17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁਲਾਜ਼ਮਾਂ ਦੀਆਂ 24 ਕੈਟਾਗਿਰੀਆਂ ਵੱਲੋਂ 13 ਨਵੰਬਰ ਨੂੰ ਮੁੱਖ ਮੰਤਰੀ ਦੇ ਹਲਕੇ...

ਮੁਲਾਜ਼ਮਾਂ ਦੀਆਂ 24 ਕੈਟਾਗਿਰੀਆਂ ਵੱਲੋਂ 13 ਨਵੰਬਰ ਨੂੰ ਮੁੱਖ ਮੰਤਰੀ ਦੇ ਹਲਕੇ ‘ਚ ਹੋਵੇਗਾ ਵਿਸ਼ਾਲ ਝੰਡਾ ਮਾਰਚ

ਮਾਨਸਾ/ਚੰਡੀਗੜ੍ਹ, 9 ਨਵੰਬਰ {ਗੁਰਜੰਟ ਸਿੰਘ ਬਾਜੇਵਾਲੀਆ} ਪੰਜਾਬ ਰਾਜ ਅਧਿਆਪਕ ਅਤੇ ਨਰਸਿੰਗ ਗੱਠਜੋੜ ਵੱਲੋਂ ਪੇਅ ਕਮੀਸ਼ਨ ਦੀ ਸਿਫਾਰਸ਼ ਤਹਿਤ ਪੰਜਾਬ ਦੇ ਮੁਲਾਜ਼ਮਾਂ ਦੀਆਂ 24 ਕੈਟਾਗਿਰੀਆਂ ਦਾ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਰੋਸ ਵਜੋਂ 13 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿਖੇ ਵਿਸ਼ਾਲ ਝੰਡਾ ਮਾਰਚ ਕਰਕੇ ਰਾਜ ਪੱਧਰੀ ਮਹਾਂ ਰੋਸ ਰੈਲੀ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਰਾਜ ਅਧਿਆਪਕ ਗੱਠਜੋੜ ਅਤੇ ਨਰਸਿੰਗ ਗੱਠਜੋੜ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਰੂਪਨਗਰ ਵਿਖੇ ਹੋ ਚੁੱਕੀ ਹੈ, ਜਿਸ ਵਿੱਚ ਗੱਠਜੋੜ ਨੇ 13 ਨਵੰਬਰ ਨੂੰ ਚਮਕੌਰ ਸਾਹਿਬ ਵਿਖੇ ਮੁੱਖ ਮੰਤਰੀ ਪੰਜਾਬ ਦੇ ਹਲਕੇ ਵਿੱਚ ਵਿਸ਼ਾਲ ਝੰਡਾ ਮਾਰਚ ਕਰਕੇ ਇੱਕ ਸੂਬਾ ਪੱਧਰੀ ਮਹਾਂ ਰੋਸ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਲਈ ਪੰਜਾਬ ਭਰ ਅੰਦਰ ਸਰਕਾਰ ਨੂੰ ਕਰੜੇ ਹੱਥੀਂ ਲੈਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜੰਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਤੇ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਣ ਬੁੱਝ ਕੇ ਮੁਲਾਜ਼ਮਾਂ ਦੀਆਂ 24 ਕੈਟਾਗਿਰੀਆਂ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਸੂਬੇ ਦੇ ਸਮੂਹ ਮੁਲਾਜ਼ਮਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਹੈ। ਜੰਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਤੇ ਬਲਰਾਜ ਸਿੰਘ ਘਲੋਟੀ, ਸਕੱਤਰ ਜਨਰਲ ਬੂਟਾ ਸਿੰਘ ਮੋਗਾ ਨੇ ਕਿਹਾ ਕਿ ਹੁਣ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀਆਂ 24 ਕੈਟਾਗਿਰੀਆਂ ਲਈ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ, ਉਨ੍ਹਾਂ ਦੱਸਿਆ ਕਿ ਪਹਿਲਾਂ 22 ਜੁਲਾਈ ਨੂੰ ਪੰਜਾਬ ਸਰਕਾਰ ਦੀ ਮੁਲਾਜ਼ਮ ਕਮੇਟੀ ਨਾਲ ਪੰਜਾਬ ਭਵਨ ਤੇ ਫਿਰ 8 ਸਤੰਬਰ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਤੇ ਹੋਰ ਉੱਚ ਅਧਿਕਾਰੀਆਂ ਨਾਲ ਗੱਠਜੋੜ ਦੀ ਚੰਡੀਗੜ੍ਹ ਸਕੱਤਰੇਤ ਵਿਖੇ ਮੀਟਿੰਗ ਹੋਈ ਸੀ, ਪਰ ਹਰ ਵਾਰ ਉਨ੍ਹਾਂ ਨੂੰ ਝੂਠੇ ਲਾਰੇ ਹੀ ਮਿਲੇ ਹਨ। ਪਿਛਲੇ ਸਮੇਂ ਉਨ੍ਹਾਂ ਨੇ 3 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਖਰੜ ‘ਚ ਪੰਜਾਬ ਰਾਜ ਅਧਿਆਪਕ ਗੱਠਜੋੜ ਦੀ ਅਗਵਾਈ ਹੇਠ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਵੱਲੋਂ ਸੰਕੇਤਕ ਧਰਨਾ ਦੇਣ ਦਾ ਵੀ ਐਲਾਨ ਕੀਤਾ ਸੀ, ਜਿਸ ਤਹਿਤ 28 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਗੱਠਜੋੜ ਦੇ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਸੀ, ਪਰ ਹਾਲੇ ਤੱਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਸਰਕਾਰ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਗੱਠਜੋੜ ਨੇ 16 ਅਗਸਤ ਨੂੰ ਸਿੱਸਵਾਂ ਫਾਰਮ ਵਿਖੇ ਇੱਕ ਵੱਡਾ ਐਕਸ਼ਨ ਕਰ ਕੇ ਸਰਕਾਰ ਦੇ ਸਭ ਭਰਮ ਭੁਲੇਖੇ ਕੱਢ ਦਿੱਤੇ ਸਨ, ਦੁਬਾਰਾ ਫਿਰ 17 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿਖੇ ਵੀ ਸੰਕੇਤਕ ਰੈਲੀ ਕਰਕੇ ਸਰਕਾਰ ਨੂੰ ਇਸ਼ਾਰਾ ਕਰ ਦਿੱਤਾ ਸੀ, ਪਰ ਸਰਕਾਰ ਹੁਣ ਦੁਬਾਰਾ ਫਿਰ ਮੁਲਾਜ਼ਮਾਂ ਦਾ ਜ਼ੋਰ ਵੇਖਣਾ ਚਾਹੁੰਦੀ ਹੈ, ਜਿਸ ਲਈ ਮੁਲਾਜ਼ਮ ਤਿਆਰ ਬਰ ਤਿਆਰ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਜਨੀਤੀ ਦੀ ਸੱਤਾਧਾਰੀ ਪਾਰਟੀ ਵਿੱਚ ਭਾਵੇਂ ਕੋਈ ਵੀ ਸਰਕਾਰ ਦੀ ਕਮਾਂਡ ਨੂੰ ਸੰਭਾਲੇ, ਭਾਵੇਂ ਕੋਈ ਵੀ ਨਵੀਂ ਕੁਰਸੀ ਤੇ ਬਿਰਜਮਾਨ ਹੋ ਕੇ ਕਿੰਨੇ ਵੀ ਵੱਡੇ ਬਿਆਨ ਦਾਗੇ, ਪਰ ਹਕੀਕਤ ਇਹ ਹੈ ਕਿ ਮੁਲਾਜ਼ਮਾਂ ਨੂੰ ਆਪਣੀਆਂ ਹੱਕੀ ਮੰਗਾਂ ਖਾਤਰ ਸੜਕਾਂ ਤੇ ਉੱਤਰਨਾ ਹੀ ਪੈਂਦਾ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹਰ ਮਹਿਕਮੇ ਦਾ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਪੇਅ ਕਮੀਸ਼ਨ ਦੀ ਵਧੀ ਹੋਈ ਰਿਪੋਰਟ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਵੇਖ ਰਹੇ ਹਨ, ਭਾਵੇਂ ਉਨ੍ਹਾਂ ਨੇ ਪੰਜਾਬ ਰਾਜ ਦੀ ਵਾਂਗਡੋਰ ਸੰਭਾਲਦਿਆਂ ਮੀਡੀਆ ਵਿੱਚ ਆਪਣੀ ਸਟੇਟਮੈਂਟ ਦੇ ਦਿੱਤੀ ਸੀ, ਕਿ ਉਹ ਮੁਲਾਜ਼ਮਾਂ ਦੇ ਹਰ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਨਗੇ, ਪਰ ਉਹ ਵੀ ਪਹਿਲਾਂ ਦੀ ਹਕੂਮਤ ਦੀ ਤਰ੍ਹਾਂ ਹਾਲੇ ਤੱਕ ਆਪਣਾ ਸਮਾਂ ਹੀ ਲੰਘਾ ਰਹੇ ਹਨ। ਜੇਕਰ ਹੱਕਾਂ ਦੀ ਗੱਲ ਕਰੀਏ, ਤਾਂ ਜ਼ਾਹਿਰ ਹੁੰਦਾ ਹੈ ਕਿ 2006 ਦੇ ਪੇਅ ਕਮੀਸ਼ਨ ਤਹਿਤ ਅਕਤੂਬਰ 2011 ਵਿੱਚ ਪੇਅ ਸਕੇਲ ‘ਚ ਸਰਕਾਰ ਤੋਂ ਹੋਈ ਟੈਕਨੀਕਲ ਗਲਤੀ ਦੇ ਅਧਾਰ ਤੇ ਵੱਧ ਗੁਣਾਂਕ ਤੇ ਪੇਅ ਕਮੀਸ਼ਨ ਦੇਣ ਅਤੇ ਸਾਰਾ ਬਕਾਇਆ ਲੈਣ ਦੀ ਪੰਜਾਬ ਦੇ ਮੁਲਾਜ਼ਮਾਂ ਦੀ ਮੰਗ ਪੂਰੀ ਤਰ੍ਹਾਂ ਜ਼ਾਇਜ਼ ਹੈ।
ਇਸ ਮੌਕੇ ਜੰਥੇਬੰਦੀ ਦੇ ਸੂਬਾ ਆਗੂ ਜਸਵਿੰਦਰ ਬਰਗਾੜੀ ਫਰੀਦਕੋਟ, ਕੁਲਵਿੰਦਰ ਸਿੰਘ ਜਹਾਂਗੀਰ, ਉਂਕਾਰ ਸਿੰਘ ਗੁਰਦਾਸਪੁਰ, ਸ਼ਿਵਰਾਜ ਸਿੰਘ ਜਲੰਧਰ, ਸੰਪੂਰਨ ਵਿਰਕ ਫਿਰੋਜ਼ਪੁਰ, ਜਗਤਾਰ ਸਿੰਘ ਮਨੈਲਾ, ਅਨੂਪ ਸ਼ਰਮਾਂ ਪਟਿਆਲਾ, ਹਰਿੰਦਰ ਪੱਲਾ ਅੰਮ੍ਰਿਤਸਰ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਸਾਹਿਬ ਰਾਜਾ ਕੋਹਲੀ ਫਾਜ਼ਿਲਕਾ, ਸੋਮਨਾਥ ਹੁਸ਼ਿਆਰਪੁਰ, ਬੂਟਾ ਸਿੰਘ ਬਰਨਾਲਾ, ਬਲਵੀਰ ਸਿੰਘ ਮੁਹਾਲੀ ਅਤੇ ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਲੁਧਿਆਣਾ, ਗੁਰਜੀਤ ਸਿੰਘ ਘਨੌਰ ਸੰਗਰੂਰ, ਗੁਰਜੀਤ ਸਿੰਘ ਜੱਸੀ ਬਠਿੰਡਾ, ਕਰਮਜੀਤ ਸਿੰਘ ਬੈਂਸ ਰੋਪੜ, ਸ਼ਿਵ ਰਾਣਾ ਮੁਹਾਲੀ, ਕੁਲਦੀਪ ਸੱਭਰਵਾਲ ਫਾਜ਼ਿਲਕਾ, ਗੁਰਪ੍ਰੀਤ ਬਰਾੜ ਮੁਕਤਸਰ, ਨਵਰੂਪ ਸਿੰਘ ਤਰਨਤਾਰਨ, ਮਨਮੀਤ ਰਾਏ ਮੋਗਾ, ਧਰਿੰਦਰ ਬੱਧਣ ਨਵਾਂਸ਼ਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਕੇਵਲ ਸਿੰਘ ਜਲੰਧਰ, ਖੁਸ਼ਵਿੰਦਰ ਸਿੰਘ ਮਾਨਸਾ, ਅਵਤਾਰ ਖੇੜੀਮਾਨੀਆ ਪਟਿਆਲਾ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਗੁਰਿੰਦਰ ਗੁਰਮ ਫਤਿਹਗੜ੍ਹ ਸਾਹਿਬ, ਚਰਨਜੀਤ ਸਿੰਘ ਅੰਮ੍ਰਿਤਸਰ, ਵਰਿੰਦਰ ਅਮਰ ਫਰੀਦਕੋਟ, ਸਤਨਾਮ ਸਿੰਘ ਗੁਰਦਾਸਪੁਰ, ਗੁਰਮੇਜ ਸਿੰਘ ਕਪੂਰਥਲਾ, ਦਲਜੀਤ ਸਿੰਘ ਸੈਣੀ ਕਪੂਰਥਲਾ ਆਦਿ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS