
ਮਾਨਸਾ 14 ਨਵੰਬਰ ( ਗੁਰਜੰਟ ਸਿੰਘ ਬਾਜੇਵਾਲੀਆ ) ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਮਾਨਸਾ ਦੇ ਪ੍ਰਧਾਨ ਮਿੱਠੂ ਸਿੰਘ ਭੁਪਾਲ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਇੱਕ ਅਹਿੰਮ ਮੀਟਿੰਗ ਪਾਰਟੀ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਪੰਜਾਬ ਦੇ ਇੰਚਾਰਜ ਵਿਪਲ ਕੁਮਾਰ ਅਤੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਪਾਰਟੀ ਦੇ ਮੁੱਖ ਦਫ਼ਤਰ ਜਲੰਧਰ ਵਿਖੇ ਕੱਲ੍ਹ 13 ਨਵੰਬਰ ਨੂੰ ਹੋਈ। ਮੀਟਿੰਗ ਵਿੱਚ ਤਿੰਨਾਂ ਮੁੱਖ ਅਗੂਆਂ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਆਤਮਾ ਸਿੰਘ ਪਮਾਰ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਧਿਆਨ ਹਿੱਤ ਰੱਖਦਿਆਂ ਵਿਧਾਨ ਸਭਾ ਹਲਕਾ ਮਾਨਸਾ ਦਾ ਵਿਸ਼ੇਸ਼ ਨਿਗਰਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆਂ ਕਿ ਹਾਲ ਦੀ ਘੜੀ ਸ਼੍ਰੀ ਪਮਾਰ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਇੰਚਾਰਜ ਵਜੋਂ ਵੀ ਕੰਮ ਕਰਦੇ ਰਹਿਣਗੇ। ਜਲੰਧਰ ਵਿਖੇ ਹੋਈ ਮੀਟਿੰਗ ਦੌਰਾਨ ਕੁਲਦੀਪ ਸਿੰਘ ਸਰਦੂਲਗੜ੍ਹ, ਸੂਬਾ ਜਨਰਲ ਸਕੱਤਰ ਬਸਪਾ, ਗੁਰਦੀਪ ਸਿੰਘ ਮਾਖਾ, ਮੰਗਤ ਰਾਏ ਭੀਖੀ, ਅੰਗਰੇਜ਼ ਸਿੰਘ ਜਟਾਣਾ, ਸ਼ੇਰ ਸਿੰਘ ਬੁਢਲਾਡਾ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਗੁਰਮੇਲ ਸਿੰਘ ਬੋੜਾਵਾਲ, ਦਰਸ਼ਨ ਸਿੰਘ ਰਾਠੀ, ਕਰਮ ਸਿੰਘ ਗਿੱਲ, ਗੁਰਧਿਆਨ ਸਿੰਘ ਕਟਾਰੀਆਂ, ਸੋਨੂੰ ਕਟਰਾਈਆ, ਅਮਰਜੀਤ ਚੰਦਨ ਬੁਢਲਾਡਾ, ਰੂਲਦੁ ਸਿੰਘ ਅਤੇ ਕੋਕੀ ਸਿੰਘ ਆਦਿ ਆਗੂਆਂ ਵੱਲੋਂ ਉਕਤ ਨਿਯੁਕਤੀ ਦਾ ਸਵਾਗਤ ਕਰਦਿਆਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ਗਿਆ।






