
ਮਾਨਸਾ/ਪਟਿਆਲਾ 18ਅਕਤੂਬਰ /ਗੁਰਜੰਟ ਸਿੰਘ ਬਾਜੇਵਾਲੀਆ/ਅੱਜ ਸੈਂਕੜੇ ਨੌਜਵਾਨਾ ਵੱਲੋਂ ਅਰਮੀ ਭਰਤੀ ਜੋ ਕਿ 7 ਤੋਂ 19 ਫਰਵਰੀ ਤੱਕ ਏ.ਆਰ.ਓ ਪਟਿਆਲਾ ਵਿਖੇ ਹੋਈ ਦਾ ਸਰੀਰਕ ਟੈਸਟ ਪਾਸ ਕਰ ਚੁੱਕੇ ਨੌਜਵਾਨਾ ਦਾ ਜੋ ਪਿ੍ਖਿਆ ਪੇਪਰ ਰਹਿੰਦਾ ਹੈ ,ਜੋ ਵਾਰ ਵਾਰ ਕਰੋਨਾ ਦਾ ਬਹਾਨਾ ਬਣਾ ਕੇ ਉਸ ਨੂੰ ਅੱਗੇ ਪਾਇਆ ਜਾ ਰਿਹਾ ਹੈ| ਨੌਜਵਾਨਾ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ| ਇਸ ਸਬੰਧ ਅੱਜ ਸੈਕੜੇ ਨੌਜਵਾਨਾ ਨੇ ਇੱਕਠੇ ਹੋ ਕੇ ਡੀ.ਸੀ ਪਟਿਆਲਾ ਰਾਹੀ ਰੱਖਿਆ ਮੰਤਰੀ ਨੂੰ ਆਪਣਾ ਮੰਗ ਪੱਤਰ ਦਿੱਤਾ ਗਿਆ|
ਇਸ ਸਮੇਂ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਵਿੰਦਰ ਔਲਖ ਨੇ ਮੰਗ ਕੀਤੀ ਕਿ 7 ਫਰਵਰੀ 2021 ਨੂੰ ਜੋ ਸਰੀਰਕ ਟੈਸਟ ਪਾਸ ਕਰ ਚੁੱਕੇ 3900 ਦੇ ਕਰੀਬ ਨੌਜਵਨਾ ਦਾ ਪਿ੍ਖਿਆ ਪੇਪਰ ਨਹੀ ਲਿਆ ਜਾ ਰਿਹਾ| ਇਸ ਤੋਂ ਪਹਿਲਾ ਏ.ਆਰ.ਓ ਪਟਿਆਲਾ ਚ ਪੈਂਦੇ ਪੰਜ ਜਿਲੇ ਪਟਿਆਲਾ,ਮਾਨਸਾ,ਸੰਗਰੂਰ, ਬਰਨਾਲਾ,ਫਤਿਹਗੜ ਸਾਹਿਬ ਦਾ ਪੇਪਰ 25 ਅਪ੍ਰੈਲ ਫਿਰ 25 ਜੁਲਾਈ ਰੱਖਿਆ ਗਿਆ ਸੀ ਪਰ ਕਰੋਨਾ ਦਾ ਬਹਾਨਾ ਬਣਾ ਕੇ ਸਰਕਾਰ ਵੱਲੋਂ ਇਸ ਨੂੰ ਅੱਗੇ ਪਾ ਦਿੱਤਾ ਗਿਆ ਪਰ ਹਾਲੇ ਤੱਕ ਕੋਈ ਵੀ ਸਥਾਈ ਮਿਤੀ ਜਾਰੀ ਨਹੀ ਕੀਤੀ ਗਈ ।ੳਹਨਾ ਕਿਹਾ ਕਿ ਇਹ ਸਾਲ ਬੀਤਣ ਨਾਲ ਬਹੁਤੇ ਨੌਜਵਾਨ ਆਰਮੀ ਭਰਤੀ ਦੀ ਜਾਰੀ ਉਮਰ ਤੋਂ ਲੰਘ ਜਾਣਗੇ, ਜਿਸ ਕਾਰਨ ੳਹਨਾ ਨੂੰ ਆਪਣੇ ਭਵਿੱਖ ਅੰਦਰ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਟੁੱਟਦਾ ਦਿਖਾਈ ਦੇ ਰਿਹਾ|
ਸਮੂਹ ਨੌਜਵਾਨ ਨੇ ਮੰਗ ਕੀਤੀ ਕਿ ਪਿ੍ਖਿਆ ਪੇਪਰ ਦੀ ਮਿਤੀ ਜਲਦ ਤੋਂ ਜਲਦ ਜਾਰੀ ਕੀਤੀ,ਜੋ ਪੇਪਰ ਵਿੱਚ ਦੇਰੀ ਹੋਣ ਕਾਰਨ ਫੌਜ ਭਰਤੀ ਦੀ ਮਿਥੀ ਉਮਰ ਲੰਘ ਰਹੀ ੳਹਨਾ ਨੌਜਵਾਨਾ ਨੂੰ 2 ਸਾਲ ਦੀ ਉਮਰ ਵਿੱਚ ਛੋਟ ਦਿੱਤੀ ਜਾਵੇ|ਸਾਲ 2021-2022 ਦੀ ਭਰਤੀ ਲਈ ਜੋ ਫਾਰਮ ਭਰੇ ਜਾ ਚੁੱਕੇ ਹਨ ਉਹਨਾ ਦੇ ਐਡਮਿੱਟ ਕਾਰਡ ਜਾਰੀ ਕੀਤੇ ਜਾਣ,ਜੋ ਨੌਜਵਾਨ ਪੇਪਰ ਦੀ ਉਡੀਕ ਵਿੱਚ ਬੇਰੁਜ਼ਗਾਰ ਬੈਠੇ ਹਨ ਨੂੰ ਘੱਟੋ-ਘੱਟ ਹਰ ਮਹੀਨੇ 5000/- ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ|
ਆਗੂਆਂ ਨੇ ਅਲਾਨ ਕੀਤਾ ਕਿ ਅਗਰ 1 ਨਵੰਬਰ ਤੱਕ ਸਾਨੂੰ ਕੋਈ ਜਵਾਬ ਨਾ ਦਿੱਤਾ ਗਿਆ ਤਾਂ ਉਪਰੋਕਤ ਮੰਗਾ ਲਈ 8 ਨਵੰਬਰ ਨੂੰ ਡੀ.ਸੀ ਦਫਤਰ ਪਟਿਆਲਾ ਦਾ ਘੇਰਾਵ ਕੀਤਾ ਜਾਵੇਗਾ|






