘਾ ਬਲਾਕ ਪ੍ਰਧਾਨ ਖਿਆਲਾਂ ਦੀ ਸਰਕਾਰ ਨੂੰ ਸਮੂਹ ਆਸਾਂ ਵਰਕਰਜ ਅਤੇ ਫੈਸਲਿਟੇਟਰ ਪ੍ਰਤੀ ਦਰਦ ਭਰੇ ਮਨ ਨਾਲ ਅਪੀਲ ਕੀਤੀ ਜਾਂਦੀ ਹੈ ਨਹੀਂ ਤਾਂ ਸੰਘਰਸ਼ ਤਿੱਖਾ ਗਏ ਜਾਵੇ ਸਾਡੀਆਂ ਹੱਕੀ ਮੰਗਾਂ ਜਲਦੀ ਮੰਨਦੇ ਹੋਏ ਸਾਨੂੰ ਹਰਿਆਣਾ ਪੈਟਰ ਤੇ ਬੱਝਵਾਂ ਮਾਣ ਭੱਤਾ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਨਹੀਂ ਸੰਘਰਸ਼ ਤਿੱਖਾ ਅਤੇ ਜੱਥੇਬੰਦੀਆਂ ਦਾ ਧਰਨਾ ਜਾਰੀ ਰਹੇਗਾ ਆਸਾਂ ਵਰਕਰਜ ਅਤੇ ਫੈਸਲਿਟੇਟਰ ਜੱਥੇਬੰਦੀ ਜਿੰਦਾਬਾਦ ਜਿੰਦਾਬਾਦ






