17.1 C
Chandigarh

TODAY NOW NEWS

Thursday, March 19, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਚਰਚ ਦੇ ਪਾਦਰੀ ਵਲੋਂ ਬਾਈਬਲ ਦਾ ਟਰੱਕ ਵੇਚਿਆ ਰਦੀ ਚ ,,, ਜਦ...

ਚਰਚ ਦੇ ਪਾਦਰੀ ਵਲੋਂ ਬਾਈਬਲ ਦਾ ਟਰੱਕ ਵੇਚਿਆ ਰਦੀ ਚ ,,, ਜਦ ਪਲਟਿਆ ਟਰੱਕ ਤਾ ਖੁਲ੍ਹਾ ਭੇਦ

ਗੁਰਦਾਸਪੁਰ : ਬੀਤੀ ਦੇਰ ਰਾਤ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਵਿਖੇ ਜੰਮੂ ਤੋਂ ਅੰਮ੍ਰਿਤਸਰ ਰਦੀ ਨਾਲ ਭਰਿਆ ਟਰੱਕ ਜੋਕਿ ਖਾਲੀ ਹੋਣ ਲਈ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਜਾ ਰਿਹਾ ਸੀ ਅਚਾਨਕ ਬਟਾਲਾ ਦੇ ਅੰਮ੍ਰਿਤਸਰ ਰੋਡ ਉਤੇ ਆਕੇ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ ਦੇ ਵਿਚਕਾਰ ਪਲਟ ਗਿਆ ,, ਪਲਟਣ ਨਾਲ ਜਾਨੀ ਨੁਕਸਾਨ ਤਾ ਨਹੀਂ ਹੋਇਆ ਪਰ ਈਸਾਈ ਭਾਈਚਾਰੇ ਦੇ ਉਹਨਾਂ ਨਕਾਬਪੋਸ਼ ਪਾਦਰੀਆਂ ਦੇ ਚੇਹਰੇ ਤੋਂ ਪਰਦਾ ਉੱਠਿਆ ਜਿਸ ਕਰਕੇ ਸਾਰੇ ਧਰਮ ਤੇ ਲੋਕ ਉਂਗਲੀ ਚੁੱਕਦੇ ਹਨ ਕਿ ਇਹ ਧਰਮ ਪਰਿਵਰਤਨ ਕਰਵਾਉਂਦੇ ਹਨ ਕਿਉਕਿ ਉਸ ਟਰੱਕ ਵਿਚ ਰਦੀ ਦੇ ਨਾਲ ਨਾਲ 90% ਬਾਈਬਲ ਵੇਚੀ ਜਾ ਰਹੀ ਸੀ | ਟਰੱਕ ਪਲਟਨ ਨਾਲ ਪਵਿੱਤਰ ਬਾਈਬਲ ਦੀਆ ਲੱਖਾਂ ਕਾਪੀਆਂ ਸੜਕ ਵਿੱਚ ਖਿੱਲਰ ਗਈਆਂ ਅਤੇ ਕ੍ਰਿਸੀਆਂਨ ਭਾਇਚਾਰੇ ਨੂੰ ਪਤਾ ਲੱਗਦੇ ਹੀ ਓਥੇ ਪੁਹੰਚਣੇ ਸ਼ੁਰੂ ਹੋਏ ਅਤੇ ਪੁਲਿਸ ਪ੍ਰਸਾਸ਼ਨ ਕੋਲੋਂ ਉਹਨਾਂ ਲੋਕਾਂ ਉਤੇ ਕਾਰਵਾਈ ਦੀ ਮੰਗ ਕਰਨੀ ਸ਼ੁਰੂ ਕੀਤੀ ਜਿਹਨਾਂ ਨੇ ਥੋੜੇ ਪੈਸਿਆਂ ਲਈ ਇੰਨਾ ਘਿਨੌਣਾ ਕੰਮ ਕੀਤਾ | ਫਿਲਹਾਲ ਕ੍ਰਿਸੀਆਂਨ ਭਚਾਰੇ ਦੇ ਮੋਹਤਬਰਾਂ ਨੇ ਮੌਕੇ ਤੇ ਪਵਿੱਤਰ ਬਾਈਬਲ ਦੀਆ ਕਾਪੀਆਂ ਨੂੰ ਸੜਕ ਵਿੱਚੋ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਕਿਸੇ ਚੰਗੀ ਜਗ੍ਹਾ ਤੇ ਰੱਖਣ ਦੀ ਗੱਲ ਕਹਿ | ਮੌਕੇ ਉਤੇ ਪੁਲਿਸ ਪ੍ਰਸਾਸ਼ਨ ਨੇ ਪੁਹੰਚ ਕੇ ਸ਼ਿਕਾਇਤ ਲਿੱਖ ਲਈ ਹੈ ਅਤੇ ਜਾਂਚ ਤੋਂ ਬਾਦ ਜੋ ਸਾਮਣੇ ਆਏਗਾ ਉਸੇ ਤਰੀਕੇ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ

Today Now News

RELATED ARTICLES
- Advertisment -

POPULAR POSTS