16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜੋਗਾ ਦੇ ਪਿੰਡਾਂ ਵਿਚ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕ ਕਰਨ ਲਈ ਵੈਨ ਰਵਾਨਾ

ਜੋਗਾ ਦੇ ਪਿੰਡਾਂ ਵਿਚ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕ ਕਰਨ ਲਈ ਵੈਨ ਰਵਾਨਾ

ਮਾਨਸਾ, 22 ਅਕਤੂਬਰ: ਗੁਰਜੰਟ ਸਿੰਘ ਬਾਜੇਵਾਲੀਆ/ਐਡੀਸ਼ਨਲ ਮੈਂਬਰ ਸੈਕਟਰੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਕਟਰੀ ਮੈਡਮ ਸ਼ਿਲਪਾ ਦੀ ਮੌਜੂਦਗੀ ਵਿਚ ਅੱਜ ਬੋਲੈਰੋ ਗੱਡੀ ਨੂੰ ਸਬ ਤਹਿਸੀਲ ਜੋਗਾ ਦੇ ਪਿੰਡਾਂ ਵਿੱਚ ਰਵਾਨਾ ਕੀਤਾ ਗਿਆ। ਇਸ ਬੋਲੈਰੋ ਗੱਡੀ ਦਾ ਮਨੋਰਥ ਉਨ੍ਹਾਂ ਪਿੰਡਾ ਦੇ ਵਿੱਚ ਜਾ ਕੇ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਪ੍ਰਚਾਰ ਕਰਨਾ ਅਤੇ ਉਨ੍ਹਾਂ ਲੋਕਾਂ ਤੱਕ ਪਹੁੰਚਾਉਣਾ ਹੈ ਜੋ ਦੂਰ ਦਰਾਡੇ ਹੋਣ ਕਾਰਨ ਖੁਦ ਸੇਵਾਵਾਂ ਲੈਣ ਲਈ ਲੀਗਲ ਸਰਵਿਸ ਅਥਾਰਟੀ ਤੱਕ ਪਹੁੰਚ ਨਹੀਂ ਸਕਦੇ।

ਐਡਵੋਕੇਟ ਹਰਮਨਜੀਤ ਸਿੰਘ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਸੈਮੀਨਾਰ ਅਤੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਅਥਾਰਟੀ ਦੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸਕੂਲਾਂ ਵੱਲੋਂ ਪੀਸਫੁੱਲ ਮਾਰਚ ਕਰਵਾਏ ਜਾ ਰਹੇ ਹਨ ਅਤੇ ਸਕੱਤਰ ਮੈਡਮ ਸ਼ਿਲਪਾ ਦੀ ਰਹਿਨਮਾਈ ਹੇਠ ਪੀ.ਐਲ.ਵੀ. ਮਲਕੀਤ ਸਿੰਘ ਦੁਆਰਾ ਰੇਲਵੇ ਸਟੇਸ਼ਨ ਮਾਨਸਾ ਉੱਪਰ ਹੈਲਪ ਡੈਸਕ ਲਗਾਇਆ ਗਿਆ ਅਤੇ ਦੱਸਿਆ ਗਿਆ ਕਿ ਕਾਨੂੰਨੀ ਸੇਵਾਵਾਂ, ਵਕੀਲ ਸਹਿਬਾਨ ਦੀਆਂ ਸੇਵਾਵਾਂ ਅਤੇ ਕੋਰਟ ਫੀਸ ਵਿੱਚ ਛੋਟ ਦੀਆਂ ਸੇਵਾਵਾਂ ਕਿਸ ਤਰ੍ਹਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਨਾਲ ਹੀ ਲੋਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਇਨ੍ਹਾਂ ਸੇਵਾਵਾਂ ਦਾ ਲਾਭ ਕਿਸ ਤਰ੍ਹਾਂ ਲੈ ਸਕਦੇ ਹਨ। ਇਸ ਬੋਲੈਰੋ ਵੈਨ ਰਾਹੀਂ ਸਬ ਤਹਿਸੀਲ ਜੋਗਾ ਦੇ ਲੱਗਭਗ ਵੀਹ ਪਿੰਡਾਂ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ।

Today Now News

RELATED ARTICLES
- Advertisment -

POPULAR POSTS