17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟਿਕਰੀ ਬਾਰਡਰ ‘ਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਰਾਤ ਵੇਲੇ ਬਣੀ ਟਕਰਾਅ ਦੀ...

ਟਿਕਰੀ ਬਾਰਡਰ ‘ਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਰਾਤ ਵੇਲੇ ਬਣੀ ਟਕਰਾਅ ਦੀ ਸਥਿਤੀ

ਟਿਕਰੀ ਬਾਰਡਰ-

ਅੱਜ ਦੇਰ ਰਾਤ ਉਸ ਵੇਲੇ ਟਿਕਰੀ ਬਾਰਡਰ ਤੇ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ, ਜਦੋਂ ਪੁਲਿਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ।

ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਧੱਕੇ ਦੇ ਨਾਲ ਉਠਾਉਣ ਆਈ ਪੁਲਿਸ ਨੂੰ ਉਸ ਵੇਲੇ ਮੂੰਹ ਦੀ ਖਾਣੀ ਪਈ, ਜਦੋਂ ਕਿਸਾਨਾਂ ਨੇ ਇੱਕਜੁੱਟ ਹੋ ਕੇ ਨਾਅਰਾ ਦਿੱਤਾ ਕਿ, ਹਰ ਜ਼ੋਰ ਜੁਲਮ ਦੀ ਟੱਕਰ ਮੇਂ ਸੰਘਰਸ਼ ਹਮਾਰਾ ਨਾਅਰਾ ਹੈ।

ਪੁਲਿਸ ਨੇ ਧੱਕੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਕਿ, ਬਾਰਡਰ ਖਾਲੀ ਕੀਤੇ ਜਾਣ, ਪਰ ਕਿਸਾਨਾਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ, ਜਿਹੜੇ ਬਾਰਡਰ ਖਾਲੀ ਕਰਨ ਦਾ ਹੁਕਮ ਸੁਪਰੀਮ ਕੋਰਟ ਨੇ ਦਿੱਤਾ ਹੈ, ਉਹਨੂੰ ਕਿਸਾਨਾਂ ਵੱਲੋਂ ਪਹਿਲਾਂ ਹੀ ਖਾਲੀ ਕਰ ਦਿੱਤਾ ਗਿਆ ਹੈ, ਹੁਣ ਕੇਂਦਰ ਦੀ ਸ਼ਹਿ ਤੇ ਪੁਲਿਸ ਗੁੰਡਾਗਰਦੀ ਕਰਨੀ ਬੰਦ ਕਰੇ।

ਕਿਸਾਨਾਂ ਨੇ ਜ਼ੋਰ ਦੇ ਕੇ ਪੁਲਿਸ ਨੂੰ ਕਿਹਾ ਕਿ, ਕੱਲ੍ਹ ਆਇਓਂ ਬੈਠ ਕੇ ਗੱਲ ਕਰਾਂਗੇ ਅੱਜ ਅਸੀਂ ਕਿਸੇ ਹਾਲਤ ਵਿੱਚ ਬਾਰਡਰ ਖਾਲੀ ਨਹੀਂ ਕਰਾਂਗੇ।

ਕਿਸਾਨਾਂ ਨੇ ਸਾਫ਼ ਸ਼ਬਦਾਂ ਵਿੱਚ ਹੈਂਕੜਬਾਜ਼ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ, ਜੇਕਰ ਧੱਕੇ ਦੇ ਨਾਲ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋੋਸਿਸ਼ ਕੀਤੀ ਜਾਂ ਫਿਰ ਕਿਸਾਨਾਂ ਦੇ ਨਾਲ ਜ਼ੋਰ ਜ਼ੁਲਮ ਕੀਤਾ ਤਾਂ, ਇਸ ਦਾ ਨਤੀਜਾ ਚੰਗਾ ਨਹੀਂ ਹੋਵੇਗਾ।

ਕਿਸਾਨਾਂ ਦੁਆਰਾ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਪੁਲਿਸ ਮੌਕੇ ਤੋਂ ਫਰਾਰ ਹੋ ਗਈ।
]ਦੂਜੇ ਪਾਸੇ ਟਵੀਟ ਕਰਕੇ ਕਿਸਾਨ ਮੋਰਚੇ ਦੇ ਉਕਤ ਘਟਨਾ ਬਾਰੇ ਸਮੂਹ ਕਾਇਨਾਤ ਨੂੰ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ, ਟਿਕਰੀ ਬਾਰਡਰ ਤੇ ਅੱਧੀ ਰਾਤ ਨੂੰ ਪੁਲਿਸ ਵੱਲੋਂ ਰਸਤੇ ਖੁੱਲ੍ਹਵਾਉਣ ਸਬੰਧਤ ਬਿਨ੍ਹਾਂ ਗੱਲਬਾਤ ਦੇ ਕਾਰਵਾਈ ਦਾ ਯਤਨ ਕੀਤਾ ਗਿਆ, ਪਰ ਕਿਸਾਨ ਇੱਕਜੁੱਟ ਹੋ ਕੇ ਤੁਰੰਤ ਟਿਕਰੀ ਬਾਰਡਰ ਤੇ ਪਹੁੰਚ ਗਏ ਹਨ, ਹੁਣ ਹਾਲਾਤ ਕੁੱਝ ਠੀਕ ਹਨ, ਕਿਸਾਨਾਂ ਨੇ ਰਾਤ ਨੂੰ ਹੀ ਆਪਣੇ ਮੰਚ ਦੀ ਦਿਨਚਰਚਾ ਸ਼ੁਰੂ ਕਰ ਦਿੱਤੀ ਹੈ। … ਹਰ ਜ਼ੋਰ ਜੁਲਮ ਦੀ ਟੱਕਰ ਮੇਂ ਸੰਘਰਸ਼ ਹਮਾਰਾ ਨਾਅਰਾ ਹੈ।

Today Now News

RELATED ARTICLES
- Advertisment -

POPULAR POSTS