
ਫਿਰੋਜ਼ਪੁਰ,21 ਅਕਤੂਬਰ(ਹਰਜਿੰਦਰ ਸਿੰਘ ਕਤਨਾ-)ਤਲਵੰਡੀ ਭਾਈ ਨੇੜੇ ਪਿੰਡ ਘੱਲ ਖੁਰਦ ਕੋਲ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਬਣੀ ਐਕਸਿਸ ਬੈਂਕ ਦੀ ਬਰਾਂਚ ਵਿੱਚ ਬੀਤੀ ਰਾਤ ਚੋਰਾਂ ਵਲੋਂ ਬੈਂਕ ਦੀ ਪਿਛਲੀ ਕੰਧ ਵਿੱਚ ਸੰਨ ਲਗਾ ਕੇ ਬੈਂਕ ਦੀ ਸੇਫ ਵਿਚੋਂ 25 ਲੱਖ ਰੁਪਏ ਚੋਰੀ ਕਰਕੇ ਲੈ ਗਏ।।ਇਸ ਘਟਨਾ ਦਾ ਬੈਂਕ ਅਧਿਕਾਰੀਆਂ ਨੂੰ ਸਵੇਰੇ ਬੈੰਕ ਖੋਲਣ ਸਮੇ ਪਤਾ ਲੱਗਿਆ। ਇਸ ਸਬੰਧੀ ਪੁਲਸ ਵਲੋਂ ਮੌਕੇ ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।ਮਾਮਲੇ ਦੀ ਜਾਣਕਾਰੀ ਹਾਸਲ ਕਰਨ ਲਈ ਬਰਾਂਚ ਮੈਨੇਜਰ ਸੁਰਿੰਦਰ ਕੌਰ ਵਲੋਂ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।ਪਰ ਉਸਨੇ ਕੈਮਰੇ ਤੋਂ ਪਾਸੇ ਹੋ ਕੇ 25 ਲੱਖ ਰੁਪਏ ਚੋਰੀ ਹੋਣ ਦੀ ਗੱਲ ਕੀਤੀ ਗਈ। ਜਿਕਰਯੋਗ ਹੈ ਕਿ ਇਸ ਸਬੰਧੀ ਬੈਂਕ ਮੈਨੇਜਮੈਂਟ ਦੀਆਂ ਲਾਪਰਵਾਹੀ ਵੀ ਨਜ਼ਰ ਆਈ।ਬੈਂਕ ਵਲੋਂ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਰੱਖਿਆ ਗਿਆ।ਸੀ ਸੀ ਟੀ ਵੀ ਫੁਟੇਜ ਵੀ ਨਹੀਂ ਮਿਲੀ।ਇਸ ਸਭ ਨੂੰ ਦੇਖਦੇ ਹੋਏ ਕੋਈ ਵੀ ਬੈਂਕ ਕਰਮਚਾਰੀ ਕੈਮਰੇ ਸਾਹਮਣੇ ਮੂੰਹ ਨਹੀਂ ਖੋਲ ਰਿਹਾ ਸੀ।
ਇਸ ਸਬੰਧੀ ਥਾਣਾ ਘੱਲ ਖੁਰਦ ਦੇ ਮੁੱਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਸੁਰਿੰਦਰ ਕੌਰ ਵਲੋਂ ਮਿਲੀ ਸ਼ਕਾਇਤ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ।ਉਹਨਾਂ ਦੱਸਿਆ ਕਿ ਚੋਰੀ ਚੋਰੀ ਹੋਈ ਰਕਮ 25 ਲੱਖ 70 ਹਜ਼ਾਰ 258 ਰੁਪਏ ਹੈ।






