17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੀ ਵੈੱਬਸਾਈਟ ਲੋਕ ਅਰਪਣ

ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੀ ਵੈੱਬਸਾਈਟ ਲੋਕ ਅਰਪਣ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਹੁਣ ਤੱਕ ਦੇ ਪਹਿਲੇ ਪੰਜਾਬੀ ਅਖਬਾਰ ‘ਪੰਜ ਦਰਿਆ’ ਵੱਲੋਂ ਗਲਾਸਗੋ ਦੇ ਰਾਮਗੜ੍ਹੀਆ ਹਾਲ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕਾਟਲੈਂਡ ਦੇ ਉੱਘੇ ਗਾਇਕ ਕਲਾਕਾਰ, ਗੀਤਕਾਰ ਤੇ ਪੇਸ਼ਕਾਰ ਕਰਮਜੀਤ ਮੀਨੀਆਂ ਦੀ ਵੈੱਬਸਾਈਟ ਨੂੰ ਲੋਕ ਅਰਪਣ ਕੀਤਾ ਗਿਆ। ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਦੇ ਪ੍ਰਧਾਨ ਭੁਪਿੰਦਰ ਸਿੰਘ ਬਰਮੀ ਨੇ ਆਪਣੇ ਹੱਥਾਂ ਦੀ ਛੋਹ ਨਾਲ ਵੈੱਬਸਾਈਟ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਇਸ ਦੇ ਨਾਲ ਨਾਲ ਬੈਲਜ਼ੀਅਮ ਵਸਦੀ ਸ਼ਾਇਰਾ ਜੀਤ ਸੁਰਜੀਤ ਦਾ ਗ਼ਜ਼ਲ-ਸੰਗ੍ਰਹਿ ‘ਕਾਗਜ਼ੀ ਕਿਰਦਾਰ’ ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ ਬਮਰਾਹ, ਸ਼ਾਇਰ ਅਮਨਦੀਪ ਸਿੰਘ ਅਮਨ, ਸਰਦਾਰਾ ਸਿੰਘ ਜੰਡੂ, ਪਰਮਿੰਦਰ ਸਿੰਘ ਬਮਰਾਹ, ਭਾਈ ਅਰਵਿੰਦਰ ਸਿੰਘ, ਭਾਈ ਤੇਜਵੰਤ ਸਿੰਘ, ਮਹਿੰਦਰ ਸਿੰਘ ਮਦਾਰਪੁਰਾ, ਸ਼੍ਰੀਮਤੀ ਰੋਜੀ ਬਮਰਾਹ, ਸ੍ਰੀਮਤੀ ਨਿਰਮਲ ਗਿੱਲ, ਸ੍ਰੀਮਤੀ ਅੰਮ੍ਰਿਤਪਾਲ ਕੌਰ, ਸ੍ਰੀਮਤੀ ਨੀਲਮ ਖੁਰਮੀ ਤੇ ਸ੍ਰੀਮਤੀ ਜਸਪਾਲ ਸੋਂਦ ਬਮਰਾਹ ਆਦਿ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਆਪਣੇ ਸੰਬੋਧਨ ਦੌਰਾਨ ਜਸਵੀਰ ਸਿੰਘ ਜੱਸੀ ਬਮਰਾਹ ਵੱਲੋਂ ਗਾਇਕ ਕਰਮਜੀਤ ਮੀਨੀਆਂ ਦੀ ਵੈੱਬਸਾਈਟ ਦੇ ਲੋਕ-ਅਰਪਣ ਅਤੇ ਸ਼ਾਇਰੀ ਜੀਤ ਸੁਰਜੀਤ ਦੀ ਪੁਸਤਕ ਦੇ ਲੋਕ ਅਰਪਣ ਹੋਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ ‘ਤੇ ਸਾਹਿਤ ਤੇ ਸਭਿਆਚਾਰ ਦੀ ਸੇਵਾ ਵਿੱਚ ਰੁੱਝੇ ਕਾਮੇ ਸਦਾ ਹੀ ਮਾਣਯੋਗ ਹਨ। ਉਨ੍ਹਾਂ ਕਿਹਾ ਕਿ ਕਰਮਜੀਤ ਮੀਨੀਆਂ ਗਾਇਕੀ ਅਤੇ ਰੇਡੀਓ ਪੇਸ਼ਕਾਰੀ ਰਾਹੀਂ ਉਦਾਸ ਚਿਹਰਿਆਂ ‘ਤੇ ਮੁਸਕਾਨ ਲਿਆਉਣ ਦਾ ਵਡੇਰਾ ਕਾਰਜ ਕਰਦੇ ਰਹਿਣ ਲਈ ਵਧਾਈ ਦਾ ਪਾਤਰ ਹੈ। ਸ਼ਾਇਰ ਅਮਨਦੀਪ ਸਿੰਘ ਅਮਨ ਨੇ ‘ਕਾਗਜ਼ੀ ਕਿਰਦਾਰ ਗ਼ਜ਼ਲ ਸੰਗ੍ਰਹਿ ਦੀ ਆਮਦ ‘ਤੇ ਸ਼ਾਇਰਾ ਜੀਤ ਸੁਰਜੀਤ ਨੂੰ ਹਾਰਦਿਕ ਵਧਾਈ ਪੇਸ਼ ਕੀਤੀ।

Today Now News

RELATED ARTICLES
- Advertisment -

POPULAR POSTS