16 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ...

ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ 6 ਨਵੰਬਰ ਨੂੰ

ਚੰਡੀਗੜ੍ਹ, 28 ਅਕਤੂਬਰ

ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ 6 ਨਵੰਬਰ ਨੂੰ ਹੋਣਗੇ। ਇਹ ਜਾਣਕਾਰੀ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਪਰਮਿੰਦਰ ਪਾਲ ਸਿੰਘ ਸੰਧੂ ਵੱਲੋਂ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ਼ ਅੰਡਰ-18 (ਲੜਕੇ ਅਤੇ ਲੜਕੀਆਂ) ਜੋ ਹਰਿਆਣਾ ਵਿਖੇ ਮਿਤੀ 5 ਫ਼ਰਵਰੀ ਤੋਂ 14 ਫ਼ਰਵਰੀ, 2022 ਤੱਕ ਹੋ ਰਹੀਆਂ ਹਨ, ਵਿੱਚ ਪੰਜਾਬ ਰਾਜ ਦੀਆਂ ਵੱਖ-ਵੱਖ ਖੇਡਾਂ ਵਿੱਚ ਟੀਮਾਂ ਭੇਜਣ ਲਈ 30 ਅਕਤੂਬਰ ਨੂੰ ਟਰਾਇਲ ਕਰਵਾਉਣ ਦੇ ਫੈਸਲੇ ਵਿੱਚ ਅੰਸ਼ਿਕ ਸੋਧ ਕਰਦਿਆਂ ਹੁਣ ਹਾਕੀ ਖੇਡ ਦੇ ਟਰਾਇਲ 30 ਅਕਤੂਬਰ ਦੀ ਬਜਾਏ 6 ਨਵੰਬਰ ਨੂੰ ਸਵੇਰੇ 11:00 ਵਜੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਕਰਵਾਏ ਜਾਣਗੇ। ਬਾਕੀ ਖੇਡਾਂ ਦੇ ਟਰਾਇਲਾਂ ਦੀ ਮਿਤੀ, ਸਮਾਂ ਅਤੇ ਸਥਾਨ ਪਹਿਲਾਂ ਵਾਂਗ ਹੀ ਰਹੇਗਾ।

Today Now News

RELATED ARTICLES
- Advertisment -

POPULAR POSTS