16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੋੜਵੰਦਾਂ ਲਈ ਆਸ ਦੀ ਕਿਰਨ ਬਣੇ ਡਾ ਓਬਰਾਏ। 20 ਪਰਿਵਾਰਾਂ ਨੂੰ ਦਿੱਤੇ...

ਲੋੜਵੰਦਾਂ ਲਈ ਆਸ ਦੀ ਕਿਰਨ ਬਣੇ ਡਾ ਓਬਰਾਏ। 20 ਪਰਿਵਾਰਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ।

ਤਲਵੰਡੀ ਭਾਈ,26ਅਕਤੂਬਰ(ਹਰਜਿੰਦਰ ਸਿੰਘ ਕਤਨਾ)-ਨਾਮਵਾਰ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ ਵੱਲੋਂ ਤਲਵੰਡੀ ਭਾਈ ਅਤੇ ਮੁੱਦਕੀ ਨਾਲ ਸਬੰਧਿਤ 20 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਇਸ ਮੋਕੇ ਇੱਥੇ ਸੰਸਥਾ ਦੇ ਜਿਲ੍ਹਾ ਦਫ਼ਤਰ ਵਿੱਚ ਵਿੱਚ ਕਰਵਾਏ ਗਏ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਹ ਚੈੱਕ ਟਰੱਸਟ ਦੇ ਜਿਲ੍ਹਾ ਫਿਰੋਜ਼ਪੁਰ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਉੁਨ੍ਹਾਂ ਨਾ ਟੀਮ ਦੇ ਹੋਰ ਆਹੁਦੇਦਾਰਾਂ ਵੱਲੋਂ ਦਿੱਤੇ ਗਏ। ਇਸ ਮੌਕੇ ਤੇ ਕਈ ਹੋਰ ਮੁੱਦਿਆਂ ਤੇ ਵਿਚਾਰ ਚਰਚਾ ਵੀ ਹੋਈ। ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਲੋੜਵੰਦਾਂ ਲਈ ਆਸ ਦੀ ਕਿਰਨ ਬਣ ਗਏ ਹਨ ਜੋ ਹਰ ਮਹੀਨੇ ਆਪਣੀ ਜੇਬ ਵਿੱਚੋਂ ਬਗੈਰ ਕਿਸੇ ਤੋਂ ਮਾਲੀ ਮੱਦਦ ਲਏ ਹਜ਼ਾਰਾਂ ਲੋੜਵੰਦਾਂ ਨੂੰ ਕਰੋੜਾਂ ਰੁਪਏ ਵੰਡਦੇ ਹਨ।ਉਹਨਾਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਸੰਸਥਾ ਵੱਲੋਂ ਲੋਕ ਭਲਾਈ ਦੇ ਕਾਰਜ਼ ਸ਼ੁਰੂ ਹੋਏ ਕੀਤੇ ਹਨ। ਸੰਸਥਾ ਵੱਲੋਂ ਜਿੱਥੇ ਆਰਥਿਕ ਤੌਰ ਤੇ ਕਮਜੋਰ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ ਉੱਥੇ ਗਰੀਬਾਂ ਲਈ ਮੈਡੀਕਲ ਸੇਵਾ ਅਤੇ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਗੁਰਦਿਆਂ ਦੇ ਮਰੀਜ਼ਾਂ ਲਈ ਡਾਇਲਸਿਸ ਮਸ਼ੀਨਾਂ ਲਗਾਈਆਂ ਗਈਆਂ ਜਿੱਥੇ ਡਾਇਲਸਿਸ ਮੁਫ਼ਤ ਕੀਤੀ ਜਾਂਦੀ ਹੈ । ਇਸ ਤੋਂ ਜ਼ਿਲ੍ਹੇ ਅੰਦਰ ਫਿਰੋਜ਼ਪੁਰ ਅਤੇ ਮੱਖੂ ਵਿੱਚ ਦੋ ਅਧੁਨਿਕ ਤਕਨੀਕ ਨਾਲ ਲੈਸ ਲੈਬੋਰਟਰੀਆਂ ਵੀ ਖੋਲੀਆਂ ਗਈਆਂ ਹਨ ਜਿੱਥੇ ਬਹੁਤ ਘੱਟ ਰੇਟਾਂ ਤੇ ਮਨੁੱਖੀ ਸਰੀਰ ਦੀਆਂ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਲੈਬੋਰਟਰੀਆਂ ਦਾ ਜਰੂਰ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਉਨ੍ਹਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਅਮਰਜੀਤ ਕੌਰ ਛਾਬੜਾ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਸੰਜੀਵ ਬਜਾਜ ,ਨਰਿੰਦਰ ਬੇਰੀ ਕੈਸ਼ੀਅਰ, ਸੁਖਜੀਤ ਸਿੰਘ ਹਰਾਜ,ਲਖਵਿੰਦਰ ਸਿੰਘ ਕਰਮੂਵਾਲਾ ਅਤੇ ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ ਸਮੇਤ ਕਈ ਹੋਰ ਆਹੁਦੇਦਾਰ ਵੀ ਮੋਜੂਦ ਸਨ।
ਕੈਪਸ਼ਨ -ਤਲਵੰਡੀ ਭਾਈ ਵਿੱਚ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਵੰਡਦੇ ਹੋਏ ਸਰਬੱਤ ਦਾ ਭਲਾ ਟਰੱਸਟ ਦੀ ਟੀਮ ।

Today Now News

RELATED ARTICLES
- Advertisment -

POPULAR POSTS