16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਉਣ ਵਾਲੇ ਦਿਨਾਂ ਵਿੱਚ ਵਪਾਰ ਮੰਡਲ ਵੱਲੋਂ ਸ਼ਹਿਰਾਂ ਦੀਆਂ ਨਗਰ ਪਾਲਕਾਵਾਂ ਅਤੇ...

ਆਉਣ ਵਾਲੇ ਦਿਨਾਂ ਵਿੱਚ ਵਪਾਰ ਮੰਡਲ ਵੱਲੋਂ ਸ਼ਹਿਰਾਂ ਦੀਆਂ ਨਗਰ ਪਾਲਕਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਪ੍ਰਤੀਨਿਧੀਆਂ ਨਾਲ ਮਿਲਕੇ ਮਾਹਿਰ ਡਾਕਟਰਾਂ ਦੇ ਕੈਂਪ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਲਾਏ ਜਾਣਗੇ ਮੁਨੀਸ਼ ਬੱਬੀ ਦਾਨੇਵਾਲੀਆ

ਮਾਨਸਾ 19 ਨਵੰਬਰ /ਗੁਰਜੰਟ ਸਿੰਘ ਬਾਜੇਵਾਲੀਆ/ ਅੱਜ ਮਾਨਸਾ ਵਿਧਾਨ ਸਭਾ ਹਲਕੇ ਦੇ ਪਿੰਡ ਬੁਰਜ ਢਿੱਲਵਾਂ ਵਿਖੇ ਕਿਸਾਨ, ਦੁਕਾਨਦਾਰ, ਮਜ਼ਦੂਰ, ਮੁਲਾਜ਼ਮ ਏਕਤਾ ਬੈਨਰ ਅਧੀਨ ਮਾਨਸਾ ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਜਗਦੀਪ ਸਿੰਘ ਸਰਪੰਚ ਸਰਪ੍ਰਸਤ ਪ੍ਰਧਾਨ ਪੰਚ ਅਤੇ ਸਰਪੰਚ ਯੂਨੀਅਨ ਮਾਨਸਾ ਜਿਲ੍ਹਾ, ਕਾH ਕ੍ਰਿਸ਼ਨ ਚੌਹਾਨ ਆਗੂ ਸੀਪੀਆਈ ਅਤੇ ਡਾH ਧੰਨਾ ਮੱਲ ਗੋਇਲ ਪ੍ਰਧਾਨ ਪੰਜਾਬ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਪੇਟ ਦੀਆਂ ਬਿਮਾਰੀਆਂ ਅਤੇ ਸ਼ੂਗਰ ਦੇ ਮਰੀਜ਼ਾਂ ਦੇ ਲਈ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਜਗਦੀਪ ਸਿੰਘ ਨੇ ਕਿਹਾ ਕਿ ਇਸ ਕੈਂਪ ਵਿੱਚ ਸ਼ੂਗਰ ਦੇ ਮਾਹਿਰ ਡਾHਸ਼ਵੇਤਾ ਬਾਂਸਲ ਅਤੇ ਪੇਟ ਤੇ ਲੀਵਰ ਦੇ ਰੋਗਾਂ ਦੇ ਮਾਹਿਰ ਡਾH ਦੀਪਕ ਬਾਂਸਲ ਅਤੇ ਉਨ੍ਹਾਂ ਨਾਲ ਵਿਨਕੇਅਰ ਹਸਪਤਾਲ ਬਠਿੰਡਾ ਦੀ ਸਾਰੀ ਟੀਮ ਪਿੰਡ ਬੁਰਜ ਢਿੱਲਵਾਂ ਵਿਖੇ ਗੁਰਪੁਰਬ ਮੌਕੇ ਪਹੁੰਚੀ। ਇਸ ਸਮੇਂ 200 ਤੋਂ ਵੱਧ ਮਰੀਜ਼ਾਂ ਨੂੰ ਮੁਫਤ ਤੌਰ *ਤੇ ਦਵਾਈ ਦਿੱਤੀ ਗਈ ਅਤੇ ਮੈਡੀਕਲ ਚੈਕਅਪ ਕੀਤਾ ਗਿਆ ਅਤੇ ਟੈਸਟ ਕੀਤੇ ਗਏ। ਇਸ ਕੈਂਪ ਦਾ ਪ੍ਰਬੰਧ ਗੁਰਪੁਰਬ ਮੌਕੇ ਪਿੰਡ ਬੁਰਜ ਢਿੱਲਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਅਤੇ ਇਸ ਕੈਂਪ ਦੇ ਮੁੱਖ ਮਹਿਮਾਨ ਦੇ ਤੌਰ *ਤੇ ਸਾਬਕਾ ਐਮਐਲਏ ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ ਸਾਬਕਾ ਐਸਜੀਪੀਸੀ ਮੈਂਬਰ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹਾਜ਼ਰ ਸਨ। ਇਸ ਸਮੇਂ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਜਲਦੀ ਹੀ ਸਾਰੇ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਇਲਾਕੇ ਦੇ ਪੰਚ ਸਰਪੰਚ ਅਤੇ ਮਾਨਸਾ ਸ਼ਹਿਰ ਦੇ ਐਮਸੀਜ਼ ਦੇ ਸਹਿਯੋਗ ਨਾਲ ਲਾਏ ਜਾਣਗੇ। ਇਸਤੋਂ ਇਲਾਵਾ ਇਸ ਸਮੇਂ ਉਨ੍ਹਾਂ ਇਹ ਵੀ ਕਿਹਾ ਕਿ ਮਾਨਸਾ ਦੇ ਸ਼ਹਿਰੀ ਇਲਾਕੇ ਵਿੱਚ ਗਰੀਬ ਲੋਕਾਂ ਨੂੰ, ਜੋ ਬੇਘਰੇ ਹਨ ਅਤੇ ਭਾਵੇਂ ਉਹ ਦਲਿਤ,ਪਛੜੇ ਜਾਂ ਜਨਰਲ ਵਰਗ ਨਾਲ ਸਬੰਧਤ ਹਨ, ਉਨ੍ਹਾਂ ਨੂੰ 5^5 ਮਰਲੇ ਦੇ ਪਲਾਟ ਮਾਨਸਾ ਨਗਰ ਕੌਂਸਲ ਤੋਂ ਦਿਵਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਬੰਧੀ ਉਹ ਸੰਘਰਸ਼^ਸ਼ੀਲ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਜਲਦੀ ਹੀ ਰਣਨੀਤੀ ਤਿਆਰ ਕਰ ਰਹੇ  ਹਨ। ਇਸ ਸਮੇਂ ਕਾH ਕ੍ਰਿਸ਼ਨ ਚੌਹਾਨ ਅਤੇ ਡਾH ਧੰਨਾ ਮੱਲ ਗੋਇਲ ਨੇ ਕਿਹਾ ਕਿ ਵਪਾਰ ਮੰਡਲ ਅਤੇ ਪਿੰਡਾਂ ਦੇ ਪੰਚ ਅਤੇ ਸਰਪੰਚ, ਜੋ ਇਹ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ, ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸੰਘਰਸ਼^ਸ਼ੀਲ ਜਥੇਬੰਦੀਆਂ ਚੰਗੇ ਕੰਮਾਂ ਨਾਲ  ਹਮੇਸ਼ਾ ਹੀ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਸੰਘਰਸ਼^ਸ਼ੀਲ ਜਥੇਬੰਦੀਆਂ ਦੇ ਸੰਘਰਸ਼ ਅਤੇ ਏਕੇ ਕਾਰਣ ਹੀ ਅੱਜ ਦੇਸ਼ ਦੀ ਤਾਨਾਸ਼ਾਹ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਤਿੰਨੇ ਬਿੱਲ ਵਾਪਸ ਲੈਣੇ ਪਏ  ਹਨ। ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਹੌਲੀ ਹੌਲੀ ਮਨੁੱਖ ਦੇ ਸਰੀਰ ਦੇ ਸਾਰੇ ਅੰਗਾਂ *ਤੇ ਮਾੜਾ ਪ੍ਰਭਾਵ ਪਾ ਕੇ ਵਿਅਕਤੀ ਦੇ  ਜੀਵਨ ਨੂੰ ਛੋਟਾ ਕਰ ਦਿੰਦੀ ਹੈ ਪਰ ਜੇ ਸ਼ੂਗਰ ਦਾ ਸਮੇਂ ਸਿਰ ਪਤਾ ਲੱਗ ਜਾਵੇ ਅਤੇ ਮਾਹਿਰ ਡਾਕਟਰਾਂ ਤੋਂ ਸਹੀ ਇਲਾਜ ਅਤੇ ਪ੍ਰਹੇਜ਼ ਕੀਤਾ ਜਾਵੇ ਤਾਂ ਨਵੀਆਂ ਖੋਜਾਂ ਅਨੁਸਾਰ ਸ਼ੂਗਰ ਦਾ ਮਰੀਜ਼ ਵੀ ਆਮ ਲੋਕਾਂ ਦੀ ਤਰ੍ਹਾਂ ਲੰਮਾਂ  ਜੀਵਨ ਬਤੀਤ ਕਰ ਸਕਦਾ ਹੈ ਅਤੇ ਉਸਦੀ ਉਮਰ ਵੀ ਆਮ ਮਨੁੱਖ ਦੇ ਬਰਾਬਰ ਜੀ ਸਕਦਾ ਹੈ।
           ਇਸ ਸਮੇਂ ਖਜ਼ਾਨਚੀ ਨਿਰਮਲ ਸਿੰਘ ਰਿੰਕੂ, ਮਨਪ੍ਰੀਤ ਵਿੱਕੀ, ਸਪਰਨ ਸਿੰਘ, ਗੁਰਪ੍ਰੀਤ ਸਿੰਘ ਬੱਬੀ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਬੱਗਾ ਸਿੰਘ, ਲਾਡੀ ਸਿੰਘ, ਬਲਜੀਤ ਸਿੰਘ ਸਿੱਖ, ਹਰਜਿੰਦਰ ਸਿੰਘ ਗੋਲਡੀ, ਹਰਪ੍ਰੀਤ ਸਿੰਘ ਪੀਤਾ, ਹਰਦੀਪ ਸਿੰਘ ਸੋਨਾ, ਸਦੀਕ ਮੁਹੰਮਦ, ਰਾਜੂ ਕੁਮਾਰ, ਸੁਖਪਾਲ ਸਿੰਘ, ਮੇਲਾ ਸਿੰਘ, ਰਵਿੰਦਰ ਸਿੰਘ ਕਾਲੂ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS