
ਮਾਨਸਾ 11ਨਵੰਬਰ { ਗੁਰਜੰਟ ਸਿੰਘ ਬਾਜੇਵਾਲੀਆ} ਜਮਹੂਰੀ ਕਿਸਾਨ ਦੇ ਜਿਲਾ ਆਗੂ ਸਾਥੀ ਮੇਜਰ ਸਿੰਘ ਦੂਲੋਵਾਲ ਦੇ ਪਿਤਾ ਕਾਮਰੇਡ ਹਰਨੇਕ ਸਿੰਘ ਦੂਲੋਵਾਲ ਦੇ ਦਿਹਾਂਤ ਮੌਕੇ ਤੇਜਾਂ ਸਿੰਘ ਸੁਤੰਤਰ ਭਵਨ ਵਿਖੇ ਇੱਕ ਸੋਕ ਇਕੱਤਰਤਾ ਕੀਤੀ ਗਈ।ਜਿਸ ਵਿੱਛ ਕੁੱਲ ਹਿੰਦ ਕਿਸਾਨ ਸਭਾ ਦੇ ਦਲਜੀਤ ਮਾਨਸਾਹੀਆਂ,ਕ੍ਰਿਸ਼ਨ ਚੋਹਾਨ,ਰਤਨ ਭੋਲਾ,ਬੀ ਕੇ ਯੂ ਡਕੋਦਾਂ ਮਹਿੰਦਰ ਭੈਣੀ ਬਾਘਾ,ਬਲਵਿੰਦਰ ਸਰਮਾਂ,ਇੱਕਬਾਲ ਸਿੰਘ,ਪੰਜਾਬ ਕਿਸਾਨ ਯੂਨੀਅਨ ਦੇ ਸੁਖਚਰਨ ਦਾਨੇਵਾਲੀਆ,ਬੀ ਕੇ ਯੂ ਮਾਨਸਾ ਤੇਜ ਸਿੰਘ ਚਕੇਰੀਆ ਆਦਿ ਆਗੂਆ ਵੱਲੋ ਮੋਨ ਰਖ ਕੇ ਸਰਧਾਂਜਲੀ ਅਰਪਿੱਤ ਕੀਤੀ ਗਈ।ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸਾਥੀ ਦਲਜੀਤ ਮਾਨਸਾਹੀਆਂ ਨੇ ਦੱਸਿਆ ਕਿ ਸਾਥੀ ਹਰਨੇਕ ਸਿੰਘ ਦੂਲੋਵਾਲ ਦਾ ਸਰਧਾਂਜਲੀ ਸਮਾਰੋਹ ਗੁਰਦੁਆਰਾ ਬੀਬੀ ਬਲਜਿੰਦਰ ਕੌਰ ਵਿਖੇ 14 ਨਵੰਬਰ ਦਿਨ ਐਤਵਾਰ ਨੂੰ ਹੋਵੇਗਾ।ਇਸ ਸਮੇ ਰਾਜਨੀਤਿਕ,ਜਨਤਕ ਜਥੇਬੰਦੀਆ ਦੇ ਆਗੂ ਸਰਧਾਂਜਲੀ ਭੇਂਟ ਕਰਨਗੇ।






