17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰPegasus episode ਮੋਦੀ ਸਰਕਾਰ ਜਾਸੂਸੀ ਲਈ ਖਰੀਦਿਆ ਸੀ ਪੈਗਾਸਸ ਸਾਫ਼ਟਵੇਅਰ

Pegasus episode ਮੋਦੀ ਸਰਕਾਰ ਜਾਸੂਸੀ ਲਈ ਖਰੀਦਿਆ ਸੀ ਪੈਗਾਸਸ ਸਾਫ਼ਟਵੇਅਰ

ਨਵੀਂ ਦਿੱਲੀ ਸੁਪਰੀਮ ਕੋਰਟ ਵੱਲੋਂ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾਉਣ ਦੇ ਮੱਦੇਨਜ਼ਰ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਸਪਾਈਵੇਅਰ ਭਾਰਤ ਸਰਕਾਰ ਨੇ ਖਰੀਦਿਆ ਸੀ।

ਪੀ. ਚਿਦੰਬਰਮ ਨੇ ਟਵੀਟ ਕੀਤਾ, ‘ਕੱਲ੍ਹ ਇਜ਼ਰਾਈਲ ਦੇ ਰਾਜਦੂਤ ਨੇ ਜਨਤਕ ਤੌਰ ’ਤੇ ਕਿਹਾ ਕਿ ਪੈਗਾਸਸ ਸਪਾਈਵੇਅਰ ਸਿਰਫ ਸਰਕਾਰ ਨੂੰ ਵੇਚਿਆ ਗਿਆ ਸੀ। ਪੀ. ਚਿਦੰਬਰਮ ਨੇ ਕਿਹਾ ਕਿ, ਇਸ ਸਭ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤ ਦੇ ਮਾਮਲੇ ਵਿੱਚ ਖਰੀਦਦਾਰ ਯਕੀਨੀ ਤੌਰ ’ਤੇ ਭਾਰਤ ਸਰਕਾਰ ਸੀ।

ਉਨ੍ਹਾਂ ਸਵਾਲ ਕੀਤਾ ਕਿ, ਜਦੋਂ ਸਭ ਕੁੱਝ ਨੰਗਾ ਚਿੱਟਾ ਹੋ ਗਿਆ ਹੈ ਤਾਂ, ਕੀ ਦੂਰਸੰਚਾਰ ਮੰਤਰੀ ਇਹ ਗੱਲ ਕਬੂਲ ਕਰਨਗੇ ਕਿ ਪੈਗਾਸਸ ਦੀ ਖਰੀਦਦਾਰ ਭਾਰਤ ਸਰਕਾਰ ਸੀ?

ਉਨ੍ਹਾਂ ਕਿਹਾ ਕਿ, ਜੇਕਰ ਉਹ ਚੁੱਪ ਰਹਿੰਦੇ ਹਨ ਤਾਂ ਉਨ੍ਹਾਂ ਦੇ ਰਿਪੋਰਟ ਕਾਰਡ ਖ਼ਰਾਬ ਹੀ ਰਹੇਗਾ।’

Today Now News

RELATED ARTICLES
- Advertisment -

POPULAR POSTS