17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹੈੱਡਟੀਚਰ ਪ੍ਰਮੋਸ਼ਨਾਂ ਲਈ ਸਮੂਹ ਯੂਨੀਅਨਾਂ ਨੇ ਜਿਲ੍ਹਾ ਸਿੱਖਿਆ ਅਫਸਰ ਨੂੰ ਦਿੱਤੀ ਸਹਿਮਤੀ

ਹੈੱਡਟੀਚਰ ਪ੍ਰਮੋਸ਼ਨਾਂ ਲਈ ਸਮੂਹ ਯੂਨੀਅਨਾਂ ਨੇ ਜਿਲ੍ਹਾ ਸਿੱਖਿਆ ਅਫਸਰ ਨੂੰ ਦਿੱਤੀ ਸਹਿਮਤੀ

ਫਿਰੋਜ਼ਪੁਰ,9 ਨਵੰਬਰ ( ਹਰਜਿੰਦਰ ਸਿੰਘ ਕਤਨਾ )- ਜਿਲ੍ਹੇ ਅੰਦਰ ਪਿਛਲੇ ਲੰਮੇ ਸਮੇਂ ਤੋਂ 200 ਦੇ ਕਰੀਬ ਹੈੱਡਟੀਚਰ ਦੀਆਂ ਖਾਲੀ ਪਈਆਂ ਪੋਸਟਾਂ ਤੇ ਪ੍ਰਮੋਸ਼ਨਾਂ ਕਰਨ ਲਈ ਰੋਸਟਰ ਪ੍ਰਵਾਨਗੀ ਤੋਂ ਬਾਅਦ ਹੁਣ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦੇ ਤੁਰੰਤ ਆਰਡਰ ਕਰਨ ਨੂੰ ਲੈ ਕੇ ਅੱਜ ਜਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਇਕਸੁਰ ਹੋ ਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨਾਲ ਦਫਤਰ ਵਿਖੇ ਮੀਟਿੰਗ ਕਰਦਿਆਂ ਲਿਖਤੀ ਸਹਿਮਤੀ ਦਿੱਤੀ ਕਿ ਹੈ ਕਿ ਨਿਯਮਾਂ ਅਨੁਸਾਰ ਅਧਿਆਪਕਾਂ ਨੂੰ ਬਣਦਾ ਹੱਕ ਦਿੰਦਿਆਂ ਤਰੁੰਤ ਆਰਡਰ ਜਾਰੀ ਕੀਤੇ ਜਾਣ।
ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨੂੰ ਜਿਲ੍ਹਾ ਸਿੱਖਿਆ ਅਫਸਰ (ਐਲੀ.) ਸ੍ਰੀ ਸੁਸ਼ੀਲ ਕੁਮਾਰ ਤੁਲੀ ਵੱਲੋਂ ਪੂਰਨ ਭਰੋਸਾ ਦਿੱਤਾ ਗਿਆ ਕਿ ਅੱਜ ਹੀ ਸ਼ਾਮ ਤੱਕ ਉਨ੍ਹਾਂ ਦੇ ਦਫਤਰੀ ਅਮਲੇ ਵੱਲੋਂ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦਾ ਰਿਕਾਰਡ ਤੇ ਲਿਸਟਾਂ ਮੁਕੰਮਲ ਕਰ ਲਈਆਂ ਜਾਣਗੀਆਂ,ਜਿਸ ਸਬੰਧੀ ਸਬੰਧਤ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਮੀਟਿੰਗ ਦੌਰਾਨ ਹੀ ਉਨ੍ਹਾਂ ਨੇ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦੇ ਸਵੈਘੋਸ਼ਨਾ ਸਬੰਧੀ ਨਮੂਨਾ ਪੱਤਰ ਵੀ ਬੀ.ਪੀ.ਈ.ਓ. ਦਫਤਰਾਂ ਨੂੰ ਜਾਰੀ ਕੀਤਾ ਗਿਆ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਹਰ ਹਾਲਤ ‘ਚ ਸਟੇਸ਼ਨ ਚੋਣ ਕਰਾ ਕੇ 11 ਨਵੰਬਰ ਤੱਕ ਆਰਡਰ ਜਾਰੀ ਕਰ ਦਿੱਤੇ ਜਾਣਗੇ।
ਮੀਟਿੰਗ ਦੌਰਾਨ ਐਲੀਮੈਂਟਰੀ ਟੀਚਰਜ ਯੂਨੀਅਨ ਦੇ ਆਗੂ ਹਰਜਿੰਦਰਪਾਲ ਸਿੰਘ ਪੰਨੂੰ,ਸੁਖਵਿੰਦਰ ਸਿੰਘ ਮਾਨ,ਸਤਬੀਰ ਸਿੰਘ ਬੋਪਾਰਾਏ, ਸੁਰੇਸ਼ ਕੁਮਾਰ ਖੁੱਲਰ,ਗੌਰਮਿੰਟ ਟੀਚਰ ਯੂਨੀਅਨ ਤੋਂ ਗੁਰਦੀਪ ਸਿੰਘ ਬਾਜਵਾ,ਹਰਿੰਦਰ ਸਿੰਘ ਸੁਲਤਾਨਵਿੰਡ,ਡੀ.ਟੀ.ਐਫ. ਤੋਂ ਅਸ਼ਵਨੀ ਅਵਸਥੀ ਸੁਖਰਾਜ ਸਿੰਘ ਸਰਕਾਰੀਆ, ਬੀ.ਐੱਡ. ਫਰੰਟ ਤੋਂ ਸੰਤਸੇਵਕ ਸਿੰਘ ਸਰਕਾਰੀਆ,ਸੰਜੀਵ ਕਾਲੀਆ ਗੌਰਮਿੰਟ ਸਕੂਲ ਟੀਚਰ ਯੂਨੀਅਨ ਤੋਂ ਰਾਜੇਸ਼ ਖਾਪਰਖੇੜੀ ਤੋਂ ਇਲਾਵਾ ਉੱਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਦੇਵ ਸਿੰਘ, ਅਰੁਣਾ ਕੁਮਾਰੀ,ਡੀਲਿੰਗ ਹੈਂਡ ਲਖਵਿੰਦਰ ਸਿੰਘ, ਅਧਿਆਪਕ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ, ਸੁਖਦੇਵ ਸਿੰਘ ਵੇਰਕਾ,ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸਿੰਘ ਸੰਧੂ, ਜਤਿੰਦਰ ਸਿੰਘ ਲਾਵੇਂ, ਚਰਨਜੀਵ ਕੁਮਾਰ,ਗੁਰਬਿੰਦਰ ਸਿੰਘ ਖਹਿਰਾ, ਨਵਦੀਪ ਸਿੰਘ, ਰਣਜੀਤ ਸਿੰਘ ਸ਼ਾਹ, ਮਨਿੰਦਰ ਸਿੰਘ, ਯਾਦਵਿੰਦਰ ਸਿੰਘ, ਜਗਦੀਸ਼ ਸਿੰਘ, ਮਨਜਿੰਦਰ ਸਿੰਘ, ਨਵਦੀਪ ਸਿੰਘ,ਗੁਰਵਿੰਦਰ ਸਿੰਘ ਹਾਜਰ ਸਨ

Today Now News

RELATED ARTICLES
- Advertisment -

POPULAR POSTS