17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਜਾਇਜ ਤਰੀਕੇ ਨਾਲ ਤਾਰਾਂ ਕਢਵਾਉਂਣ ਸਬੰਧੀ ਐਸ,ਡੀ,ਓ, ਮਾਨਸਾ ਨੂੰ ਐਸਟੀਮੇਟ ਬਣਾਉਂਣ ਲਈ...

ਨਜਾਇਜ ਤਰੀਕੇ ਨਾਲ ਤਾਰਾਂ ਕਢਵਾਉਂਣ ਸਬੰਧੀ ਐਸ,ਡੀ,ਓ, ਮਾਨਸਾ ਨੂੰ ਐਸਟੀਮੇਟ ਬਣਾਉਂਣ ਲਈ ਦਰਖਾਸਤ ਦਿੱਤੀ ਗਈ

ਮਾਨਸਾ 12 ਨਵੰਬਰ{ਗੁਰਜੰਟ ਸਿੰਘ ਬਾਜੇਵਾਲੀਆ} ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਦਲਜੀਤ ਮਾਨਸ਼ਾਹੀਆਂ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਮਾਨਸਾ ਦੇ ਨੇੜਲੇ ਪਿੰਡ ਭੈਣੀ ਬਾਘਾ ਵਿਖੇ ਜੋ ਕਿ ਇੱਕ 11 ਹਜ਼ਾਰ ਬੋਲਟ ਬਿਜਲੀ ਦੀਆਂ ਸਰਕਾਰੀ ਤਾਰਾਂ ਚੱਲ ਰਹੀਆਂ ਹਨ ਅਤੇ ਹੁਣ ਕੁਝ ਨਿੱਜੀ ਮੁਫਾਦ ਲਈ ਕੁਝ ਵਿਅਕਤੀਆਂ ਵੱਲੋਂ ਨਜਾਇਜ ਤਰੀਕੇ ਨਾਲ ਤਾਰਾਂ ਕਢਵਾਉਂਣ ਸਬੰਧੀ ਐਸ,ਡੀ,ਓ, ਮਾਨਸਾ ਨੂੰ ਐਸਟੀਮੇਟ ਬਣਾਉਂਣ ਲਈ ਦਰਖਾਸਤ ਦਿੱਤੀ ਗਈ ਸੀ ਜੋ ਕਿ ਗਲਤ ਅਤੇ ਨਜਾਇਜ ਹੈ। ਇਸ ਸਬੰਧੀ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਇਸ ਦੀ ਪੂਰੀ ਪੜ੍ਹਤਾਲ ਕਰਕੇ ਘਰੇਲੂ ਅਤੇ ਪਰਿਵਾਰਾਂ ਨੂੰ ਨੁਕਸਾਨ ਹੋਣ ਤੋਂ ਰੋਕਿਆ ਜਾਵੇ। ਇਸ ਸਬੰਧੀ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਬਲਵੰਤ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਇਹ ਤਾਰਾਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ ਅਤੇ ਕੁਝ ਵਿਅਕਤੀਆਂ ਵੱਲੋਂ ਇਹ ਤਾਰਾਂ ਕੱਢਣ ਜੋ ਪ੍ਰੋਸੈਸ ਚਲਾਇਆ ਗਿਆ ਹੈ ਉਹ ਗਲਤ ਹੈ ਇਸ ਸਬੰਧੀ ਇਤਰਾਜ ਦੀ ਇੱਕ ਲਿਖਤੀ ਦਰਖਾਸਤ ਐਸ,ਡੀ,ਓ,ਸਾਹਿਬ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਇਸ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਟਰੇਡ ਯੂਨੀਅਨ ਦੇ ਆਗੂ ਕਾਕਾ ਸਿੰਘ, ਬੂਟਾ ਸਿੰਘ ਸੁਖਦੇਵ ਸਿੰਘ, ਹਰਬੰਤ ਸਿੰਘ ਆਦਿ ਆਗੂ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS