17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਟਰੱਸਟ ਜਿਲ੍ਹਾ ਪੱਧਰ ਤੇ ਖੋਲੇਗਾ ਸਪੈਸ਼ਲ ਬਚਿਆਂ ਲਈ ਸਕੂਲ-ਡਾ...

ਸਰਬੱਤ ਦਾ ਭਲਾ ਟਰੱਸਟ ਜਿਲ੍ਹਾ ਪੱਧਰ ਤੇ ਖੋਲੇਗਾ ਸਪੈਸ਼ਲ ਬਚਿਆਂ ਲਈ ਸਕੂਲ-ਡਾ ਓਬਰਾਏ

ਫਿਰੋਜ਼ਪੁਰ,8 ਨਵੰਬਰ(ਹਰਜਿੰਦਰ ਸਿੰਘ ਕਤਨਾ)-ਪ੍ਰਸਿੱਧ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਪੱਧਰ ਤੇ ਸਪੈਸ਼ਲ ਬਚਿਆਂ ਲਈ ਸਕੂਲ ਖੋਲੇਗਾ ਜਿੱਥੇ ਉਨਾਂ ਦੀ ਪੜਾਈ ਦੇ ਨਾਲ ਨਾਲ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਵੇਂਗਾ।ਡਾ ਓਬਰਾਏ ਇਥੇ ਐਚ ਐਮ ਸਕੂਲ ਵਿੱਚ ਇਥੋਂ ਦੀ ਇੱਕ ਐਨ ਜੀ ਓ ਵਲੋਂ ਸਪੈਸ਼ਲ ਬਚਿਆਂ ਦੇ ਕਰਵਾਏ ਗਏ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕੁੱਲ ਆਬਾਦੀ ਦਾ 2 ਪਰਸੈਂਟ ਕਿਸੇ ਨਾ ਕਿਸੇ ਪੱਖ ਤੋਂ ਕਮਜ਼ੋਰ ਹਨ ਅਤੇ ਇਨ੍ਹਾਂ ਵਿੱਚ ਜ਼ਿਆਦਾ ਗਿਣਤੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੈ ।ਉਹਨਾਂ ਹੋਰ ਕਿਹਾ ਕਿ ਤਰਨਤਾਰਨ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਅਮ੍ਰਿਤਸਰ ਵਿਚ ਅਜਿਹੇ ਬਚਿਆਂ ਦੀ ਗਿਣਤੀ ਬਹੁਤ ਜਿਆਦਾ ਹੈ।ਓਹਨਾਂ ਕਿਹਾ ਕਿ ਉਹਨਾ ਵਲੋਂ ਆਪਣੀਆਂ ਜ਼ਿਲ੍ਹਾ ਟੀਮਾਂ ਨੂੰ ਹਿਦਾਇਤਾਂ ਕੀਤੀਆਂ ਹਨ ਕਿ ਉਹ ਇਸ ਵਿਸ਼ੇ ਉਪਰ ਕੰਮ ਕਰਨ।ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਦਸੰਬਰ ਤੱਕ ਲੈਬੋਰਟਰੀਆਂ ਖੋਲਣ ਦਾ ਟੀਚਾ ਪੂਰਾ ਕਰ ਲਵੇਗਾ ਅਤੇ ਉਸ ਤੋਂ ਬਾਅਦ ਸਸਤੇ ਰੇਟਾਂ ਤੇ ਮੈਡੀਕਲ ਸਟੋਰ ਵੀ ਖੋਲੇਗਾ।ਇਸ ਮੌਕੇ ਸਪੈਸ਼ਲ ਬਚਿਆਂ ਵਲੋਂ ਗੀਤ,ਕੋਰੀਓਗ੍ਰਾਫੀ ਅਤੇ ਭਾਸ਼ਣ ਵੀ ਦਿੱਤੇ ਗਏ।ਅਖੀਰ ਵਿੱਚ ਪ੍ਰਬੰਧਕਾਂ ਵਲੋਂ ਡਾ ਓਬਰਾਏ ਅਤੇ ਉਹਨਾਂ ਨਾਲ ਪੁਜੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਜਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਡਾ ਸਤਨਾਮ ਸਿੰਘ ਨਿੱਜਰ, ਸ਼ਰਨਜੀਤ ਬੈਂਸ, ਸੁਖਜਿੰਦਰ ਸਿੰਘ ਲੰ ਹੈਅਰ ਪ੍ਰਧਾਨ ਅਮ੍ਰਿਤਸਰ ,ਗੁਰਬਿੰਦਰ ਸਿੰਘ ਬਰਾੜ ਪ੍ਰਧਾਨ ਮੁੱਕਤਸਰ, ਹਰਜਿੰਦਰ ਸਿੰਘ ਕਤਨਾ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ, ਅਮਰਜੀਤ ਕੌਰ ਛਾਬੜਾ ਮੀਤ ਪ੍ਰਧਾਨ, ਦਵਿੰਦਰ ਸਿੰਘ ਛਾਬੜਾ ਮੱਖੂ, ਬਲਵਿੰਦਰ ਪਾਲ ਸ਼ਰਮਾ, ਰਣਜੀਤ ਸਿੰਘ ਰਾਏ,ਵਿਜੇ ਕੁਮਾਰ ਬਹਿਲ ਆਸ਼ਾ ਸ਼ਰਮਾ,ਰਵੀ ਕੁਮਾਰ ,ਕਿਰਨ ਪੇਂਟਰ ,ਚੰਦਰ ਮੋਹਨ ਹਾਂਡਾ,ਸ਼ੈਲੀ ਕੰਬੋਜ ਅਤੇ ਜਗਦੀਸ ਥਿੰਦ ਵੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS