16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟੈਕਨੀਕਲ ਯੂਨੀਵਰਸਿਟੀ ਐਂਡ ਮਕੈਨੀਕਲ ਇੰਪਲਾਇਜ਼ ਯੂਨੀਅਨ ਰਜਿ ਨੂੰ (36) ਦਾ 12ਵਾਂ ਚੋਣ...

ਟੈਕਨੀਕਲ ਯੂਨੀਵਰਸਿਟੀ ਐਂਡ ਮਕੈਨੀਕਲ ਇੰਪਲਾਇਜ਼ ਯੂਨੀਅਨ ਰਜਿ ਨੂੰ (36) ਦਾ 12ਵਾਂ ਚੋਣ ਡੇਲੀਗੇਟ ਇਜਲਾਸ 13 ਨਵੰਬਰ ਟੀਚਰ ਹੋਮ ਬਠਿੰਡਾ ਵਿਖੇ ਹੋਇਆ

ਮਾਨਸਾ 13 ਨਵੰਬਰ ( ਗੁਰਜੰਟ ਸਿੰਘ ਬਾਜੇਵਾਲੀਆ) ‌ਇਸ ਇਜਲਾਸ ਵਿੱਚ ਵਿਸ਼ੇਸ਼ ਤੌਰ ਤੇ ਜਥੇਬੰਦੀ ਦੇ ਸਿਰਮੋਰ ਸਾਬਕਾ ਸੂਬਾ ਆਗੂ ਸੁਰਜੀਤ ਸਿੰਘ ਗਿੱਲ,ਦਰਸ਼ਨ ਸਿੰਘ ਢਿੱਲੋਂ,ਹਰਬੰਸ ਸਿੰਘ ਸਰਾਂ ਪਹੁੰਚੇ।ਜਥੇਬੰਦਕ ਮਰਿਯਾਦਾ ਮੁਤਾਬਿਕ ਪਹਿਲਾਂ ਝੰਡੇ ਦੀ ਰਸਮ ਨੂੰ ਸ੍ਰੀ ਸਤਪਾਲ ਭੈਣੀ ਜੀ ਵਲੋਂ ਝੰਡਾ ਲਹਿਰਾ ਇਨਕਲਾਬੀ ਸਲਾਮੀ ਦਿੱਤੀ ਸ਼ਾਮਲ ਸਾਥੀਆਂ ਦੇ ਜਥੇਬੰਦਕ ਨਾਹਰਿਆਂ ਦੀ ਗੂੰਜੀ ਅਵਾਜ਼।ਚੋਣ ਇਜਲਾਸ ਦੀ ਕਾਰਵਾਈ ਸ਼ੁਰੂ ਕਰਦਿਆਂ ਜਥੇਬੰਦਕ ਲੋਕ ਘੋਲਾਂ ਦੇ ਸੰਘਰਸ਼ੀ ਅੰਦੋਲਨਾਂ ਵਿੱਚ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਸ਼ਰਧਾਂਜਲੀ ਭੇਟ ਕੀਤੀ। ਸਟੇਜ ਦੀ ਕਾਰਵਾਈ ਨਿਭਾਉਂਦੇ ਬਲਰਾਜ ਸਿੰਘ ਮੋੜ੍ਹ ਵਲੋਂ ਜਥੇਬੰਦਕ ਰਿਪੋਰਟ ਪੇਸ਼ ਕੀਤੀ।ਵਿੱਤ ਸਕੱਤਰ ਵਲੋਂ ਜਥੇਬੰਦਕ ਗਤੀਵਿਧੀਆਂ ਦੇ ਖਰਚੇ ਦਾ ਹਿਸਾਬ ਦਿੱਤਾ ਉਸਦੀ ਡਿਟੇਲ ਹਾਓਸ ਨੂੰ ਵੰਡੀ। ਬੁਲਾਰਿਆਂ ਵਿੱਚ ਸੀਨੀਅਰ ਸਾਬਕਾ ਸੂਬਾ ਆਗੂ ਦਰਸ਼ਨ ਸਿੰਘ ਢਿੱਲੋਂ,ਹਰਜੀਤ ਸਿੰਘ ਵਾਲੀਆ, ਬਲਜੀਤ ਸਿੰਘ ਬਡਰੁੱਖਾਂ,ਗੁਰਚਰਨ ਸਿੰਘ ਅਕੋਈ ਸਾਹਿਬ,ਰਾਮਜੀ ਸਿੰਘ ਭਲਾਈਆਣਾ, ਜਸਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ,ਬੋਘ ਸਿੰਘ ਫਫੜੇ,ਧਰਮ ਸਿੰਘ ਕੋਠੇ ਗੁਰੂ, ਜਗਦੇਵ ਸਿੰਘ ਘੁਰਕਣੀ, ਬਹਾਲ ਸਿੰਘ ਜੋਈਆਂ, ਅਰਜੁਨ ਸਿੰਘ ਸਰਾਂ,ਉਮੇਦ ਬਠਿੰਡਾ, ਜੋਗਿੰਦਰ ਸਿੰਘ ਸਮਾਘ,ਬਨਾਰਸੀ ਦਾਸ ਅਤੇ ਖੁਸ਼ਵਿੰਦਰ ਸਿੰਘ ਹੰਢਾਇਆ ਵਲੋਂ ਚਲ ਰਹੇ ਪੰਜਾਬ ਯੂਟੀ ਐਂਡ ਮੁਲਾਜ਼ਮ ਅਤੇ ਪੈਨਸ਼ਨਰਜ਼ ਸ਼ਾਂਝੇ ਸਘੰਰਸ਼ ਪੱਕਾ ਮੋਰਚਾ ਮੁਰਿੰਡਾ, ਬਠਿੰਡਾ ਵਿਖੇ ਵਿੱਤ ਮੰਤਰੀ ਦੇ ਹਲਕੇ ਵਿੱਚ ਰੋਸ ਰੈਲੀ ਅਤੇ ਕਿਸਾਨੀ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ ਸਰਕਾਰਾਂ ਦੀਆਂ ਲੋਕ ਮੁਲਾਜ਼ਮ ਮਾਰੂ ਨੀਤੀਆਂ ਦੀ ਪੁਰਜ਼ੋਰ ਨਿੰਦਾ ਕੀਤੀ। ਸਤਪਾਲ ਭੈਣੀ ਜੀ ਵਲੋਂ ਪਿਛਲੀਆਂ ਜਥੇਬੰਦਕ ਗਤੀਵਿਧੀਆਂ ਵਿਚ ਮੰਗਾਂ ਦੀਆਂ ਪ੍ਰਾਪਤੀਆਂ,ਘਾਟਾਂ ਵਾਰੇ ਵਿਸਥਾਰ ਵਿੱਚ ਹਾਓਸ ਨੂੰ ਜਾਣਕਾਰੀ ਦਿੱਤੀ ਅਤੇ ਪਿਛਲੀ ਵਰਕਿੰਗ ਕਮੇਟੀ ਭੰਗ ਕਰ ਨਵੀਂ ਚੋਣ ਦੀ ਹਾਓਸ ਵਲੋਂ ਪ੍ਰਵਾਨਗੀ ਲਈ ।ਪੇਸ਼ ਕੀਤੀ ਰਿਪੋਰਟ ਜਥੇਬੰਦਕ ਗਤੀਵਿਧੀਆਂ ਅਤੇ ਨਵੀਂ ਚੋਣ ਲਈ ਡੇਲੀਗੇਟਾਂ ਵਲੋਂ ਹੱਥ ਖੜ੍ਹੇ ਕਰ ਸਹਿਮਤੀ ਦਿੱਤੀ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਸ਼ੋਕ ਸ਼ਰਮਾਂ ਬਠਿੰਡਾ ਅਤੇ ਬਾਬੂ ਸਿੰਘ ਫਤਿਹਪੁਰ ਨੇ ਦੱਸਿਆ ਕਿ ਸਤਿਕਾਰਯੋਗ ਆਗੂਆਂ ਵਲੋਂ ਚੋਣ ਸਬੰਧੀ ਆਪਸੀ ਵਿਚਾਰ ਚਰਚਾ ਕਰਨ ਤੋਂ ਬਾਅਦ ਸ੍ਰੀ ਸਤਪਾਲ ਭੈਣੀ ਨੂੰ ਨਿੱਘੀ ਵਿਦਾਇਗੀ ਦੇ ਦਰਸ਼ਨ ਸਿੰਘ ਢਿੱਲੋਂ ਜੀ ਨੂੰ ਨਵੇਂ ਚੁਣੇ ਜਾਣ ਵਾਲੇ ਆਗੂਆਂ ਦੇ ਐਲਾਨ ਕਰਨ ਦੀ ਸਹਿਮਤੀ ਦਿੱਤੀ। ਢਿੱਲੋਂ ਸਾਹਿਬ ਵਲੋਂ ਐਲਾਨ ਕਰਦਿਆਂ ਮਹਿੰਮਾ ਸਿੰਘ ਧਨੋਲਾ ਨੂੰ ਸੂਬਾ ਪ੍ਰਧਾਨ, ਪਵਨ ਕੁਮਾਰ ਮੌਂਗਾ ਨੂੰ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਬਲਰਾਜ ਮੌੜ, ਵਿੱਤ ਸਕੱਤਰ ਜਗਦੇਵ ਘੁਰਕਣੀ ਅਤੇ ਰਹਿੰਦੇ ਅਹੁਦਿਆਂ ਨੂੰ ਜਲਦ ਹੋਣ ਜਾ ਰਹੀ ਸੁਬਾਈ ਵਰਕਿੰਗ ਕਮੇਟੀ ਮੀਟਿੰਗ ਵਿੱਚ ਪੂਰਾ ਕੀਤਾ ਜਾਵੇਗਾ।ਮੰਚ ਵਲੋਂ ਹੋਏ ਐਲਾਨ ਨੂੰ ਹਾਓਸ ਵਲੋਂ ਤਾੜ੍ਹੀਆ ਨਾਲ ਸਹਿਮਤੀ ਦੇ ਖੁਸ਼ੀ ਪ੍ਰਗਟਾ ਚੁਣੀ ਟੀਮ ਨੂੰ ਵਧਾਈਆ ਦਿੱਤੀਆਂ ਚੁਣੀ ਹੋਈ ਆਗੂ ਟੀਮ ਨੇ ਹਾਓਸ ਨੂੰ ਸਾਰੀ ਵਰਕਿੰਗ ਕਮੇਟੀ ਦੇ ਤਾਲਮੇਲ ਨਾਲ ਵਿਭਾਗੀ ਮੰਗਾਂ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਡੱਟਕੇ ਮੁਕਾਬਲਾ ਕਰਨ ਦਾ ਭਰੋਸਾ ਦਿੱਤਾ।

Today Now News

RELATED ARTICLES
- Advertisment -

POPULAR POSTS