17.1 C
Chandigarh

TODAY NOW NEWS

Friday, March 20, 2026
Homeਮਨੋਰੰਜਨਟੀ ਵੀSidharth ਦੀ ਮੌਤ ਦੇ 57 ਦਿਨ ਬਾਅਦ ਸ਼ਹਨਾਜ਼ ਗਿੱਲ ਨੇ ਪਹਿਲੀ ਬਾਰ...

Sidharth ਦੀ ਮੌਤ ਦੇ 57 ਦਿਨ ਬਾਅਦ ਸ਼ਹਨਾਜ਼ ਗਿੱਲ ਨੇ ਪਹਿਲੀ ਬਾਰ ਸ਼ੇਅਰ ਕੀਤਾ ਪੋਸਟ, ‘ਤੂੰ ਮੇਰਾ ਹੈ ਔਰ…’

ਨਵੀਂ ਦਿੱਲੀ : ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਮਾਨੋ ਖੋ ਗਈ ਹੋਵੇ। ਸ਼ਹਿਨਾਜ਼ ਭਾਵੇਂ ਹੀ ਸ਼ੂਟਿੰਗ ‘ਤੇ ਵਾਪਸ ਆ ਗਈ ਹੋਵੇ ਪਰ ਉਸ ਦੇ ਚਿਹਰੇ ‘ਤੇ ਉਦਾਸੀ ਦੀ ਝਲਕ ਸਾਫ ਨਜ਼ਰ ਆ ਰਹੀ ਹੈ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਪੂਰੀ ਤਰ੍ਹਾਂ ਗਾਇਬ ਹੋ ਗਈ ਸੀ। ਨਾ ਤਾਂ ਉਹ ਸੋਸ਼ਲ ਮੀਡੀਆ ‘ਤੇ ਐਕਟਿਵ ਸੀ ਤੇ ਨਾ ਹੀ ਕਿਤੇ ਨਜ਼ਰ ਆ ਰਹੀ ਸੀ। ਹਾਲਾਂਕਿ, ਸ਼ਹਿਨਾਜ਼ ਆਪਣੀ ਫਿਲਮ ਦੀ ਰਿਲੀਜ਼ ਡੇਟ ਦੇ ਆਲੇ-ਦੁਆਲੇ ਦੁਬਾਰਾ ਕੰਮ ‘ਤੇ ਵਾਪਸ ਆ ਗਈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ‘ਤੇ ਵੀ ਮੁੜ ਸਰਗਰਮ ਹੋ ਗਈ ਹੈ।

ਸਿਧਾਰਥ ਦੀ ਮੌਤ ਦੇ 57 ਦਿਨਾਂ ਬਾਅਦ ਸ਼ਹਨਾਜ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਪਹਿਲਾ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ ਨਾਲ ਹੀ ਸ਼ਹਨਾਜ਼ ਨੇ ਐਨਾਲ ਵੀ ਕੀਤਾ ਹੈ। ਦਰਅਸਲ ਸ਼ਹਨਾਜ਼ ਕੱਲ੍ਹ ਭਾਵ 29 ਅਕਤੂਬਰ ਨੂੰ ਗਾਣਾ ਰਿਲੀਜ਼ ਕਰਨ ਵਾਲੀ ਹੈ। ਇਹ ਗਾਣਾ ਸ਼ਹਨਾਜ਼ ਰਿਲੀਜ਼ ਕਰਨ ਵਾਲੀ ਹੈ। ਇਹ ਗਾਣਾ ਸ਼ਹਨਾਜ਼ ਨੇ ਸਿਧਾਰਥ ਨੂੰ dedicated ਕੀਤਾ ਹੈ ਗਾਣੇ ਦੇ ਬੋਲ ਹਨ ‘ਤੂੰ ਯਹੀ ਹੈ..।’ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤਾ ਹੈ ਜਿਸ ਵਿਚ ਸਿਡ ਤੇ ਉਹ ਖੁੱਲ੍ਹ ਕੇ ਹੱਸਦੇ ਨਜ਼ਰ ਆ ਰਹੇ ਹਨ। ਪੋਸਟਰ ‘ਤੇ ਲਿਖਿਆ ਹੈ ‘ਤੂੰ ਯਹੀ ਹੈ.. ਸਿਧਾਰਥ ਸ਼ੁਕਲਾ ਨੂੰ ਮੇਰਾ Tribute’ ਇਸ ਫੋਟੋ ਨੂੰ ਸ਼ੇਅਰ ਕਰਨ ਦੇ ਨਾਲ ਸ਼ਹਨਾਜ਼ ਨੇ ਇਕ ਵਾਰ ਫਿਰ ਪਿਆਰ ਦਾ ਇਜ਼ਹਾਰ ਕੀਤਾ ਹੈ। ਅਦਾਕਾਰਾ ਨੇ ਲਿਖਿਆ ‘ਤੂੰ ਮੇਰਾ ਹੈ ਔਰ…’ ਸਿਧਾਰਥ ਸ਼ੁਕਲਾ।’

Today Now News

RELATED ARTICLES
- Advertisment -

POPULAR POSTS