16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਨ ਸਟਾਪ ਸੈਂਟਰ (ਸਖੀ) ਵਲੋਂ ਲਗਾਇਆ ਜਾਗਰੂਕਤਾ ਕੈਂਪ

ਵਨ ਸਟਾਪ ਸੈਂਟਰ (ਸਖੀ) ਵਲੋਂ ਲਗਾਇਆ ਜਾਗਰੂਕਤਾ ਕੈਂਪ

ਮਾਨਸਾ, 27 ਅਕਤੂਬਰ/ਗੁਰਜੰਟ ਸਿੰਘ ਬਾਜੇਵਾਲੀਆ/ਮਾਨਸਾ ਵਿਖੇ, ਵਨ ਸਟਾਪ ਸੈਂਟਰ (ਸਖੀ) ਦੇ ਸਟਾਫ ਵੱਲੋਂ ਜ਼ਿਲ੍ਹੇ ਵਿਚ ਚਲ ਰਹੇ ਐਫਲੀ ਆਈਲਟਸ ਸੈਂਟਰ, ਅਤੇ ਨਿਰਵੈਰ ਕਲੱਬ ਦੇ ਸਹਿਯੋਗ ਨਾਲ ਹਿੰਸਾ ਅਤੇ ਅਪਰਾਧ ਤੋਂ ਪੀੜਤ ਮਹਿਲਾਵਾਂ ਦੀ ਸਹਾਇਤਾ ਲਈ ਜਾਗਰੂਕ ਕੈਂਪ ਲਗਾਇਆ ਗਿਆ, ਜਿਸ ਵਿਚ ਵਨ ਸਟੋਪ ਸੈਂਟਰ (ਸਖੀ) ਦੁਆਰਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਵਨ ਸਟੋਪ ਸੈਂਟਰ ਸਕੀਮ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਸੈਂਟਰ ਪ੍ਰਬੰਧਕ ਸ੍ਰੀਮਤੀ ਗਗਨਦੀਪ ਕੌਰ ਨੇ ਇਸ ਸੈਮੀਨਾਰ ਦੌਰਾਨ ਹਾਜਰ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਨ ਸਟਾਪ ਸੈਂਟਰ ਵੱਲੋਂ ਜਿਨਸੀ ਹਮਲੇ, ਘਰੇਲੂ ਹਿੰਸਾਂ, ਤਸਕਰੀ, ਤੇਜ਼ਾਬੀ ਹਮਲੇ ਆਦਿ ਦੀਆਂ ਸ਼ਿਕਾਰ ਔਰਤਾਂ ਨੂੰ ਵਨ ਸਟਾਪ ਸੈਂਟਰ (ਸਖੀ) ਵਿੱਚ ਇਕ ਹੀ ਛੱਤ ਹੇਠ ਲੌੜੀਂਦੀਆਂ ਸੇਵਾਵਾਂ ,ਜਿਵੇਂ ਕਿ ਮੁਫਤ ਕਾਨੂੰਨੀ ਸਹਾਇਤਾ, ਮਾਨਸਿਕ ਤੇ ਸਮਾਜਿਕ ਪਰਾਮਰਸ਼, ਮੈਡੀਕਲ ਆਦਿ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ ।
ਇਸ ਤੋਂ ਇਲਾਵਾ ਸੈਂਟਰ ਪ੍ਰਬੰਧਕ ਵੱਲੋਂ ਵਨ ਸਟਾਪ ਸੈਂਟਰ ਦੁਆਰਾ ਹੱਲ ਕੀਤੇ ਗਏ ਕੇਸਾਂ ਬਾਰੇ ਵੀ ਚਾਨਣਾ ਪਾਇਆ ਗਿਆ। ਵਨ ਸਟੋਪ ਸੈਂਟਰ ਸਟਾਫ ਦੁਆਰਾ ਸਕੀਮ ਸੰਬੰਧੀ ਇਸ਼ਤਿਹਾਰ, ਵਿਸਟਿੰਗ ਕਾਰਡ ਵੀ ਵੰਡੇ ਗਏ। ਵਿਦਿਆਰਥੀਆਂ ਵੱਲੋਂ ਇਸ ਸਕੀਮ ਬਾਰੇ ਵੱਧ ਤੋਂ ਵੱਧ ਆਪਣੇ ਆਲੇ-ਦੁਆਲੇ ਦੇ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਭਰੋਸਾ ਦਵਾਇਆ ਗਿਆ ।

Today Now News

RELATED ARTICLES
- Advertisment -

POPULAR POSTS