17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋੰ 13 ਨਵੰਬਰ ਦੀ 'ਬਠਿੰਡਾ ਰੈਲੀ'...

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋੰ 13 ਨਵੰਬਰ ਦੀ ‘ਬਠਿੰਡਾ ਰੈਲੀ’ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ

ਬਰਨਾਲਾ 11 ਨਵੰਬਰ (ਹਰਮਨ) ‘ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ’ ਵੱਲੋਂ ਪਿਛਲੇ 16 ਅਕਤੂਬਰ ਤੋਂ ਮੋਰਿੰਡਾ ਵਿਖੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਮੋਰਚਾ ਚਲਾਇਆ ਜਾ ਰਿਹਾ ਹੈ ਜਿਸ ਵਿਚ ‘ਪੁਰਾਣੀ ਪੈਨਸ਼ਨ’ ਦੀ ਮੰਗ ਵੀ ਇਕ ਪ੍ਰਮੁੱਖ ਮੰਗ ਹੈ ਪਰ ਪੰਜਾਬ ਸਰਕਾਰ ਵੱਲੋਂ ਕੇਵਲ ਪੇ-ਕਮਿਸ਼ਨ ਦੀ ਮੰਗ ਨੂੰ ਅੱਧੇ ਅਧੂਰੇ ਢੰਗ ਨਾਲ ਵਿਚਾਰਿਆ ਗਿਆ ਹੈ ਅਤੇ ਹੋਰ ਮੰਗਾਂ ਦੇ ਨਾਲ ਪੁਰਾਣੀ ਪੈਨਸ਼ਨ ਦੀ ਅਹਿਮ ਮੰਗ ਨੂੰ ਵੀ ਬਿਲਕੁਲ ਅਣਗੌਲਿਆ ਕੀਤਾ ਗਿਆ ਹੈ, ਜਿਸਦੇ ਰੋਸ ਵੱਜੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (PPPF) ਪੰਜਾਬ ਦੇ ਫੈਸਲੇ ਤਹਿਤ ਸਾਂਝੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਦੀ ਲੜੀ ਨੂੰ ਅੱਗੇ ਤੋਰਦੇ ਹੋਏ 13 ਨਵੰਬਰ ਦੀ ‘ਬਠਿੰਡਾ ਰੈਲੀ’ ਵਿੱਚ ਬਰਨਾਲਾਜ਼ਿਲ੍ਹੇ ਵੱਲੋਂ ਬੱਝਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ
ੲਿਸ ਸੰਬੰਧੀ ਜਾਣਕਾਰੀ ਦਿੰਦਿਅਾਂ ਫਰੰਟ ਦੇ ਅਾਗੂਅਾਂ ਨੇ ਦੱਸਿਅਾ ਕਿ ਸੂਬਾ ਸਰਕਾਰ ਦੇ ਖਿਲਾਫ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋੰ ਹੋਰਨਾਂ ਮੁਲਾਜ਼ਮ ਮੰਗਾਂ ਦੇ ਨਾਲ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਦੀ ਮੰਗ ਨੂੰ ਵੀ ਮੁੱਖ ਰੂਪ ਵਿੱਚ ਉਭਾਰਦੇ ਹੋਏ 13 ਨਵੰਬਰ ਨੂੰ ਮਨਪ੍ਰੀਤ ਬਾਦਲ, ਵਿੱਤ ਮੰਤਰੀ ਪੰਜਾਬ ਦੇ ਹਲਕੇ ਬਠਿੰਡਾ ਵਿਖੇ ‘ਇਤਿਹਾਸਕ ਰੈਲੀ’ ਕੀਤੀ ਜਾ ਰਹੀ ਹੈ, ਜਿਸ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (PPPF) ਵੱਲੋਂ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਨਿਰਮਲ ਪੱਖੋ,ਲਾਭ ਸਿੰਘ ਅਕਲੀਆ, ਰਮਨਦੀਪ ਬਰਨਾਲਾ, ਅੰਮ੍ਰਿਤ ਹਰੀਗੜ੍ਹ,ਗੁਰਵਿੰਦਰ ਤਪਾ,ਜੁਗਰਾਜ ਅਕਲੀਆ, ਨਵਦੀਪ ਧਨੌਲਾ, ਵਿਕਰਮਜੀਤ ਖੁੱਡੀ ਕਲਾਂ,ਚੇਤਵੰਤ ਧਨੌਲਾ, ਮਲਕੀਤ ਬਰਨਾਲਾ ਅਤੇ ਅਮਨ ਜਲੂਰ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS