
ਮਾਨਸਾ 28ਅਕਤੂਬਰ/ਗੁਰਜੰਟ ਸਿੰਘ ਬਾਜੇਵਾਲੀਆ / ਆਪ ਦਾ ਕਨਵੀਨਰ ਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਥਾਨਕ ਵਿਰਾਸਤ ਪੈਲੇਸ ਵਿੱਚ ਕਿਸਾਨਾ ਨਾਲ ਗੱਲਾਂ ਪ੍ਰੋਗਰਾਮ ਵਿੱਚ ਆਏ , ਜਿਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੋਰਚੇ ਦੇ ਪ੍ਰੋਗਰਾਮ ਮੁਤਾਬਕ ਕੇਜਰੀਵਾਲ ਨਾਲ ਕੁਝ ਸਵਾਲ ਕਰਨ ਪਹੁੰਚੇ ਤੇ ਜਦੋਂ ਕੇਜਰੀਵਾਲ ਤੋ ਕਿਸਾਨ ਆਗੂਆ ਨੇ ਸਵਾਲ ਪੁਛੇ ਤਾ ਉਹ ਜਵਾਬ ਦੇਣ ਦੀ ਥਾ ਰਾਜਨੀਤਕ ਸਵਾਲ ਕਹਿ ਕੇ ਭੱਜ ਗਏ । ਪ੍ਰੈਸ ਬਿਆਨ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮਾਹਿੰਦਰ ਭੈਣੀਬਾਘਾ ,ਐਡਵੋਕੇਟ ਕੁਲਵਿੰਦਰ ਉੱਡਤ , ਗੁਰਜੰਟ ਸਿੰਘ ਮਾਨਸਾ , ਤੇਜ ਸਿੰਘ ਚਕੇਰੀਆ , ਕਿ੍ਸਨ ਚੌਹਾਨ ਤੇ ਮੇਜਰ ਸਿੰਘ ਦੂਲੋਵਾਲ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਕਿਸਾਨਾ ਦੇ ਕਿਸੇ ਵੀ ਸਵਾਲ ਦਾ ਜੁਵਾਬ ਸਹੀ ਨਹੀ ਦੇ ਸਕੇ , ਇਧਰ ਉਧਰ ਦੀਆਂ।ਗੱਲਾਂ ਕਰਨ ਲੱਗ ਗਏ ਤੇ ਜਦੋ ਰਾਜਾਂ ਨੂੰ ਵੱਧ ਅਧਿਕਾਰਾ ਦਾ ਸਵਾਲ ਕੀਤਾ ਗਿਆ ਤੇ ਜੰਮੂ ਕਸਮੀਰ ਤੋ ਧਾਰਾ 370, 35ਏ ਹਟਾਉਣ ਦੇ ਮਾਮਲੇ ਵਿੱਚ ਆਪ ਦੇ ਸਟੈਂਡ ਦਾ ਸਵਾਲ ਤਾ ਕੇਜਰੀਵਾਲ ਭੱੜਕ ਗਏ ਤੇ ਰਾਜਨੀਤਕ ਸਵਾਲ ਕਹਿ ਕੇ ਭੱਜ ਗਏ ।ਆਗੂਆਂ ਨੇ ਕਿਹਾ ਕਿ ਕੇਜਰੀਵਾਲ ਕਿਸਾਨਾ ਦੇ ਨਾਮ ਤੇ ਰਾਜਨੀਤੀ ਕਰ ਸਕਦੇ ਹਨ ,ਜੇਕਰ ਕਿਸਾਨ ਕੋਈ ਸਵਾਲ ਪੁੱਛ ਲੈਣ ਤਾ ਕਹਿਣ ਕਿ ਕਿਸਾਨਾਂ ਰਾਜਨੀਤੀ ਕਰ ਰਹ ਹਨ , ਆਗੂਆਂ ਨੇ ਕਿਹਾ ਕਿ ਕੇਜਰੀਵਾਲ ਕਿਸਾਨਾਂ ਦੇ ਨਾਮ ਤੇ ਰਾਜਨੀਤਕ ਰੋਟੀਆਂ ਸੇਕਣੀਆ ਬੰਦ ਕਰਨ ਤੇ ਲੋਕਾ ਨੂੰ ਗੁਮਰਾਹ ਕਰਨਾ ਬੰਦ ਕਰਨ ।




