
ਲੁਧਿਆਣਾ 3 ਨਵੰਬਰ
ਯੂਥ ਅਕਾਲੀ ਦਲ ਦੇਹਾਤੀ ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਕਰੋਨਾ ਕਾਲ ਸਮੇਂ ਦੌਰਾਨ ਜਿੱਥੇ ਪਹਿਲ ਕਦਮੀ ਕਰਦੇ ਹੋਏ ਗੁਰੂ ਘਰ ਦੇ ਵਜ਼ੀਰਾਂ ਨੂੰ ਵਸਤਰ ਅਤੇ ਹੋਰ ਸਮੱਗਰੀ ਭੇਟ ਕੀਤੀ ਗਈ ਸੀ। ਉਸੇ ਤਰਾਂ ਇੱਕ ਵਾਰ ਫਿਰ ਤੋਂ ਵੱਡਾ ਤੇ ਸਰਾਹਨਾ ਯੋਗ ਉਪਰਾਲਾ ਕਰਦੇ ਹੋਏ ਉਨ੍ਹਾਂ ਬੰਦੀ ਛੋੜ ਦਿਵਸ ਨੂੰ ਆਪਣੇ ਢੰਗ ਨਾਲ ਮਨਾਉਂਦੇ ਹੋਏ ਨਵੀ ਤੇ ਅਨੋਖੀ ਮਿਸਾਲ ਕਾਇਮ ਕੀਤੀ। ਜਿਸ ਦੌਰਾਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਗੁਰੂ ਘਰ ਗੁਰਦੁਆਰਾ ਸਾਹਿਬ ਪਿੰਡ ਸੁਧਾਰ ਵਿਖੇ ਧਾਲੀਵਾਲ ਵੱਲੋਂ ਆਲੇ ਦੁਆਲੇ ਦੇ 11 ਪਿੰਡਾਂ ਸਹੌਲ਼ੀ, ਘੁਮਾਣ, ਅੱਬੂਵਾਲ, ਰੱਤੋਵਾਲ, ਟੂਸੇ, ਹਲਵਾਰਾ, ਐਤੀਆਨਾ, ਤੁਗਲ, ਜੱਸੋਵਾਲ, ਸੁਧਾਰ ਅਤੇ ਬੁਢੇਲ ਦੇ ਗੁਰੂ ਘਰਾਂ ਵਿੱਚ ਵਜ਼ੀਰ ਦੀ ਸੇਵਾ ਨਿਭਾਉਣ ਵਾਲੇ 31 ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਗੱਲਬਾਤ ਦੌਰਾਨ ਧਾਲੀਵਾਲ ਨੇ ਕਿਹਾ ਕਿ ਧਾਰਮਿਕ ਦਿਹਾੜਿਆਂ ਅਤੇ ਖੁਸ਼ੀ ਦੇ ਸਮੇਂ ਹੋਰਨਾਂ ਪਾਸੇ ਫਾਲਤੂ ਖਰਚ ਕਰਨ ਦੀ ਬਜਾਏ ਅਗਰ ਦੇਸ਼ ਕੌਮ ਅਤੇ ਮਾਨਵਤਾ ਦੀ ਭਲਾਈ ਹਿੱਤ ਯੋਗਦਾਨ ਪਾਉਣ ਵਾਲਿਆਂ ਦੀ ਹੋਂਸਲਾ ਹਫਜਾਈ ਅਤੇ ਮਾਣ ਸਨਮਾਨ ਕਰਦਿਆਂ ਮੈਨੂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਮਿਹਰ ਅਤੇ ਸਾਥੀਆਂ ਦੇ ਸਹਿਯੋਗ ਸਦਕਾ ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਐਸੇ ਦਿਹਾੜਿਆਂ ਨੂੰ ਵੱਡੇ ਪੱਧਰ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਤਾਂ ਜੋ ਇਹ ਪਲ ਹੋਰ ਵੀ ਯਾਦਗਾਰ ਪਲ ਬਣ ਸਕਣ। ਇਸ ਮੌਕੇ ਤੇ ਗੂ ਕਮੇਟੀ ਮੈਨੇਜਰ ਹਰਦੀਪ ਸਿੰਘ, ਪ੍ਰਧਾਨ ਜਸਵਿੰਦਰ ਸਿੰਘ, ਸਰਕਲ ਪ੍ਰਧਾਨ ਗੁਰਚੀਨ ਸਿੰਘ ਰੱਤੋਵਾਲ, ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ, ਕਰਮਜੀਤ ਸਿੰਘ ਗੋਲਡੀ ਆਦਿ ਵੀ ਹਾਜਿਰ ਸਨ।





